09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕੌਂਸਲ ਪ੍ਰਧਾਨ ਓ. ਕੇ. ਵਲੋਂ ਸਬਜੀ ਮੰਡੀ ਵਿਖੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ

ਕੁਰਾਲੀ, 8 ਅਗਸਤ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੀ ਮੁੱਖ ਸਬਜੀ ਮੰਡੀ ‘ਚ ਅੱਜ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਨਗਰ ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ. ਕੇ.

ਅਜੀਤ ਡੈਸਕ 09-08-2026
ਕੁਰਾਲੀ, 8 ਅਗਸਤ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਦੀ ਮੁੱਖ ਸਬਜੀ ਮੰਡੀ ‘ਚ ਅੱਜ ਬਰਸਾਤੀ ਪਾਣੀ ਦੀ ਨਿਕਾਸੀ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ ਨਗਰ ਕੌਂਸਲ ਦੇ ਪ੍ਰਧਾਨ ਬਹਾਦਰ ਸਿੰਘ ਓ. ਕੇ. ਵਲੋਂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਉਣ ਅਤੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਪੇਵਰ ਬਲਾਕ ਅਤੇ ਡਰੇਨਿੰਗ ਸਿਸਟਮ ਤਿਆਰ ਕਰਨ ‘ਤੇ ਕਰੀਬ 75 ਲੱਖ ਰੁ. ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਮਿੱਥੇ ਸਮੇਂ ‘ਚ ਇਹ ਵਿਕਾਸ ਕਾਰਜ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਵਿਕਾਸ ਕਾਰਜਾਂ ਦੌਰਾਨ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਇਸੇ ਦੌਰਾਨ ਵਾਰਡ ਦੀ ਕੌਂਸਲਰ ਡਾ. ਨੀਤੀ ਕਾਲੀਆ ਤੇ ਰਮਾਕਾਂਤ ਕਾਲੀਆ ਨੇ ਕਿਹਾ ਕਿ ਸਬਜੀ ਮੰਡੀ ਜੋ ਕਿ ਸ਼ਹਿਰ ਦੀ ਮੁੱਖ ਆਵਾਜਾਈ ਵਾਲਾ ਬਾਜ਼ਾਰ ਹੈ, ਦੀ ਸੜਕ ਦੀ ਹਾਲਤ ਕਾਫ਼ੀ ਖਸਤਾ ਬਣੀ ਹੋਈ ਸੀ ਅਤੇ ਇਸੇ ਕਾਰਨ ਤਰਜ਼ੀਹੀ ਆਧਾਰ ‘ਤੇ ਸਬਜੀ ਮੰਡੀ ਦੀ ਸੜਕ ਨੂੰ ਪੇਵਰ ਬਲਾਕਾਂ ਨਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸੇ ਦੌਰਾਨ ਭਗਵਾਨ ਸ੍ਰੀ ਵਾਲਮੀਕਿ ਸਭਾ ਦੇ ਪ੍ਰਧਾਨ ਤੇ ਸਮਾਜ ਸੇਵੀ ਚਮਨ ਲਾਲ ਨੇ ਕਿਹਾ ਕਿ ਪਿਛਲੇ ਕਰੀਬ ਇਕ ਦਹਾਕੇ ਤੋਂ ਸਬਜੀ ਮੰਡੀ ਦੀ ਮੁੱਖ ਸੜਕ ਦੀ ਹਾਲਤ ਖਸਤਾ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਸਬਜੀ ਮੰਡੀ ਵਿਚਲੀਆਂ ਸੜਕਾਂ ‘ਤੇ ਪੇਵਰ ਲਗਾਉਣ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ। ਇਸ ਮੌਕੇ ਵੱਡੀ ਗਿਣਤੀ ‘ਚ ਦੁਕਾਨਦਾਰਾਂ-ਆੜ੍ਹਤੀਆਂ ਸਮੇਤ ਸ਼ਹਿਰ ਵਾਸੀਆਂ ਨੇ ਸਬਜੀ ਮੰਡੀ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਬਦਲੇ ਕੌਂਸਲ ਪ੍ਰਧਾਨ ਬਹਾਦਰ ਸਿੰਘ ਓ. ਕੇ. ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਸਨਮਾਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਪ੍ਰਦੀਪ ਕੁਮਾਰ ਰੂੜਾ, ਕੌਂਸਲਰ ਡਾ. ਅਸ਼ਵਨੀ ਸ਼ਰਮਾ, ਕੌਂਸਲਰ ਜੀਤਾ, ਅਜੇ ਰਾਠੌਰ, ਨੰਦੀ ਪਾਲ ਬੰਸਲ, ਰਾਹੁਲ ਅਰੋੜਾ, ਬਿਕਰਮ ਸਿੰਘ ਬਿੱਕਾ ਪਡਿਆਲਾ, ਹੈਪੀ ਧੀਮਾਨ, ਸੱਤੀ ਲਾਈਟ ਤੇ ਵਿਪਨ ਗੁਪਤਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹਰਚਰਨ ਸਿੰਘ ਗਿੱਲ ਲਾਂਡਰਾਂ ਅਗਲੀ ਖ਼ਬਰ ਐੱਸ. ਐੱਸ. ਜੈਨ ਸਕੂਲ ਡੇਰਾਬੱਸੀ ਵਿਖੇ ‘ਸਿਰਜਣ’ ਥੀਮ ਤਹਿਤ ਵਿਗਿਆਨ ਪ੍ਰਦਰਸ਼ਨੀ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।