20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਨੌਜਵਾਨਾਂ ਦੀ ਸਰਗਰਮ ਰਾਜਨੀਤੀ ’ਚ ਭਾਗੀਦਾਰੀ ਸਮਾਜ ਦੇ ਭਲੇ ਲਈ ਅਹਿਮ-ਖੇੜਾ

ਮੁੱਲਾਂਪੁਰ ਗਰੀਬਦਾਸ, 19 ਅਗਸਤ (ਦਿਲਬਰ ਸਿੰਘ ਖੈਰਪੁਰ)- ਨੌਜਵਾਨ ਹਰਸਿਮਰਨ ਸਿੰਘ ਬਿੰਨੀ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਥਾਪੇ ਜਾਣ ‘ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਕਿਹਾ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਸਾਫ਼ ਅਕਸ ਵਾਲੇ ਨੌਜਵਾਨਾਂ ਦਾ ਰਾਜਨੀਤੀ ‘ਚ ਸਰਗਰਮ ਹੋਣਾ ਸਮਾਜ ਦੇ ਭਲੇ ਲਈ ਜ਼ਰੂਰੀ ਹੈ।

ਅਜੀਤ ਡੈਸਕ 20-08-2026
ਮੁੱਲਾਂਪੁਰ ਗਰੀਬਦਾਸ, 19 ਅਗਸਤ (ਦਿਲਬਰ ਸਿੰਘ ਖੈਰਪੁਰ)- ਨੌਜਵਾਨ ਹਰਸਿਮਰਨ ਸਿੰਘ ਬਿੰਨੀ ਨੂੰ ਯੂਥ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਥਾਪੇ ਜਾਣ ‘ਤੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਕਿਹਾ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਸਾਫ਼ ਅਕਸ ਵਾਲੇ ਨੌਜਵਾਨਾਂ ਦਾ ਰਾਜਨੀਤੀ ‘ਚ ਸਰਗਰਮ ਹੋਣਾ ਸਮਾਜ ਦੇ ਭਲੇ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹੈ, ਜੋ ਕਿ ਹਰ ਮੁਹਿੰਮ ‘ਚ ਅੱਗੇ ਹੋ ਕੇ ਅਹਿਮ ਰੋਲ ਨਿਭਾਉਂਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਨੌਜਵਾਨ ਆਗੂਆਂ ਨੂੰ ਪਾਰਟੀ ਹਾਈਕਮਾਂਡ ਵਲੋਂ ਟਿਕਟਾਂ ਦੇਣ ਦੀ ਚਲੀ ਆ ਰਹੀ ਪਿਰਤ ਤਹਿਤ ਇਸ ਵਾਰ ਵੀ ਕਈ ਨੌਜਵਾਨ ਆਗੂਆਂ ਵਲੋਂ ਵੱਖ-ਵੱਖ ਹਲਕਿਆਂ ਤੋਂ ਚੋਣ ਲੜੀ ਜਾ ਰਹੀ ਹੈ, ਜਦਕਿ ਬਾਕੀ ਸਿਆਸੀ ਪਾਰਟੀਆਂ ‘ਚ ਨੌਜਵਾਨ ਵਰਗ ਦੀ ਨੁਮਾਇੰਦਗੀ ਨਾਮਾਤਰ ਦੇਖਣ ਨੂੰ ਮਿਲਦੀ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਜਮੇਰ ਸਿੰਘ ਖੇੜਾ, ਅਮਰਜੀਤ ਸਿੰਘ ਗੋਲਡੀ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਲੱਕੀ ਮਾਵੀ, ਗੁਰਦੀਪ ਸਿੰਘ, ਗੋਪਾਲ ਸਿੰਘ ਮਾਜਰੀ ਤੇ ਬਲਬੀਰ ਸਿੰਘ ਢਕੌਰਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਖਿਜ਼ਰਾਬਾਦ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਰਸਤਾ ਖਾਲੀ ਕਰਵਾਉਣ ਨੂੰ ਲੈ ਕੇ ਹੋਈ ਤਕਰਾਰ ’ਤੇ ਪ੍ਰਾਪਰਟੀ ਕਾਰੋਬਾਰੀ ’ਤੇ ਹਮਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।