ਮਾਤਾ ਅੰਬਿਕਾ ਦੇਵੀ ਜੀ ਦਾ ਪਵਿੱਤਰ ਮੇਲਾ ਅੱਜ-ਯੋਗੀ ਰਾਮ ਨਾਥ
ਖਰੜ, 19 ਅਗਸਤ (ਗੁਰਮੁੱਖ ਸਿੰਘ ਮਾਨ)-ਪ੍ਰਾਚੀਨ ਮਾਤਾ ਅੰਬਿਕਾ ਦੇਵੀ ਮੰਦਰ ਡੇਰਾ ਬਾਬਾ ਮੰਗਲ ਨਾਥ ਜੀ ਖਰੜ ਵਿਖੇ 20 ਅਗਸਤ ਨੂੰ ਮਾਤਾ ਅੰਬਿਕਾ ਦੇਵੀ ਜੀ ਦਾ ਪਵਿੱਤਰ ਮੇਲਾ ਅਤੇ ਐਤਵਾਰ 23 ਅਗਸਤ ਨੂੰ ਸਿੱਧ ਬਾਬਾ ਮੰਗਲ ਨਾਥ ਜੀ ਦੀ ਬਰਸੀ ਬਹੁਤ ਹੀ ਸ਼ਰਧਾ ਭਾਵਨਾ ਤਹਿਤ ਮਨਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਗੱਦੀਨਸ਼ੀਨ ਮਹੰਤ ਯੋਗੀ ਰਾਮ ਨਾਥ ਜੀ ਨੇ ਦੱਸਿਆ ਕਿ ਇਸ ਪਵਿੱਤਰ ਧਾਰਮਿਕ ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ, ਜਿਨ੍ਹਾਂ ‘ਚ ਪਾਠ-ਪੂਜਾ ਦੀਆਂ ਰਸਮਾਂ, ਭਗਤੀ ਗਾਇਨ, ਭਜਨ ਕੀਰਤਨ ਅਤੇ ਭਾਈਚਾਰਕ ਦਾਵਤ ਭੰਡਾਰਾ ਸ਼ਾਮਿਲ ਹੋਵੇਗਾ।
ਅਜੀਤ ਡੈਸਕ
20-08-2026