19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜੀ. ਐਮ. ਸੀ. ਐਚ-32 ਚੰਡੀਗੜ੍ਹ ਬਜ਼ੁਰਗਾਂ ’ਚ ਡਿਜੀਟਲ ਸਿਹਤ ਸਾਖਰਤਾ ਪੈਂਦਾ ਕਰਨ ’ਚ ਹੋ ਰਿਹਾ ਹੈ ਸਹਾਈ

ਚੰਡੀਗੜ੍ਹ,18 ਅਗਸਤ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਕਮਿਊਨਿਟੀ ਮੈਡੀਸਨ ਵਿਭਾਗ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨਵੀਂ ਦਿੱਲੀ ਦੇ ਸਹਿਯੋਗ ਨਾਲ ਅੰਤਰ-ਪੀੜ੍ਹੀ ਡਿਜੀਟਲ ਸਿਹਤ ਸਾਖਰਤਾ ਪਹਿਲਕਦਮੀ ਨੂੰ ਉੱਤਰੀ ਭਾਰਤ ਵਿਚ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਇਸ ਪਹਿਲਕਦਮੀ ਦੇ ਤਹਿਤ ਕਿਸ਼ੋਰਾਂ ਨੂੰ ਡਿਜੀਟਲ ਸਲਾਹਕਾਰ ਵਜੋਂ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਬਜ਼ੁਰਗਾਂ ਨੂੰ ਡਿਜੀਟਲ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਵਿਚ ਮਦਦ ਕੀਤੀ ਜਾ ਸਕੇ।

ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਬਜ਼ੁਰਗਾਂ ਨੂੰ ਸਨਮਾਨਿਤ ਕਰਨ ਦਾ ਦ੍ਰਿਸ਼। ਤਸਵੀਰ : ਗੁਰਿੰਦਰ ਸਿੰਘ 19-08-2026
ਚੰਡੀਗੜ੍ਹ,18 ਅਗਸਤ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਕਮਿਊਨਿਟੀ ਮੈਡੀਸਨ ਵਿਭਾਗ, ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨਵੀਂ ਦਿੱਲੀ ਦੇ ਸਹਿਯੋਗ ਨਾਲ ਅੰਤਰ-ਪੀੜ੍ਹੀ ਡਿਜੀਟਲ ਸਿਹਤ ਸਾਖਰਤਾ ਪਹਿਲਕਦਮੀ ਨੂੰ ਉੱਤਰੀ ਭਾਰਤ ਵਿਚ ਵਧਾਉਣ ’ਤੇ ਵਿਚਾਰ ਕਰ ਰਹੀ ਹੈ। ਇਸ ਪਹਿਲਕਦਮੀ ਦੇ ਤਹਿਤ ਕਿਸ਼ੋਰਾਂ ਨੂੰ ਡਿਜੀਟਲ ਸਲਾਹਕਾਰ ਵਜੋਂ ਸਿਖਲਾਈ ਦਿੱਤੀ ਜਾਂਦੀ ਹੈ ਤਾਂ ਜੋ ਬਜ਼ੁਰਗਾਂ ਨੂੰ ਡਿਜੀਟਲ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਵਿਚ ਮਦਦ ਕੀਤੀ ਜਾ ਸਕੇ। ਕਮਿਊਨਿਟੀ ਮੈਡੀਸਨ ਵਿਭਾਗ ਦੀ ਮੁਖੀ ਡਾ. ਸੋਨੀਆ ਪੁਰੀ ਦੀ ਅਗਵਾਈ ਹੇਠ ਵਿਕਸਤ ਕੀਤੇ ਗਏ ‘ਚੰਡੀਗੜ੍ਹ ਮਾਡਲ’ ਰਾਹੀਂ ਸੀਨੀਅਰ ਨਾਗਰਿਕਾਂ ਨੂੰ ਆਭਾ ਆਈਡੀ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਸੇਵਾਵਾਂ ਅਤੇ ਈ-ਸੰਜੀਵਨੀ ਟੈਲੀ-ਕੰਸਲਟੇਸ਼ਨ ਵਰਗੀਆਂ ਡਿਜੀਟਲ ਸਿਹਤ ਸਹੂਲਤਾਂ ਤੱਕ ਪਹੁੰਚ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਸਮਾਗਮ ਵਿਚ ਜੀ.ਐਮ.ਸੀ.ਐਚ-32 ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੋ. ਰਵਨੀਤ ਕੌਰ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਗਗਲਾਨੀ, ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਨਵੀਨ ਰੱਤੂ, ਡਾ. ਸੋਨੀਆ ਪੁਰੀ ਅਤੇ ਪ੍ਰੋ. ਡਾ. ਦਿਨੇਸ਼ ਵਾਲੀਆ ਸਮੇਤ ਵੱਖ-ਵੱਖ ਮਾਹਰ ਅਤੇ ਹਿੱਸੇਦਾਰ ਮੌਜੂਦ ਸਨ। ਡਾ. ਜੁਗਲ ਕਿਸ਼ੋਰ ਅਤੇ ਡਾ. ਸੁਨੀਲਾ ਗਰਗ ਨੇ ਆਨਲਾਈਨ ਭਾਸਣ ਦਿੱਤੇ। ਵਰਕਸ਼ਾਪ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਗੈਰ-ਸਰਕਾਰੀ ਸੰਗਠਨਾਂ, ਰੋਟਰੀ ਕਲੱਬਾਂ, ਸੇਵਾਮੁਕਤ ਬੈਂਕਰਜ਼ ਐਸੋਸੀਏਸ਼ਨਾਂ, ਜਨਤਕ ਸਿਹਤ ਮਾਹਿਰਾਂ ਤੇ ਭਾਈਚਾਰਕ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਚੰਡੀਗੜ੍ਹ ਸਾਈਬਰ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਸੀਨੀਅਰ ਨਾਗਰਿਕਾਂ ਨੂੰ ਆਨਲਾਈਨ ਧੋਖਾਧੜੀ, ਫਿਸ਼ਿੰਗ ਅਤੇ ਡਿਜੀਟਲ ਸੁਰੱਖਿਆ ਬਾਰੇ ਜਾਗਰੂਕ ਕੀਤਾ। ਚੰਡੀਗੜ੍ਹ ਮਾਡਲ ਦਾ ਉਦੇਸ਼ ਨਾ ਸਿਰਫ਼ ਬਜ਼ੁਰਗਾਂ ਨੂੰ ਤਕਨਾਲੋਜੀ ਦੀ ਵਰਤੋਂ ਕਰਨਾ ਸਿਖਾਉਣਾ, ਸਗੋਂ ਅੰਤਰ-ਪੀੜ੍ਹੀ ਸੰਚਾਰ ਨੂੰ ਮਜ਼ਬੂਤ ਕਰਨਾ, ਡਿਜੀਟਲ ਸਿਹਤ ਸੇਵਾਵਾਂ ਤੱਕ ਪਹੁੰਚ ਵਧਾਉਣਾ ਅਤੇ ਭਾਈਚਾਰਾ-ਅਧਾਰਤ ਸਿਹਤਮੰਦ ਬੁਢਾਪੇ ਨੂੰ ਉਤਸ਼ਾਹਿਤ ਕਰਨਾ ਵੀ ਹੈ।
ਪਿਛਲੀ ਖ਼ਬਰ ਪੰਜਾਬ ਦੇ ਮਾਝਾ, ਦੁਆਬਾ ਤੇ ਪੁਆਧ ਖੇਤਰ ਵਿਚ ਪਿਆ ਦਰਮਿਆਨੇ ਤੋਂ ਭਾਰੀ ਮੀਂਹ ਅਗਲੀ ਖ਼ਬਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ 23 ਨੂੰ ਮੁਲਾਜ਼ਮ ਸਤੌਜ ਵਿਖੇ ਕਰਨਗੇ ਵਿਸ਼ਾਲ ਰੈਲੀ-ਡਿੰਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।