25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੱਟਾ ਖੇਡਦੇ ਪੰਜ ਵਿਅਕਤੀ ਗ੍ਰਿਫ਼ਤਾਰ, 14,250 ਰੁਪਏ ਬਰਾਮਦ

ਚੰਡੀਗੜ੍ਹ, 24 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਸੱਟਾ ਖੇਡਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 14,250 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜੂਆ ਐਕਟ ਦੀ ਧਾਰਾ 13/ਏ-3-67 ਤਹਿਤ ਕੇਸ ਦਰਜ ਕੀਤਾ ਹੈ।

ਅਜੀਤ ਡੈਸਕ 25-08-2026
ਚੰਡੀਗੜ੍ਹ, 24 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਸੱਟਾ ਖੇਡਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 14,250 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਜੂਆ ਐਕਟ ਦੀ ਧਾਰਾ 13/ਏ-3-67 ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਮਲੋਆ ਪੁਲਿਸ ਨੇ 23 ਅਗਸਤ ਨੂੰ ਮਲੋਆ ਕਾਲੋਨੀ ਸਥਿਤ ਪਾਰਕ ਨੇੜਿਓਂ ਕੁਮਾਰ ਪਾਲ ਵਾਸੀ ਮਲੋਆ ਕਾਲੋਨੀ, ਅਨਿਲ ਕੁਮਾਰ ਵਾਸੀ ਮਲੋਆ ਕਾਲੋਨੀ, ਵਿੱਕੀ ਵਾਸੀ ਡੇਅਰੀ ਕੰਪਲੈਕਸ ਮਲੋਆ ਅਤੇ ਵਿਨੋਦ ਕੁਮਾਰ ਵਾਸੀ ਸੈਕਟਰ-56 ਨੂੰ ਸੱਟਾ ਖੇਡਦਿਆਂ ਕਾਬੂ ਕੀਤਾ। ਪੁਲਿਸ ਨੇ ਉਨ੍ਹਾਂ ਕੋਲੋਂ 11 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਆਈ. ਟੀ. ਪਾਰਕ ਪੁਲਿਸ ਨੇ ਸ਼ਾਮ ਬਹਾਦੁਰ ਵਾਸੀ ਮਨੀਮਾਜਰਾ ਨੂੰ ਇੰਦਰਾ ਕਾਲੋਨੀ, ਮਨੀਮਾਜਰਾ ਸਥਿਤ ਬੂਥ ਨੰਬਰ-20 ਦੇ ਪਿਛਲੇ ਪਾਸਿਓਂ ਸੱਟਾ ਖੇਡਦਿਆਂ ਕਾਬੂ ਕੀਤਾ। ਉਸ ਕੋਲੋਂ 3,250 ਰੁਪਏ ਦੀ ਨਕਦੀ ਬਰਾਮਦ ਹੋਈ। ਦੋਵਾਂ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਸਾਰੇ ਮੁਲਜ਼ਮਾਂ ਨੂੰ ਜਾਂਚ ਦੌਰਾਨ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਵਲੋਂ ਮਾਮਲਿਆਂ ਦੀ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਕ੍ਰੋਮਪਟਨ ਨੇ ਆਪਣੀ ਨਵੀਂ ਮਾਸਟਰ ਬ੍ਰਾਂਡ ਪਛਾਣ ਦੀ ਕੀਤੀ ਘੁੰਡ ਚੁਕਾਈ ਅਗਲੀ ਖ਼ਬਰ ‘ਗੈਂਗਸਟਰਾਂ ’ਤੇ ਵਾਰ’ ਦਾ 216ਵਾਂ ਦਿਨ ਪੰਜਾਬ ਪੁਲਿਸ ਵਲੋਂ 651 ਥਾਈਂ ਛਾਪੇਮਾਰੀ, 460 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।