22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਵਾਟਸਐਪ ’ਤੇ ਕੰਪਨੀ ਦੇ ਐੱਮ. ਡੀ. ਦਾ ਭੇਸ ਧਾਰ ਕੇ 1.90 ਕਰੋੜ ਦੀ ਠੱਗੀ ਦੇ ਮਾਮਲੇ ’ਚ ਦੋ ਗ੍ਰਿਫ਼ਤਾਰ

ਚੰਡੀਗੜ੍ਹ, 21 ਅਗਸਤ (ਕਪਿਲ ਵਧਵਾ)- ਸਾਈਬਰ ਕ੍ਰਾਈਮ ਪੁਲਿਸ ਨੇ ਵਾਟਸਐਪ ’ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਨਕਲ ਕਰ ਕੇ ਕਰੀਬ 1. 90 ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਹੈ।

1 ਸਾਈਬਰ ਧੋਖਾਧੜੀ ਮਾਮਲੇ ਵਿਚ ਗ੍ਰਿਫ਼ਤਾਰ ਦੋਨੋਂ ਮੁਲਜ਼ਮ। ਤਸਵੀਰ : ਗੁਰਿੰਦਰ ਸਿੰਘ ਮੁਬਾਰਿਕਪੁਰ-ਰਾਮਗੜ੍ਹ ਰੋਡ ’ਤੇ ਬੰਦ ਨੂੰ ਸਮਰਥਨ ਦਿੰਦਾ ਹੋਇਆ ਇਕ ਛੋਟਾ ਬੱਚਾ। 22-08-2026
ਚੰਡੀਗੜ੍ਹ, 21 ਅਗਸਤ (ਕਪਿਲ ਵਧਵਾ)- ਸਾਈਬਰ ਕ੍ਰਾਈਮ ਪੁਲਿਸ ਨੇ ਵਾਟਸਐਪ ’ਤੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਨਕਲ ਕਰ ਕੇ ਕਰੀਬ 1.90 ਕਰੋੜ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਨੋਇਡਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦਿਨੇਸ਼ ਭਾਰਤੀ (40) ਅਤੇ ਕੁਲਦੀਪ ਸਿੰਘ ( 36) ਵਜੋਂ ਹੋਈ ਹੈ। ਦੋਵਾਂ ਕੋਲੋਂ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਪੁਲਿਸ ਮੁਤਾਬਕ ਮਾਮਲੇ ਸਬੰਧੀ ਥਾਣਾ ਸਾਈਬਰ ਕ੍ਰਾਈਮ ਵਿਖੇ 17 ਅਪ੍ਰੈਲ 2026 ਨੂੰ ਐੱਫ.ਆਈ.ਆਰ ਦਰਜ ਕੀਤੀ ਗਈ ਸੀ। ਸ਼ਿਕਾਇਤ ਮੁਤਾਬਕ ਠੱਗ ਨੇ ਕੰਪਨੀ ਦੇ ਐੱਮ.ਡੀ. ਦੀ ਡੀ.ਪੀ. ਲਗਾ ਕੇ ਵਾਟਸਐਪ ’ਤੇ ਕੰਪਨੀ ਦੇ ਅਕਾਊਂਟਸ ਅਧਿਕਾਰੀ ਨੂੰ ਸੁਨੇਹਾ ਭੇਜਿਆ ਅਤੇ ਮੀਟਿੰਗ ਵਿਚ ਰੁੱਝੇ ਹੋਣ ਦਾ ਹਵਾਲਾ ਦਿੰਦਿਆਂ ਤੁਰੰਤ 1.90 ਕਰੋੜ ਰੁਪਏ ਇਕ ਬੈਂਕ ਖਾਤੇ ਵਿਚ ਟਰਾਂਸਫਰ ਕਰਨ ਲਈ ਕਿਹਾ। ਅਧਿਕਾਰੀ ਨੇ ਰਕਮ ਟਰਾਂਸਫਰ ਕਰ ਦਿੱਤੀ। ਬਾਅਦ ਵਿਚ ਹੋਰ ਪੈਸੇ ਮੰਗੇ ਜਾਣ ’ਤੇ ਜਦੋਂ ਐੱਮ.ਡੀ. ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਅਜਿਹੇ ਕਿਸੇ ਵੀ ਸੁਨੇਹੇ ਤੋਂ ਅਣਜਾਣ ਹੋਣ ਦੀ ਗੱਲ ਕਹੀ।ਜਾਂਚ ਦੌਰਾਨ ਪਤਾ ਲੱਗਾ ਕਿ ਰਕਮ ਨੋਇਡਾ ਸਥਿਤ ਕਥਿਤ ਕੰਪਨੀ ਦੇ ਕਰੰਟ ਖਾਤੇ ਵਿਚ ਗਈ ਸੀ। ਪੁਲਿਸ ਅਨੁਸਾਰ ਇਹ ਖਾਤਾ ਜਾਅਲੀ ਨਾਂ ਅਤੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਖੋਲ੍ਹਿਆ ਗਿਆ ਸੀ। ਦਿਨੇਸ਼ ਭਾਰਤੀ ਨੇ ਖਾਤੇ ਵਿਚ ਆਪਣੀ ਪਛਾਣ ‘ਅਰਵਿੰਦ ਚੌਧਰੀ’ ਅਤੇ ਕੁਲਦੀਪ ਸਿੰਘ ਨੇ ‘ਬੰਟੂ ਸਿੰਘ’ ਵਜੋਂ ਦਰਜ ਕਰਵਾਈ ਸੀ। ਜਾਂਚ ਵਿਚ ਜਾਅਲੀ ਆਧਾਰ ਤੇ ਪੈਨ ਕਾਰਡ ਵਰਤੇ ਜਾਣ ਦੀ ਵੀ ਗੱਲ ਸਾਹਮਣੇ ਆਈ ਹੈ। ਦੋਵਾਂ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਇਕ ਹੋਰ ਵਿਅਕਤੀ, ਜਿਸ ਨੂੰ ਇਸ ਸਾਜ਼ਿਸ਼ ਦਾ ਮਾਸਟਰਮਾਈਂਡ ਦੱਸਿਆ ਗਿਆ ਹੈ, ਨਾਲ ਮਿਲ ਕੇ ਕਮਿਸ਼ਨ ’ਤੇ ਕੰਮ ਕਰਦੇ ਸਨ। ਪੁਲਿਸ ਵਲੋਂ ਮਾਮਲੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਜਾਂਚ ਜਾਰੀ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ‘ਯੁਵਾ ਉੱਦਮੀ ਯਾਤਰਾ’ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਦਾ ਰਾਜਧਾਨੀ ਚੰਡੀਗੜ੍ਹ ’ਚ ਵੀ ਰਿਹਾ ਅਸਰ ਆਵਾਜਾਈ ਰਹੀ ਠੱਪ, ਸਕੂਲੀ ਵਿਦਿਆਰਥੀਆਂ ਨੂੰ ਰਹੀ ਛੁੱਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।