ਤਾਇਕਵਾਂਡੋ ਖਿਡਾਰਨ ਪ੍ਰਗਤੀ ਮਹਾਜਨ ਦੀ ਸ਼ਾਨਦਾਰ ਪ੍ਰਾਪਤੀ ’ਤੇ ਕੀਤਾ ਮਾਣ-ਸਨਮਾਨ
ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਦੀ ਹੋਣਹਾਰ ਤੇ ਅੰਤਰਰਾਸ਼ਟਰੀ ਤਾਈਕਵਾਂਡੋ ਖਿਡਾਰਨ ਪ੍ਰਗਤੀ ਮਹਾਜਨ ਵਲੋਂ ਥਾਈਲੈਂਡ ਵਿਖੇ ਹੋਈ 9ਵੀਂ ਹੀਰੋਜ਼ ਤਾਈਕਵਾਂਡੋ ਇੰਟਰਨੈਸ਼ਨਲ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਤੇ ਕਾਂਸੀ ਦ ਤਗਮਾ ਜਿੱਤ ਕੇ ਆਪਣੇ ਮਾਤਾ-ਪਿਤਾ, ਚੰਡੀਗੜ੍ਹ ਤੇ ਪੂਰੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਗਤੀ ਮਹਾਜਨ ਦੀ ਇਸ ਅੰਤਰਰਾਸ਼ਟਰੀ ਪੱਧਰ ਦੀ ਪ੍ਰਾਪਤੀ ਲਈ ਵੁਮਨ ਐਂਡ ਚਾਈਲਡ ਵੈੱਲਫੇਅਰ ਸੋਸਾਇਟੀ, ਸੈਕਟਰ-45 ਚੰਡੀਗੜ੍ਹ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਉਸਦਾ ਸਨਮਾਨ ਕੀਤਾ ਗਿਆ।
ਚੰਡੀਗੜ੍ਹ, 18 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਦੀ ਹੋਣਹਾਰ ਤੇ ਅੰਤਰਰਾਸ਼ਟਰੀ ਤਾਈਕਵਾਂਡੋ ਖਿਡਾਰਨ ਪ੍ਰਗਤੀ ਮਹਾਜਨ ਵਲੋਂ ਥਾਈਲੈਂਡ ਵਿਖੇ ਹੋਈ 9ਵੀਂ ਹੀਰੋਜ਼ ਤਾਈਕਵਾਂਡੋ ਇੰਟਰਨੈਸ਼ਨਲ ਚੈਂਪੀਅਨਸ਼ਿਪ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਤੇ ਕਾਂਸੀ ਦ ਤਗਮਾ ਜਿੱਤ ਕੇ ਆਪਣੇ ਮਾਤਾ-ਪਿਤਾ, ਚੰਡੀਗੜ੍ਹ ਤੇ ਪੂਰੇ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਗਤੀ ਮਹਾਜਨ ਦੀ ਇਸ ਅੰਤਰਰਾਸ਼ਟਰੀ ਪੱਧਰ ਦੀ ਪ੍ਰਾਪਤੀ ਲਈ ਵੁਮਨ ਐਂਡ ਚਾਈਲਡ ਵੈੱਲਫੇਅਰ ਸੋਸਾਇਟੀ, ਸੈਕਟਰ-45 ਚੰਡੀਗੜ੍ਹ ਵਲੋਂ ਵਿਸ਼ੇਸ਼ ਸਮਾਗਮ ਦੌਰਾਨ ਉਸਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰਾਂ ਨੇ ਪ੍ਰਗਤੀ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸੋਸਾਇਟੀ ਦੀ ਪ੍ਰਧਾਨ ਪੂਜਾ ਬਖ਼ਸ਼ੀ ਨੇ ਕਿਹਾ ਕਿ ਪ੍ਰਗਤੀ ਮਹਾਜਨ ਨੇ ਆਪਣੀ ਮਿਹਨਤ, ਲਗਨ, ਅਨੁਸ਼ਾਸਨ ਤੇ ਖੇਡ ਪ੍ਰਤੀ ਸਮਰਪਣ ਨਾਲ ਇਹ ਸਾਬਤ ਕੀਤਾ ਹੈ ਕਿ ਜੇਕਰ ਨੌਜਵਾਨਾਂ ਨੂੰ ਸਹੀ ਮਾਰਗ ਦਰਸ਼ਨ ਤੇ ਮੌਕੇ ਮਿਲਣ ਤਾਂ ਉਹ ਅੰਤਰਰਾਸ਼ਟਰੀ ਮੰਚ ’ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ। ਪੂਜਾ ਨੇ ਕਿਹਾ ਕਿ ਪ੍ਰਗਤੀ ਮਹਾਜਨ ਦੀ ਇਹ ਅੰਤਰਰਾਸ਼ਟਰੀ ਪ੍ਰਾਪਤੀ ਚੰਡੀਗੜ੍ਹ ਹੀ ਨਹੀਂ, ਸਗੋਂ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ।