09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕਾਰ ਸਵਾਰ ਨੌਸਰਬਾਜ਼ ਮਹਿਲਾ ਦੇ ਕੰਨ ’ਚ ਪਾਈ ਸੋਨੇ ਦੀ ਵਾਲੀ ਲੈ ਕੇ ਹੋਏ ਰਫੂ-ਚੱਕਰ

ਕੁਰਾਲੀ, 8 ਅਗਸਤ (ਹਰਪ੍ਰੀਤ ਸਿੰਘ)-ਸ਼ਹਿਰ ਦੇ ਚੰਡੀਗੜ੍ਹ ਮਾਰਗ ‘ਤੇ ਕਾਰ ਸਵਾਰ ਨੌਸਰਬਾਜ਼ ਇਕ ਪਤੀ-ਪਤਨੀ ਨੂੰ ਨਿਸ਼ਾਨ ਬਣਾਉਂਦੇ ਹੋਏ ਮਹਿਲਾ ਦੇ ਕੰਨ ‘ਚ ਪਾਈ ਸੋਨੇ ਦੀ ਬਾਲੀ ਲੈ ਕੇ ਰਫੂ-ਚੱਕਰ ਹੋ ਗਏ। ਇਸ ਸੰਬੰਧੀ ਪੀੜਤ ਪਰਿਵਾਰ ਵਲੋਂ ਸਥਾਨਕ ਪੁਲਿਸ ਨੂੰ ਸੂਚਿਤ ਕਰਦਿਆਂ ਨੌਸਰਬਾਜ਼ ਗਰੋਹ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ।

ਅਜੀਤ ਡੈਸਕ 09-08-2026
ਕੁਰਾਲੀ, 8 ਅਗਸਤ (ਹਰਪ੍ਰੀਤ ਸਿੰਘ)-ਸ਼ਹਿਰ ਦੇ ਚੰਡੀਗੜ੍ਹ ਮਾਰਗ ‘ਤੇ ਕਾਰ ਸਵਾਰ ਨੌਸਰਬਾਜ਼ ਇਕ ਪਤੀ-ਪਤਨੀ ਨੂੰ ਨਿਸ਼ਾਨ ਬਣਾਉਂਦੇ ਹੋਏ ਮਹਿਲਾ ਦੇ ਕੰਨ ‘ਚ ਪਾਈ ਸੋਨੇ ਦੀ ਬਾਲੀ ਲੈ ਕੇ ਰਫੂ-ਚੱਕਰ ਹੋ ਗਏ। ਇਸ ਸੰਬੰਧੀ ਪੀੜਤ ਪਰਿਵਾਰ ਵਲੋਂ ਸਥਾਨਕ ਪੁਲਿਸ ਨੂੰ ਸੂਚਿਤ ਕਰਦਿਆਂ ਨੌਸਰਬਾਜ਼ ਗਰੋਹ ਨੂੰ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ। ਇਸ ਘਟਨਾ ਸੰ ਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਵਾ. ਨੰ. 6 ਦੇ ਵਸਨੀਕ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਹਰਜਿੰਦਰ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਅੱਜ ਜਦੋਂ ਬਾਜ਼ਾਰ ਤੋਂ ਵਾਪਸ ਆਪਣੇ ਘਰ ਪੈਦਲ ਆ ਰਹੇ ਸਨ ਤਾਂ ਗੁਪਤਾ ਹਸਪਤਾਲ ਨੇੜੇ ਪਹੁੰਚਣ ‘ਤੇ ਪਿੱਛੋਂ ਆਈ ਇਕ ਸਵਿਫਟ ਡਿਜਾਇਰ ਕਾਰ ਉਨ੍ਹਾਂ ਦੇ ਕੋਲ ਆ ਕੇ ਰੁਕੀ ਗਈ। ਇਸੇ ਦੌਰਾਨ ਕਾਰ ਵਿਚ ਸਵਾਰ ਨੌਸਰਬਾਜ਼ ਗਰੋਹ ਨੇ ਉਨ੍ਹਾਂ ਤੋਂ ਕਿਸੇ ਵਿਅਕਤੀ ਦੇ ਘਰ ਦਾ ਪਤਾ ਪੁੱਛਿਆ ਅਤੇ ਜਿਵੇਂ ਹੀ ਉਹ ਉਨ੍ਹਾਂ ਦੀ ਗੱਲ ਸੁਣਨ ਲਈ ਕਾਰ ਦੀ ਤਾਕੀ ਨੇੜੇ ਪੁੱਜੇ ਤਾਂ ਇੰਨੇ ਵਿਚ ਨੌਸਰਬਾਜ਼ਾਂ ਦੇ ਗਰੋਹ ਨੇ ਉਨ੍ਹਾਂ ਨੂੰ ਆਪਣੀ ਗੱਡੀ ‘ਚ ਬਿਠਾ ਲਿਆ ਅਤੇ ਕੁਝ ਦੂਰੀ ‘ਤੇ ਉਲਟੀ ਆਉਣ ਦਾ ਬਹਾਨਾ ਕਰਦਿਆਂ ਨੌਸਰਬਾਜ਼ਾਂ ਨੇ ਕਾਰ ਰੋਕੀ ਤੇ ਉਸ ਦੇ ਮਾਪਿਆਂ ਨੂੰ ਉਥੇ ਹੀ ਸੜਕ ‘ਤੇ ਉਤਾਰ ਦਿੱਤਾ। ਉਨ੍ਹਾਂ ਦੱਸਿਆ ਕਿ ਜਿੰਨੇ ਚਿਰ ‘ਚੋਂ ਉਨ੍ਹਾਂ ਨੂੰ ਕੁਝ ਸਮਝ ਆਉਂਦੀ ਇੰਨੇ ਸਮੇਂ ‘ਚ ਨੌਸਰਬਾਜ਼ ਹਰਜਿੰਦਰ ਕੌਰ ਦੇ ਕੰਨ ‘ਚ ਪਾਈ ਸੋਨੇ ਦੀ ਬਾਲੀ ਲੈ ਕੇ ਲੈ ਕੇ ਰਫੂ-ਚੱਕਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਕਾਰਨ ਉਨ੍ਹਾਂ ਦਾ ਕਰੀਬ 35 ਹਜ਼ਾਰ ਰੁ. ਦਾ ਨੁਕਸਾਨ ਹੋਇਆ ਹੈ। ਇਸੇ ਦੌਰਾਨ ਹਰਜਿੰਦਰ ਕੌਰ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੌਸਰਬਾਜ਼ ਗਰੋਹ ਵਲੋਂ ਪਤਾ ਨਹੀਂ ਕਿਹੜੀ ਨਸ਼ੀਲੀ ਚੀਜ਼ ਸੁੰਘਾਈ ਗਈ, ਜਿਸ ਕਾਰਨ ਕੁਝ ਸਮੇਂ ਲਈ ਉਹ ਆਪਣੀ ਸੁੱਧ-ਬੁੱਧ ਖੋ ਬੈਠੇ। ਉਨ੍ਹਾਂ ਦੱਸਿਆ ਕਿ ਚਿੱਟੇ ਰੰਗ ਦੀ ਇਸ ਸਵਿਫਟ ਡਿਜਾਇਰ ਕਾਰ ਵਿਚ ਇਕ ਪੁਰਸ਼ ਅਤੇ ਦੋ ਮਹਿਲਾਵਾਂ ਸਵਾਰ ਸਨ। 08 ਐਮਓਐਚ 22 ਕੁਰਾਲੀ ਵਿਖੇ ਹਰਜਿੰਦਰ ਕੌਰ ਤੇ ਬਲਵਿੰਦਰ ਸਿੰਘ ਆਪਣੇ ਨਾਲ ਵਾਪਰੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਹਰਪ੍ਰੀਤ ਸਿੰਘ
ਪਿਛਲੀ ਖ਼ਬਰ ਫੋਰੈਸਟ ਹਿੱਲ ਰਿਜ਼ੋਰਟ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 4 ਵਿਅਕਤੀਆਂ ਖ਼ਿਲ... ਅਗਲੀ ਖ਼ਬਰ ਬਸਪਾ ਵਲੋਂ ਸੰਕਲਪ ਯਾਤਰਾ ਭਲਕੇ ਤੋਂ ਸ਼ੁਰੂ : ਹਰਕਾ ਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।