ਸੜਕਾਂ ਤੇ ਹੋਰ ਸਮੱਸਿਆ ਨੂੰ ਲੈ ਕੇ ਵਸਨੀਕਾਂ ਨੇ ਕੀਤੀ ਮੀਟਿੰਗ
ਖਰੜ, 9 ਅਗਸਤ (ਜੰਡਪੁਰੀ)-ਸਥਾਨਕ ਸੈਕਟਰ 125 ਸੰਨੀ ਇਨਕਲੇਵ ਦੇ ਨਾਗਰਿਕਾਂ ਦੀ ਇਕ ਭਾਰੀ ਇਕੱਤਰਤਾ ਰਾਜ ਕੰਪਲੈਕਸ ਵਿਖੇ ਹੋਈ, ਜਿਸ ’ਚ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਦੇਸੂਮਾਜਰਾ, ਫਤਿਹਉਲਾਂਪੁਰ ਤੋਂ ਸੰਨੀ ਇਨਕਲੇਵ ਸੈਕਟਰ 125 ਨਾਲ ਜੁੜਦੀ ਗਲੀ ਦੀ ਬਦਤਰ ਹਾਲਤ ’ਤੇ ਚਿੰਤਾ ਜਤਾਈ ਗਈ, ਜਿਸ ’ਚ ਕੁਝ ਗੈਰ ਜ਼ਿੰਮੇਵਾਰ ਲੋਕ ਆਪਣੇ ਘਰਾਂ ਦਾ ਕੂੜਾ ਕਰਕਟ ਸੁੱਟ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਇਸ ਤੋਂ ਇਲਾਵਾ ਸੀਵਰੇਜ ਦਾ ਗੰਦਾ ਪਾਣੀ ਗਲੀ ’ਚ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਅੱਗੇ ਇਸ ਤਰ੍ਹਾਂ ਚੱਲ ਰਿਹਾ ਹੈ, ਜਿਵੇਂ ਉਸ ਦਾ ਕੋਈ ਮਾਲਕੀ ਨਹੀਂ, ਕੂੜੇ ਦਾ ਡੰਪ ਹੋਵੇ।
ਖਰੜ, 9 ਅਗਸਤ (ਜੰਡਪੁਰੀ)-ਸਥਾਨਕ ਸੈਕਟਰ 125 ਸੰਨੀ ਇਨਕਲੇਵ ਦੇ ਨਾਗਰਿਕਾਂ ਦੀ ਇਕ ਭਾਰੀ ਇਕੱਤਰਤਾ ਰਾਜ ਕੰਪਲੈਕਸ ਵਿਖੇ ਹੋਈ, ਜਿਸ ’ਚ ਸਰਬਸੰਮਤੀ ਨਾਲ ਪਾਸ ਮਤੇ ਰਾਹੀਂ ਦੇਸੂਮਾਜਰਾ, ਫਤਿਹਉਲਾਂਪੁਰ ਤੋਂ ਸੰਨੀ ਇਨਕਲੇਵ ਸੈਕਟਰ 125 ਨਾਲ ਜੁੜਦੀ ਗਲੀ ਦੀ ਬਦਤਰ ਹਾਲਤ ’ਤੇ ਚਿੰਤਾ ਜਤਾਈ ਗਈ, ਜਿਸ ’ਚ ਕੁਝ ਗੈਰ ਜ਼ਿੰਮੇਵਾਰ ਲੋਕ ਆਪਣੇ ਘਰਾਂ ਦਾ ਕੂੜਾ ਕਰਕਟ ਸੁੱਟ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਇਸ ਤੋਂ ਇਲਾਵਾ ਸੀਵਰੇਜ ਦਾ ਗੰਦਾ ਪਾਣੀ ਗਲੀ ’ਚ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਅੱਗੇ ਇਸ ਤਰ੍ਹਾਂ ਚੱਲ ਰਿਹਾ ਹੈ, ਜਿਵੇਂ ਉਸ ਦਾ ਕੋਈ ਮਾਲਕੀ ਨਹੀਂ, ਕੂੜੇ ਦਾ ਡੰਪ ਹੋਵੇ। ਉਕਤ ਮੀਟਿੰਗ ’ਚ ਸ਼ਾਮਿਲ ਵਿਅਕਤੀਆਂ ਨੇ ਇਕਸੁਰ ’ਚ ਸੰਬੰਧਿਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਦੀ ਸੰਬੰਧੀ ਸਹਿਮਤੀ ਜਤਾਈ, ਜਿਹੜੇ ਆਪਣੀ ਗੈਰ ਜ਼ਿੰਮੇਵਾਰਾਨਾ ਹਰਕਤ ਰਾਹੀਂ ਆਪਣੇ ਘਰਾਂ ਦਾ ਕੂੜਾ ਕਰਕਟ ਕਿਸੇ ਹੋਰ ਦੇ ਘਰਾਂ ਅੱਗੇ ਫੈਲਾ ਰਹੇ ਹਨ। ਇਸ ਮੀਟਿੰਗ ’ਚ ਸਰਬਸੰਮਤੀ ਨਾਲ ਐਸੋਸੀਏਸ਼ਨ ਬਣਾਉਣ ਅਤੇ ਸਫਾਈ ਪ੍ਰਬੰਧਾਂ ਦੀ ਨਿਗਰਾਨੀ ਲਈ ਲੋੜੀਂਦੇ ਕਦਮ ਚੁੱਕਣ ਬਾਰੇ ਵੀ ਸਹਿਮਤੀ ਬਣੀ। ਮੀਟਿੰਗ ’ਚ ਕੁਲਜੀਤ ਸਿੰਘ ਸੈਣੀ, ਐਡਵੋਕੇਟ ਨੋਟਰੀ ਤਜਿੰਦਰ ਕੌਰ, ਐਚ. ਐਸ. ਵੇਰਕਾ, ਐਡਵੋਕੇਟ ਜਾਨਸ਼ੀਨ ਸਚਦੇਵਾ, ਰਜਿੰਦਰ ਕੁਮਾਰ, ਉਪਕਾਰ ਸਿੰਘ, ਹਰਮਨਪ੍ਰੀਤ ਸਿੰਘ, ਪੀ. ਕੇ. ਗਰਗ, ਜਤਿੰਦਰ ਸਿੰਘ, ਰੋਹਿਤ ਬਾਂਸਲ, ਕ੍ਰਿਸ਼ਨ ਸੈਣੀ, ਰਾਕੇਸ਼ ਰਾਣਾ, ਸਤਵਿੰਦਰ ਸਿੰਘ, ਅੰਕੁਸ਼ ਸੂਦ, ਜਸਵਿੰਦਰ ਸਿੰਘ, ਕੁਨਾਲ ਨਾਹਰ, ਸਤਿੰਦਰ ਸਿੰਘ, ਰਾਕੇਸ਼ ਕੁਮਾਰ, ਲਖਵੀਰ ਸਿੰਘ, ਅਮਨਦੀਪ ਸਿੰਘ, ਅਮਰੀਕ ਸਿੰਘ ਮਾਨ, ਪਰਮਜੀਤ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਜ਼ਿੰਮੇਵਾਰ ਵਿਅਕਤੀ ਸ਼ਾਮਿਲ ਸਨ।