19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਫਲੈਟ ’ਚ ਅੱਗ ਲੱਗਣ ਕਾਰਨ ਲੱਖਾਂ ਦਾ ਕੀਮਤੀ ਸਾਮਾਨ ਸੜਿਆ

ਕੁਰਾਲੀ, 18 ਅਗਸਤ (ਹਰਪ੍ਰੀਤ ਸਿੰਘ)- ਸ਼ਹਿਰ ਦੇ ਚੰਡੀਗੜ੍ਹ ਮਾਰਗ ‘ਤੇ ਸਥਿਤ ਬਾਲਾ ਜੀ ਹੋਮਜ਼ ਵਿਖੇ ਅੱਜ ਇੱਕ ਫਲੈਟ ‘ਚ ਅਚਾਨਕ ਅੱਗ ਲੱਗਣ ਕਾਰਨ ਫਲੈਟ ਵਿਚਲਾ ਲੱਖਾਂ ਰੁ. ਦੀ ਕੀਮਤ ਦਾ ਸਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ।

ਅਜੀਤ ਡੈਸਕ 19-08-2026
ਕੁਰਾਲੀ, 18 ਅਗਸਤ (ਹਰਪ੍ਰੀਤ ਸਿੰਘ)- ਸ਼ਹਿਰ ਦੇ ਚੰਡੀਗੜ੍ਹ ਮਾਰਗ ‘ਤੇ ਸਥਿਤ ਬਾਲਾ ਜੀ ਹੋਮਜ਼ ਵਿਖੇ ਅੱਜ ਇੱਕ ਫਲੈਟ ‘ਚ ਅਚਾਨਕ ਅੱਗ ਲੱਗਣ ਕਾਰਨ ਫਲੈਟ ਵਿਚਲਾ ਲੱਖਾਂ ਰੁ. ਦੀ ਕੀਮਤ ਦਾ ਸਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਲਾ ਜੀ ਹੋਮਜ਼ ਦੇ ਵਸਨੀਕਾਂ ਰਾਜਦੀਪ ਸਿੰਘ ਹੈਪੀ, ਵਰੁਣ ਗੁਪਤਾ, ਵਰੁਣ ਵਰਮਾਨੀ ਅਤੇ ਜਸਦੀਪ ਸਿੰਘ ਗੋਲਡੀ ਨੇ ਦੱਸਿਆ ਕਿ ਦੇਰ ਸ਼ਾਮ ਅਚਾਨਕ ਇਕ ਫਲੈਟ ‘ਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਘਰ ‘ਚ ਰਹਿਣ ਵਾਲਾ ਮਨੀਸ਼ ਕੁਮਾਰ ਉਸ ਸਮੇਂ ਆਪਣੇ ਘਰੋਂ ਬਾਹਰ ਗਿਆ ਹੋਇਆ ਸੀ ਅਤੇ ਫਲੈਟ ਨੂੰ ਤਾਲਾ ਲੱਗਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਿੰਨੇ ਚਿਰ ‘ਚ ਲੋਕ ਇਕੱਠੇ ਹੁੰਦੇ, ਅੱਗ ਨੇ ਫਲੈਟ ‘ਚ ਲੱਗੇ ਪਰਦਿਆਂ ਨੂੰ ਆਪਣੀ ਚਪੇਟ ‘ਚ ਲੈ ਲਿਆ। ਇਸੇ ਦੌਰਾਨ ਇਕੱਤਰ ਹੋਏ ਕਾਲੋਨੀ ਵਾਸੀਆਂ ਨੇ ਘਰ ਦਾ ਤਾਲਾ ਤੋੜ ਕੇ ਅੱਗ ਬੁਝਾਊ ਯੰਤਰ ਨਾਲ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ। ਕਾਲੋਨੀ ਵਾਸੀਆਂ ਨੇ ਦੱਸਿਆ ਕਿ ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਗਿਆ, ਉਸ ਸਮੇਂ ਤੱਕ ਅੱਗ ਕਾਰਨ ਫਲੈਟ ਵਿਚਲਾ ਸੋਫਾ, ਖਿੜਕੀਆਂ ਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਚੁੱਕੇ ਸਨ।
ਪਿਛਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੇ ਮਸ਼ਾਲ ਮਾਰਚ ਦਾ ਮੁਹਾਲੀ ਵਿਖੇ ਭਰਵਾਂ ਸਵਾਗਤ ਅਗਲੀ ਖ਼ਬਰ ਘੱਗਰ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਪੁੱਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।