09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਲੋਂ ਪੀ.ਜੀ.ਆਈ ਵਿਖੇ ਫਲਾਂ ਦਾ ਲੰਗਰ ਲਗਾਇਆ

ਚੰਡੀਗੜ੍ਹ, 8 ਅਗਸਤ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਵਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੀ.

ਅਜੀਤ ਡੈਸਕ 09-08-2026
ਚੰਡੀਗੜ੍ਹ, 8 ਅਗਸਤ (ਪ੍ਰੋ. ਅਵਤਾਰ ਸਿੰਘ) - ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਵਲੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਵਿਖੇ ਮਰੀਜ਼ਾਂ ਅਤੇ ਸੰਗਤਾਂ ਲਈ ਫਲਾਂ ਦਾ “ਲੰਗਰ” ਲਗਾਇਆ ਗਿਆ। ਇਹ ਸੇਵਾ ਕਾਲਜ ਦੀ ਗੁਰਮਤਿ ਵਿਚਾਰ ਸਭਾ ਅਤੇ ਐਨ.ਐਸ.ਐਸ. ਯੂਨਿਟਾਂ ਵਲੋਂ ਕੀਤੀ ਗਈ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਿਰਸਵਾਰਥ ਸੇਵਾ ਨੂੰ ਸਮਰਪਿਤ ਜੀਵਨ ਨੂੰ ਯਾਦ ਕਰਦਿਆਂ ਇਹ ਲੰਗਰ ਬਿਮਾਰਾਂ ਅਤੇ ਦੁਖੀਆਂ ਦੀ ਸੇਵਾ ਲਈ ਲਗਾਇਆ ਗਿਆ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਕਾਲਜ ਸਟਾਫ ਅਤੇ ਵਿਦਿਆਰਥੀਆਂ ਦੇ ਸਮਾਜ ਸੇਵਾ ਅਤੇ ਭਾਈਚਾਰਕ ਭਾਵਨਾ ਨੂੰ ਮਜ਼ਬੂਤ ਕਰਨ ਵਾਲੇ ਯਤਨਾਂ ਦੀ ਪ੍ਰਸੰਸਾ ਕੀਤੀ। ਪ੍ਰਿੰਸੀਪਲ ਸਾਹਿਬ ਨੇ ਗੁਰਮਤਿ ਵਿਚਾਰ ਸਭਾ ਦੇ ਮੈਂਬਰਾਂ ਡਾ. ਸੁਖਜਿੰਦਰ ਕੌਰ, ਮਨਿੰਦਰ ਕੌਰ, ਹਰਮਨਪ੍ਰੀਤ ਸਿੰਘ, ਅਮਰਿੰਦਰ ਸਿੰਘ; ਐਨ.ਐਸ.ਐਸ. ਪ੍ਰੋਗਰਾਮ ਅਫਸਰਾਂ ਡਾ. ਰੇਸ਼ੂ ਮੰਡਲ, ਡਾ. ਤਜਿੰਦਰ ਸਿੰਘ ਅਤੇ ਵਿਦਿਆਰਥੀ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਫਲਾਂ ਦਾ “ਲੰਗਰ” ਸਿੱਖ ਪਰੰਪਰਾ ਦੀ ਮਾਨਵਤਾਵਾਦੀ ਸੇਵਾ ਅਤੇ “ਸਰਬੱਤ ਦਾ ਭਲਾ”ਦੇ ਸਿਧਾਂਤ ਨੂੰ ਦਰਸਾਉਂਦਾ ਹੈ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ’ਚ ਪੁਲਿਸ ਵਲੋਂ ਮੌਕ ਡਰਿੱਲ ਅਗਲੀ ਖ਼ਬਰ ਮਾਈਨਿੰਗ ਕਾਰੋਬਾਰੀ ਨੂੰ ਡਰਾ-ਧਮਕਾ ਕੇ ਕਥਿਤ ਤੌਰ ’ਤੇ ਪੈਸੇ ਵਸੂਲਣ ਦੇ ਦੋਸ਼ ਹੇਠ ਦੋ ਵਿਰੁੱਧ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।