18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਹਰਿਆਣਾ ਦੇ ਉਦਯੋਗਿਕ ਅਦਾਰਿਆਂ ’ਚ ਰੋਜ਼ਾਨਾ ਹੋਵੇਗਾ 5 ਮਿੰਟ ਦਾ ਯੋਗਾ ਬ੍ਰੇਕ- ਡਾ. ਸੁਮਿਤਾ ਮਿਸ਼ਰਾ

ਚੰਡੀਗੜ੍ਹ, 17 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਸੂਬੇ ਦੇ ਹਰ ਉਦਯੋਗਿਕ ਅਦਾਰੇ ਵਿੱਚ ਰੋਜ਼ਾਨਾ ਪੰਜ ਮਿੰਟ ਦਾ ‘ਵਾਈ-ਬ੍ਰੇਕ’ (ਕੰਮ ਵਾਲੀ ਥਾਂ ‘ਤੇ ਯੋਗਾ ਬ੍ਰੇਕ) ਯਕੀਨੀ ਬਣਾਉਣ ਲਈ ਸਮਾਂਬੱਧ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸ ਤਹਿਤ ਹਰ ਉਦਯੋਗਿਕ ਇਕਾਈ ਵਿਚ ਯੋਗਾ ਕੈਂਪ ਅਤੇ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ ਤੇ ਇਕ ਮਹੀਨੇ ਦੇ ਅੰਦਰ ਹਰ 50 ਕਰਮਚਾਰੀਆਂ ਪਿੱਛੇ ਘੱਟੋ-ਘੱਟ ਇਕ ਕਰਮਚਾਰੀ ਨੂੰ ਸਿਖਲਾਈ ਦਿੱਤੀ ਜਾਵੇਗੀ, ਜੋ ਕੰਮ ਵਾਲੀ ਥਾਂ ‘ਤੇ ਯੋਗਾ ਸੈਸ਼ਨਾਂ ਦਾ ਸੰਚਾਲਨ ਕਰੇਗਾ।

ਅਜੀਤ ਡੈਸਕ 18-08-2026
ਚੰਡੀਗੜ੍ਹ, 17 ਅਗਸਤ (ਰਾਮ ਸਿੰਘ ਬਰਾੜ)- ਹਰਿਆਣਾ ਸਰਕਾਰ ਨੇ ਸੂਬੇ ਦੇ ਹਰ ਉਦਯੋਗਿਕ ਅਦਾਰੇ ਵਿੱਚ ਰੋਜ਼ਾਨਾ ਪੰਜ ਮਿੰਟ ਦਾ ‘ਵਾਈ-ਬ੍ਰੇਕ’ (ਕੰਮ ਵਾਲੀ ਥਾਂ ‘ਤੇ ਯੋਗਾ ਬ੍ਰੇਕ) ਯਕੀਨੀ ਬਣਾਉਣ ਲਈ ਸਮਾਂਬੱਧ ਪਹਿਲਕਦਮੀ ਸ਼ੁਰੂ ਕੀਤੀ ਹੈ। ਇਸ ਤਹਿਤ ਹਰ ਉਦਯੋਗਿਕ ਇਕਾਈ ਵਿਚ ਯੋਗਾ ਕੈਂਪ ਅਤੇ ਸਿਖਲਾਈ ਸੈਸ਼ਨ ਆਯੋਜਿਤ ਕੀਤੇ ਜਾਣਗੇ ਤੇ ਇਕ ਮਹੀਨੇ ਦੇ ਅੰਦਰ ਹਰ 50 ਕਰਮਚਾਰੀਆਂ ਪਿੱਛੇ ਘੱਟੋ-ਘੱਟ ਇਕ ਕਰਮਚਾਰੀ ਨੂੰ ਸਿਖਲਾਈ ਦਿੱਤੀ ਜਾਵੇਗੀ, ਜੋ ਕੰਮ ਵਾਲੀ ਥਾਂ ‘ਤੇ ਯੋਗਾ ਸੈਸ਼ਨਾਂ ਦਾ ਸੰਚਾਲਨ ਕਰੇਗਾ। ਇਹ ਜਾਣਕਾਰੀ ਆਯੂਸ਼ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦਿੱਤੀ। ਸ਼ਿਫਟਾਂ ਵਿਚ ਚੱਲਣ ਵਾਲੀਆਂ ਉਦਯੋਗਿਕ ਇਕਾਈਆਂ ਵਿਚ ਕੰਮ ਕਰਨ ਵਾਲੀ ਹਰੇਕ ਸ਼ਿਫਟ ਦੇ 50 ਕਰਮਚਾਰੀਆਂ ਦੇ ਸਮੂਹ ‘ਤੇ ਘੱਟੋ-ਘੱਟ ਇਕ ਸਿਖਲਾਈ ਪ੍ਰਾਪਤ ਕਰਮਚਾਰੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਨਾਲ ਵੱਖ-ਵੱਖ ਸ਼ਿਫਟਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵੀ ਕੰਮ ਵਾਲੀ ਥਾਂ ‘ਤੇ ਯੋਗਾ ਦੀ ਸਹੂਲਤ ਯਕੀਨੀ ਬਣਾਈ ਜਾ ਸਕੇਗੀ। ਇਹ ਪ੍ਰੋਗਰਾਮ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸਾਲ 2026-27 ਦੀ ਬਜਟ ਘੋਸ਼ਣਾ ਦੇ ਅਨੁਰੂਪ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਹਰਿਆਣਾ ਦੇ ਸਾਰੇ ਉਦਯੋਗਿਕ ਅਦਾਰਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਰੋਜ਼ਾਨਾ ਪੰਜ ਮਿੰਟ ਦੇ ‘ਵਾਈ-ਬ੍ਰੇਕ’ ਦੀ ਵਿਵਸਥਾ ਕੀਤੀ ਗਈ ਸੀ। ਡਾ. ਮਿਸ਼ਰਾ ਨੇ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਦੀ ਸਾਲ 2026-27 ਦੀ ਬਜਟ ਘੋਸ਼ਣਾ ਦੇ ਪਾਲਣ ਵਿੱਚ ਸ਼ੁਰੂ ਕੀਤੀ ਗਈ ਹੈ। ਉਦਯੋਗ ਅਤੇ ਵਣਜ ਵਿਭਾਗ ਨੂੰ ਇਸ ਪ੍ਰੋਗਰਾਮ ਨੂੰ ਪੂਰੇ ਹਰਿਆਣਾ ਦੇ ਉਦਯੋਗਿਕ ਅਦਾਰਿਆਂ ਅਤੇ ਉਦਯੋਗਿਕ ਸੰਘਾਂ ਤੱਕ ਪਹੁੰਚਾਉਣ ਅਤੇ ਨਿਰਧਾਰਤ ਐਸਓਪੀ ਅਨੁਸਾਰ ਇਸਦਾ ਸਮਾਂਬੱਧ ਅਮਲ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਪਿਛਲੀ ਖ਼ਬਰ ਵਿਗਿਆਨ ਅਧਿਆਪਕਾਂ ਲਈ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਚੰਡੀਗੜ੍ਹ ਭਾਜਪਾ ਵਲੋਂ ਕੌਸਲਰ ਕੁਲਜੀਤ ਸਿੰਘ ਸੰਧੂ ਨੂੰ ਕਾਰਨ ਦੱਸੋ ਨੋਟਿਸ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।