14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਚੰਡੀਗੜ੍ਹ ਸਾਹਿਤ ਅਕਾਦਮੀ ਨੇ ਪੰਜ ਭਾਸ਼ਾਈ ਕਵੀ ਦਰਬਾਰ ਕਰਵਾਇਆ

ਚੰਡੀਗੜ੍ਹ, 13 ਅਗਸਤ (ਅਜਾਇਬ ਸਿੰਘ ਔਜਲਾ)- ਇੱਥੇ ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਰਾਣੀ ਲਕਸ਼ਮੀ ਬਾਈ, ਭਵਨ ਸੈਕਟਰ 38, ਚੰਡੀਗੜ੍ਹ ਵਿਖੇ ਆਜ਼ਾਦੀ ਦਿਵਸ ਦੇ ਮੌਕੇ ’ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਪੰਜ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਊਰਦੂ, ਸੰਸਕ੍ਰਿਤ ਦੇ ਕਵੀਆਂ ਨੇ ਹਿੱਸਾ ਲਿਆ।

ਅਜੀਤ ਡੈਸਕ 14-08-2026
ਚੰਡੀਗੜ੍ਹ, 13 ਅਗਸਤ (ਅਜਾਇਬ ਸਿੰਘ ਔਜਲਾ)- ਇੱਥੇ ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਰਾਣੀ ਲਕਸ਼ਮੀ ਬਾਈ, ਭਵਨ ਸੈਕਟਰ 38, ਚੰਡੀਗੜ੍ਹ ਵਿਖੇ ਆਜ਼ਾਦੀ ਦਿਵਸ ਦੇ ਮੌਕੇ ’ਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਪੰਜ ਭਾਸ਼ਾਵਾਂ ਪੰਜਾਬੀ, ਹਿੰਦੀ, ਅੰਗਰੇਜ਼ੀ, ਊਰਦੂ, ਸੰਸਕ੍ਰਿਤ ਦੇ ਕਵੀਆਂ ਨੇ ਹਿੱਸਾ ਲਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰ ਮਾਮਲਿਆਂ ਦੇ ਡਾਇਰੈਕਟਰ ਨਵੀਨ, ਚੰਡੀਗੜ੍ਹ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਨਮੋਹਨ, ਮੀਤ ਪ੍ਰਧਾਨ ਡਾ. ਅਨੀਸ਼ ਗਰਗ, ਸਕੱਤਰ ਸੁਭਾਸ਼ ਭਾਸ਼ਕਰ, ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ, ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਸੁੱਖੀ ਬਰਾੜ ਵਲੋਂ ਸਾਂਝੇ ਤੌਰ ’ਤੇ ਸਮ੍ਹਾਂ ਰੌਸ਼ਨ ਕਰਨ ਉਪਰੰਤ ਸਮਾਰੋਹ ਦਾ ਆਗਾਜ਼ ਹੋਇਆ। ਇਸੇ ਦੌਰਾਨ ਸਾਹਿਤ ਅਕਾਦਮੀ ਦੇ ਚੇਅਰਮੈਨ ਉੱਘੇ ਲੇਖਕ ਡਾ. ਮਨਮੋਹਨ ਨੇ ਸਭ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸਾਹਿਤ ਅਕਾਦਮੀ ਦਾ ਕਾਰਜ ਚੰਡੀਗੜ੍ਹ ਦੇ ਸਾਹਿਤਕਾਰਾਂ ਨੂੰ ਮੰਚ ਪ੍ਰਦਾਨ ਕਰਨਾ ਹੈ ਚਾਹੇ ਕਿਸੇ ਵੀ ਭਾਸ਼ਾ ਦੇ ਹੋਣ। ਕਵੀ ਦਰਬਾਰ ਦੀ ਸ਼ੁਰੂਆਤ ਪ੍ਰਸਿੱਧ ਸ਼ਾਇਰ ਤੇ ਬਹੁਪੱਖੀ ਫਨਕਾਰ ਵਿਜੈ ਕਪੂਰ ਦੀਆਂ ਦਿਲਕਸ਼ ਰਚਨਾਵਾਂ ਨਾਲ ਹੋਈ। ਉਪਰੰਤ ਕਵੀ ਸੁਰਖਾਬ, ਉਰਦੂ ਕਵੀ ਸਨੀ ਕਬੀਰ, ਸੰਸਕ੍ਰਿਤ ਭਾਸ਼ਾ ਦਾ ਕਵੀ ਓਮਨਦੀਪ ਨੇ ਆਪਣੀਆਂ ਨਜ਼ਮਾਂ ਨਾਲ ਭਰਵੀਂਆਂ ਨਾਲ ਹਾਜ਼ਰੀ ਲਗਾਈ। ਹਿੰਦੀ ਕਵਿੱਤਰੀ ਬਬੀਤਾ ਕਪੂਰ ਨੇ ‘ਆਪਣੀ ਖਿੜਕੀਆਂ ਸਾਰੀ ਕੀ ਸਾਰੀ ਖੋਲ੍ਹਕਰ ਸੋਚਤੀ ਹੂੰ ਆਜ਼ਾਦ ਹੂੰ’ ਗ਼ਜ਼ਲ ਸੁਣਾ ਕੇ ਵਾਹਵਾ ਖੱਟੀ। ਉਰਦੂ ਸ਼ਾਇਰ ਸ਼ਮਸ਼ੇਰ ਸਾਹਿਲ ਦੇ ਬੋਲ ‘ਰੰਗਤ ਚੁਰਾ ਕੇ ਲੇ ਗਈ ਗੁਲ ਸੇ ਨਈ ਫ਼ਜ਼ਾ, ਅਤੇ ਪੰਜਾਬੀ ਸ਼ਾਇਰ ਸੰਦੀਪ ਸਿੰਘ ਨੇ ਗ਼ਜ਼ਲ ‘ਤੈਥੋਂ ਹੱਥ ਛੁੜਾ ਕੇ ਮੇਲਾ ਦੇਖਣ ਨੂੰ ਜੀਅ ਕਰਿਆ ਹੈ’ ਰਾਹੀ ਸਰੋਤਿਆਂ ਦੀ ਭਰਪੂਰ ਦਾਦ ਲਈ। ਲੁਧਿਆਣੇ ਤੋਂ ਆਏ ਉਰਦੂ ਦੇ ਪ੍ਰਸਿੱਧ ਸ਼ਾਇਰ ਮੁਕੇਸ਼ ਆਲਮ ,ਹਿੰਦੀ ਕਵੀ ਸ਼ਿਪਰਾ ਸ਼੍ਰੀਵਾਸਤਵ, ਸਵਰਨਜੀਤ ਸਵੀ ਦੀਆਂ ਨਜ਼ਮਾਂ ਖੂਬ ਰਹੀਆਂ। ਮਨਜੀਤ ਪਾਲ ਸਿੰਘ, ਮਹੇਸ਼ਵਰ ਸਿੰਘ ਅਤੇ ਉਰਦੂ ਦੇ ਪ੍ਰਸਿੱਧ ਸ਼ਾਇਰ ਸ਼ਮਸ਼ ਤਬਰੇਜ਼ੀ ਦੇ ਕਲਾਮ ਵੀ ਸਰੋਤਿਆਂ ਨੇ ਮਾਣੇ। ਇਸ ਕਵੀ ਦਰਬਾਰ ਦੀ ਇਹ ਵਿਸ਼ੇਸ਼ਤਾ ਬਣੀ ਇਸ ਵਿਚ ਹਿੰਦੀ, ਉਰਦੂ, ਪੰਜਾਬੀ ਦੇ ਪੰਜ ਵੱਡੇ ਸ਼ਾਇਰਾਂ ਸਤਿਆਪਾਲ ਸਹਿਗਲ,ਅਸ਼ੋਕ ਨਾਦਿਰ, ਗੁਰਦੀਪ ਗੁਲ, ਡਾ. ਸੁਰਿੰਦਰ ਗਿੱਲ, ਡਾ. ਹਰਬੰਸ ਕੌਰ ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਇਸੇ ਦੌਰਾਨ ਡਾਇਰੈਕਟਰ ਨਵੀਨ ਨੂੰ ਮਾਣ ਸਨਮਾਣ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਡਾ. ਗੁਰਮਿੰਦਰ ਅਮਨ, ਜੋਸ਼ੀ, ਦਿਨੇਸ਼ ਵਰਮਾ, ਸੁਰਜੀਤ ਧੀਰ, ਬਲਕਾਰ ਸਿੱਧੂ, ਬਾਬੂ ਚੰਡੀਗੜ੍ਹੀਆਂ,ਪਿਆਰਾ ਸਿੰਘ ਰਾਹੀ, ਜੀ.ਐਸ ਮਾਵੀ,ਡਾ. ਗੁਰਦੇਵ ਗਿੱਲ, ਵਿੰਦਰ ਮਾਝੀ, ਨਰਿੰਦਰ ਕੌਰ ਲੌਂਗੀਆਂ, ਦਿਵਿਆ ਤੇ ਹੋਰ ਹਾਜ਼ਰ ਸਨ। ਸਮੁੱਚਾ ਸਟੇਜ ਸੰਚਾਲਨ ਕਵਿੱਤਰੀ ਅਨੂੰ ਰਾਣੀ ਵਲੋਂ ਕੀਤਾ ਗਿਆ। 12 ਸੀਐਚਡੀ38 ਚੰਡੀਗੜ੍ਹ ਵਿਖੇ ਆਜ਼ਾਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਦੌਰਾਨ ਨਵੀਨ, ਡਾ. ਮਨਮੋਹਨ, ਸਵਰਨਜੀਤ ਸਵੀ, ਸੁੱਖੀ ਬਰਾੜ, ਸੁਭਾਸ਼ ਭਾਸ਼ਕਰ, ਡਾ. ਅਨੀਸ਼ ਗਰਗ ਤੇ ਹੋਰ ਸਮਾਰੋਹ ਦੇ ਅਗਾਜ਼ ਸਮੇਂ ਸਾਂਝੀ ਤਸਵੀਰ ਦੌਰਾਨ। - ਤਸਵੀਰ : ਗੁਰਿੰਦਰ ਸਿੰਘ
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਸੀ. ਜੀ. ਸੀ. ਲਾਂਡਰਾਂ ਵਲੋਂ ‘ਵਿਸ਼ਵ ਅੰਗਦਾਨ ਦਿਵਸ’ ਨੂੰ ਸਮਰਪਿਤ ਜਾਗਰੂਕਤਾ... ਅਗਲੀ ਖ਼ਬਰ ਮੁਅੱਤਲ ਐਕਸੀਅਨ ਨੂੰ ਸੁਣਾਈ 3 ਸਾਲਾਂ ਦੀ ਕੈਦ ਤੇ 50 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।