19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਪੀ. ਜੀ. ਆਈ ’ਚ ਆਜ਼ਾਦੀ ਦਿਹਾੜਾ ਮਨਾਇਆ

ਚੰਡੀਗੜ੍ਹ, 17 ਅਗਸਤ (ਮਾਰਕੰਡਾ)- ਪੀ. ਜੀ.

ਪੀ. ਜੀ. ਆਈ. ਚੰਡੀਗੜ੍ਹ ਵਿਖੇ ਮਰੀਜ਼ਾਂ ਦੇ ਬੱਚਿਆ ਨੂੰ ਆਜ਼ਾਦੀ ਦਿਹਾੜੇ ਮੌਕੇ ਲੱਡੂ ਵੰਡਦੇ ਹੋਏ ਡਾਇਰੈਕਟਰ ਪ੍ਰੋ. ਵਿਵੇਕ ਲਾਲ। ਤਸਵੀਰ : ਗੁਰਿੰਦਰ ਸਿੰਘ 18-08-2026
ਚੰਡੀਗੜ੍ਹ, 17 ਅਗਸਤ (ਮਾਰਕੰਡਾ)- ਪੀ. ਜੀ. ਆਈ ਚੰਡੀਗੜ੍ਹ ਵਿਖੇ ਆਜ਼ਾਦੀ ਦਿਹਾੜਾ ਪ੍ਰੋ. ਵਿਵੇਕ ਲਾਲ ਡਾਇਰੈਕਟਰ ਦੀ ਅਗਵਾਈ ਹੇਠ ਮਨਾਇਆ ਗਿਆ। ਪ੍ਰੋ. ਲਾਲ ਨੇ ਪੀ. ਜੀ. ਆਈ. ਦੇ ਮਰੀਜ਼ਾਂ ਲਈ ਆਪਣੇ ਪਸੀਨੇ ਦੀ ਹਰ ਬੂੰਦ ਵਹਾਉਣ ਵਾਲੇ ਡਾਕਟਰ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ 30 ਲੱਖ ਮਰੀਜ਼ ਪੀ.ਜੀ.ਆਈ ਆਉਂਦੇ ਹਨ, ਜੋ ਕਿ ਡਾਕਟਰੀ ਵਚਨਬੱਧਤਾ ਅਤੇ ਉਨ੍ਹਾਂ ਦੀ ਸਮਰਪਣ ਨੂੰ ਸਮਰਪਿਤ ਹਨ। ਪ੍ਰੋ. ਲਾਲ ਨੇ 1992 ਤੋਂ ਲਗਪਗ 1,200 ਤਰੱਕੀਆਂ ਦੇ ਲੰਬੇ ਸਮੇਂ ਤੋਂ ਲਟਕ ਰਹੇ ਮੁੱਦੇ ਨੂੰ ਹੱਲ ਕਰਨ ਲਈ ਟੀਮ ਨੂੰ ਵਧਾਈ ਦਿੱਤੀ। ਅੰਗ ਟਰਾਂਸਪਲਾਂਟੇਸ਼ਨ ਵਿਚ ਪੀ.ਜੀ.ਆਈ ਦੀ ਹਾਲ ਹੀ ਵਿਚ ਰਾਸ਼ਟਰੀ ਮਾਨਤਾ ਨੂੰ ਉਜਾਗਰ ਕਰਦੇ ਹੋਏ ਪ੍ਰੋ. ਲਾਲ ਨੇ ਸੰਸਥਾ ਦੇ ਲਗਾਤਾਰ ਤੀਜੇ ਸਰਵੋਤਮ ਰੋਟੋ ਪੁਰਸਕਾਰ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਪ੍ਰੋਜੈਕਟ ਸਾਰਥੀ ’ਤੇ ਵੀ ਚਾਨਣਾ ਪਾਇਆ। ਐਮਰਜੈਂਸੀ ਵਿਚ ਪੀ.ਜੀ.ਆਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਲਈ 12 ਬਿਸਤਰੇ ਰੱਖਣ ਬਾਰੇ ਜਾਣਕਾਰੀ ਦਿੱਤੀ। ਤਕਨੀਕੀ ਅਤੇ ਸੁਰੱਖਿਆ ਕਰਮਚਾਰੀਆਂ ਤੋਂ ਲੈ ਕੇ ਲਾਂਡਰੀ ਅਤੇ ਰਸੋਈ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਤੱਕ, ਸਟਾਫ਼ ਦੇ ਹਰ ਵਰਗ ਦਾ ਧੰਨਵਾਦ ਕੀਤਾ। ਗੌਰਮਿੰਟ ਕਾਲਜ ਕਾਮਰਸ - ਸੈਕਟਰ - 50 ’ ਚ ਅਜਾਦੀ ਦਿਹਾੜਾ ਮਨਾਇਆ ਚੰਡੀਗੜ੍ਹ, (ਮਾਰਕੰਡਾ)- ਗੌਰਮਿੰਟ ਕਾਲਜ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ (ਜੀ.ਸੀ.ਸੀ.ਬੀ.ਏ) ਸੈਕਟਰ 50 ਚੰਡੀਗੜ੍ਹ ਵਿਖੇ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਕਾਲਜ ਦੇ ਪ੍ਰਿੰਸੀਪਲ ਡਾ. ਸੰਗਮ ਕਪੂਰ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਡੀਨ ਪ੍ਰੋ. (ਡਾ.) ਪੂਨਮ ਅਗਰਵਾਲ ਅਤੇ ਵਾਈਸ ਪ੍ਰਿੰਸੀਪਲ ਡਾ. ਅਮਰਪ੍ਰੀਤ ਸਿੰਘ ਸਿਜਰ ਵੀ ਮੌਜੂਦ ਸਨ। ਝੰਡਾ ਲਹਿਰਾਉਣ ਤੋਂ ਬਾਅਦ ਸਾਰਿਆਂ ਨੇ ਰਾਸ਼ਟਰੀ ਗੀਤ ਗਾਇਆ ਅਤੇ ਰਾਸ਼ਟਰ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਡੀਨ ਪ੍ਰੋ. (ਡਾ.) ਪੂਨਮ ਅਗਰਵਾਲ ਨੇ ਆਜ਼ਾਦੀ ਦੀ ਮਹੱਤਤਾ, ਸਾਲਾਂ ਦੌਰਾਨ ਦੇਸ਼ ਦੀਆਂ ਪ੍ਰਾਪਤੀਆਂ ਤੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ, ਭਾਸ਼ਣਾਂ ਆਦਿ ਪੇਸ਼ ਕੀਤੇ। ਸਮਾਰੋਹ ਦਾ ਸਮਾਪਨ ਸਾਰੇ ਹਾਜ਼ਰੀਨ ਨੇ ਇੱਕ ਸੁਰ ਵਿਚ ਰਾਸ਼ਟਰੀ ਗੀਤ ਗਾਉਣ ਨਾਲ ਹੋਇਆ। ਇਸ ਮੌਕੇ ਕਾਲਜ ਦੇ ਸਾਰੇ ਫੈਕਲਟੀ ਜਿਨ੍ਹਾਂ ਵਿਚ ਪ੍ਰੋ. ਮਨਜੀਤ ਸਿੰਘ, ਪ੍ਰੋ. ਮਨੀਤ ਸਿੰਘ, ਪ੍ਰੋ. ਨਮਰਤਾ, ਡਾ. ਦੀਪਾਲੀ, ਡਾ. ਕਾਨੀਕਾਂ, ਡਾ.ਵਨੀਤਾ, ਡਾ. ਰੇਨੂੰ ਬਾਲਾ ਸਮੇਤ ਹੋਰ ਪ੍ਰਸ਼ਾਸਨਿਕ ਸਟਾਫ਼ ਮੌਜੂਦ ਸਨ। ਐਸ . ਬੀ . ਆਈ ਨੇ ਸੁਤੰਤਰਤਾ ਦਿਵਸ ਮੌਕੇ ਵਿਦਿਆਰਥਣਾਂ ਨੂੰ 25 ਸਾਈਕਲ ਵੰਡੇ ਚੰਡੀਗੜ੍ਹ, (ਮਾਰਕੰਡਾ)- ਸਟੇਟ ਬੈਂਕ ਆਫ਼ ਇੰਡੀਆ ਸਥਾਨਕ ਮੁੱਖ ਦਫ਼ਤਰ ਚੰਡੀਗੜ੍ਹ ਸਰਕਲ ਨੇ ਵਿਦਿਆਰਥਣਾਂ ਨੂੰ 25 ਸਾਈਕਲਾਂ ਦਾਨ ਕਰਕੇ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਐਸ. ਬੀ. ਆਈ ਚੰਡੀਗੜ੍ਹ ਸਰਕਲ ਦੇ ਮੁੱਖ ਜਨਰਲ ਮੈਨੇਜਰ ਅਮਰੇਸ਼ ਕੁਮਾਰ ਝਾਅ ਨੇ ਸੀਨੀਅਰ ਅਧਿਕਾਰੀਆਂ, ਸਟਾਫ਼ ਮੈਂਬਰਾਂ ਦੇ ਨਾਲ ਇਹ ਪ੍ਰੋਗਰਾਮ ਮਨਾਇਆ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-8ਬੀ ਚੰਡੀਗੜ੍ਹ ਦੀਆ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਵਿਚ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਸਮਾਗਮ ਵਿਚ ਐਸ.ਬੀ.ਆਈ ਲੇਡੀਜ਼ ਕਲੱਬ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੁਆਰਾ ਇੱਕ ਲਾਈਵ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ।
ਪਿਛਲੀ ਖ਼ਬਰ ਹਿਮਾਲਿਆ ਬੇਬੀਕੇਅਰ ਨੇ ‘ਪਿਊਰ ਬਿਗਿਨਿੰਗਜ਼ ਘੀ ਗਿਫ਼ਟ ਪੈਕ’ ਕੀਤਾ ਪੇਸ਼ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮਾਨਸਿਕ ਸਿਹਤ ਦਾ ਇਲਾਜ ਕਰਵਾਉਣ ਵਾਲਿਆਂ ’ਚ 75% ਲਾਭਪਾਤਰੀ 18 ਤੋਂ 45 ਉਮਰ ਵਰਗ ਨਾਲ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।