15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਾਬਕਾ ਮੰਤਰੀ ਸਿੱਧੂ ਪੁਆਧੀ ਅਖਾੜਾ ਪ੍ਰੰਪਰਾ ਦੇ ਮੋਢੀ ਭਗਤ ਆਸਾ ਰਾਮ ਬੈਦਵਾਣ ਦੀ ਯਾਦਗਾਰ ’ਤੇ ਹੋਏ ਨਤਮਸਤਕ ਟਰਾਂਸਫਾਰਮਰ ਦੇ ਗ਼ਲਤ ਕੁਨੈਕਸ਼ਨ ਜੋੜੇ ਜਾਣ ਕਾਰਨ ਲੋਕਾਂ ਦਾ ਘਰੇਲੂ ਸਾਮਾਨ ਸੜਿਆ

ਐੱਸ. ਏ.

ਅਜੀਤ ਡੈਸਕ 15-08-2026
ਐੱਸ. ਏ. ਐੱਸ. ਨਗਰ, 14 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਫੇਜ਼-7 ਵਿਚ ਕੋਠੀ ਨੰ. 1644 ਦੇ ਨੇੜੇ ਲੱਗੇ 200 ਕਿੱਲੋਵਾਟ ਦੇ ਟਰਾਂਸਫਾਰਮਰ ‘ਤੇ ਮੀਟਰ ਲਗਾਉਣ ਅਤੇ ਤਾਰਾਂ ਬਦਲਣ ਆਏ ਨਿੱਜੀ ਕੰਪਨੀ ਦੇ ਕਰਿੰਦਿਆਂ ਵਲੋਂ ਕਥਿਤ ਤੌਰ ‘ਤੇ ਗ਼ਲਤ ਕੁਨੈਕਸ਼ਨ (ਨਿਊਟਰਲ ਨੂੰ ਫੇਜ਼ ਨਾਲ ਜੋੜੇ ਜਾਣ) ਕਾਰਨ ਕਈ ਘਰਾਂ ਦੇ ਬਿਜਲੀ ਦੇ ਉਪਕਰਨ ਸੜ ਗਏ। ਵਸਨੀਕਾਂ ਨੇ ਦੱਸਿਆ ਕਿ ਇਸ ਮੌਕੇ ਠੇਕੇਦਾਰ ਦੇ ਕਰਿੰਦੇ ਉਥੋਂ ਭੱਜ ਗਏ ਅਤੇ ਸਥਾਨਕ ਵਸਨੀਕਾਂ ਵਲੋਂ ਇਸ ਖੇਤਰ ਦੇ ਪਾਵਰਕਾਮ ਦੇ ਜੇ. ਈ. ਨੂੰ ਫ਼ੋਨ ਕਰਕੇ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਪੀ. ਐੱਸ. ਪੀ. ਸੀ. ਐੱਲ. ਦੇ ਕਰਮਚਾਰੀਆਂ ਨੂੰ ਸੱਦਿਆ ਗਿਆ, ਜਿਨ੍ਹਾਂ ਵਲੋਂ ਤਾਰਾਂ ਠੀਕ ਕਰਕੇ ਬਿਜਲੀ ਨੂੰ ਮੁੜ ਬਹਾਲ ਕੀਤਾ ਗਿਆ। ਇਸ ਸੰਬੰਧੀ ਖਪਤਕਾਰਾਂ ਵਲੋਂ ਪੀ. ਐੱਸ. ਪੀ. ਸੀ. ਐੱਲ. ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਖਪਤਕਾਰਾਂ ਵਲੋਂ ਮੰਗ ਕੀਤੀ ਗਈ ਹੈ ਕਿ ਗ਼ਲਤ ਕੁਨੈਕਸ਼ਨ ਜੋੜਨ ਵਾਲੇ ਠੇਕੇਦਾਰ ਦੇ ਕਰਮਚਾਰੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।
ਪਿਛਲੀ ਖ਼ਬਰ ਵਾਹਨ ਚੋਰੀ ਗਰੋਹ ਦਾ ਪਰਦਾਫਾਸ਼, ਦੋ ਮੈਂਬਰ ਕਾਬੂ ਚੋਰੀਸ਼ੁਦਾ 4 ਐਕਟਿਵਾ, 10 ਮੋਟਰਸਾਈਕਲ ਤੇ 5 ਸਾਈਕਲ ਬਰਾਮਦ ਅਗਲੀ ਖ਼ਬਰ ਬਹਾਦਰ ਸਿੰਘ ਓ. ਕੇ. ਨਗਰ ਕੌਂਸਲ ਵਿਖੇ ਲਹਿਰਾਉਣਗੇ ਤਿਰੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।