ਜ਼ਮੀਨ ਨੂੰ ਗਰੀਨ ਜ਼ੋਨ ਅਧੀਨ ਲੈਣ ਖ਼ਿਲਾਫ਼ ਮਾਜਰੀ ਬਲਾਕ ਵਿਖੇ ਰੋਡ ਜਾਮ ਕਰਨ ਦਾ ਪ੍ਰੋਗਰਾਮ ਭਲਕੇ
ਮਾਜਰੀ, 8 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿੰਡ ਬਜੀਦਪੁਰ, ਮਲਕਪੁਰ ਤੇ ਸ਼ਿਆਮੀਪੁਰ ਦੀ ਜ਼ਮੀਨ ਨੂੰ ਗਰੀਨ ਜ਼ੋਨ ਅਧੀਨ ਲੈਣ ਖ਼ਿਲਾਫ਼ ਭਲਕੇ 10 ਅਗਸਤ ਨੂੰ ਮਾਜਰੀ ਬਲਾਕ ਵਿਖੇ ਰੋਡ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਜਸਪਾਲ ਸਿੰਘ ਲੱਕੀ, ਰਵਿੰਦਰ ਸਿੰਘ ਬਜੀਦਪੁਰ ਤੇ ਬਲਕਾਰ ਸਿੰਘ ਮਲਕਪੁਰ ਨੇ ਦੱਸਿਆ ਕਿ ਗਮਾਡਾ ਵਲੋਂ ਸ਼ਾਮਲਾਤ ਤੇ ਨਦੀਆਂ ਅਧੀਨ ਜ਼ਮੀਨਾਂ ਦੀ ਬਜਾਏ ਮਾਜਰੀ ਬਲਾਕ ਦੇ ਪਿੰਡ ਬਜੀਦਪੁਰ, ਸ਼ਿਆਮੀਪੁਰ ਤੇ ਮਲਕਪੁਰ ਦੀ ਉਪਜਾਊ ਜ਼ਮੀਨ ਨੂੰ ਗਰੀਨ ਜ਼ੋਨ ‘ਚ ਪਾ ਦਿੱਤੀ ਗਈ ਹੈ, ਜਿਸ ਕਾਰਨ ਜਿਥੇ ਇਨ੍ਹਾਂ ਪਿੰਡਾਂ ਦੀ ਉਪਜਾਊ ਜ਼ਮੀਨ ਬਰਬਾਦ ਹੋ ਜਾਵੇਗੀ, ਉਥੇ ਹੀ ਕਿਸਾਨਾਂ ਨੂੰ ਜ਼ਮੀਨ ਦੀ ਪੂਰੀ ਕੀਮਤ ਵੀ ਵਸੂਲ ਨਹੀਂ ਹੋਵੇਗੀ।
ਮਾਜਰੀ, 8 ਅਗਸਤ (ਕੁਲਵੰਤ ਸਿੰਘ ਧੀਮਾਨ)-ਪਿੰਡ ਬਜੀਦਪੁਰ, ਮਲਕਪੁਰ ਤੇ ਸ਼ਿਆਮੀਪੁਰ ਦੀ ਜ਼ਮੀਨ ਨੂੰ ਗਰੀਨ ਜ਼ੋਨ ਅਧੀਨ ਲੈਣ ਖ਼ਿਲਾਫ਼ ਭਲਕੇ 10 ਅਗਸਤ ਨੂੰ ਮਾਜਰੀ ਬਲਾਕ ਵਿਖੇ ਰੋਡ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਜਸਪਾਲ ਸਿੰਘ ਲੱਕੀ, ਰਵਿੰਦਰ ਸਿੰਘ ਬਜੀਦਪੁਰ ਤੇ ਬਲਕਾਰ ਸਿੰਘ ਮਲਕਪੁਰ ਨੇ ਦੱਸਿਆ ਕਿ ਗਮਾਡਾ ਵਲੋਂ ਸ਼ਾਮਲਾਤ ਤੇ ਨਦੀਆਂ ਅਧੀਨ ਜ਼ਮੀਨਾਂ ਦੀ ਬਜਾਏ ਮਾਜਰੀ ਬਲਾਕ ਦੇ ਪਿੰਡ ਬਜੀਦਪੁਰ, ਸ਼ਿਆਮੀਪੁਰ ਤੇ ਮਲਕਪੁਰ ਦੀ ਉਪਜਾਊ ਜ਼ਮੀਨ ਨੂੰ ਗਰੀਨ ਜ਼ੋਨ ‘ਚ ਪਾ ਦਿੱਤੀ ਗਈ ਹੈ, ਜਿਸ ਕਾਰਨ ਜਿਥੇ ਇਨ੍ਹਾਂ ਪਿੰਡਾਂ ਦੀ ਉਪਜਾਊ ਜ਼ਮੀਨ ਬਰਬਾਦ ਹੋ ਜਾਵੇਗੀ, ਉਥੇ ਹੀ ਕਿਸਾਨਾਂ ਨੂੰ ਜ਼ਮੀਨ ਦੀ ਪੂਰੀ ਕੀਮਤ ਵੀ ਵਸੂਲ ਨਹੀਂ ਹੋਵੇਗੀ। ਇਸ ਤੋਂ ਵਸੋਂ ਦੇ ਜ਼ੋਨ ਦੇ ਨੇੜੇ ਹੋਣ ਕਾਰਨ ਪਿੰਡਾਂ ਨੂੰ ਵੀ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਉਕਤ ਕਾਰਨਾਂ ਕਰਕੇ ਪ੍ਰਭਾਵਿਤ ਪਿੰਡਾਂ ਦੇ ਵਸਨੀਕ ਗਮਾਡਾ ਦੇ ਫ਼ੈਸਲੇ ਨੂੰ ਬਦਲਵਾਉਣ ਲਈ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਤੇ ਸਰਕਾਰ ਤੱਕ ਪਹੁੰਚ ਕਰ ਚੁੱਕੀ ਹੈ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ, ਜਿਸ ਕਾਰਨ ਉਨ੍ਹਾਂ ਨੂੰ ਰੋਡ ਜਾਮ ਕਰਨ ਦਾ ਪ੍ਰੋਗਰਾਮ ਉਲੀਕਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਐਕਸ਼ਨ ਮਗਰੋਂ ਵੀ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਸੰਬੰਧਿਤ ਪਿੰਡਾਂ ਦੇ ਵਸਨੀਕ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਵਿਆਪਕ ਸੰਘਰਸ਼ ਵਿੱਢਣਗੇ।