30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਚੰਡੀਗੜ੍ਹ ਰਾਸ਼ਟਰੀ ਟੀਕਾਕਰਨ ਦਿਵਸ-2026 ਪਲਸ ਪੋਲੀਓ ਮੁਹਿੰਮ ਦੀ ਅੱਜ ਹੋਈ ਸਮਾਪਤੀ

ਅਜੀਤ ਡੈਸਕ 01-07-2026
ਚੰਡੀਗੜ੍ਹ, 30 ਜੂਨ (ਮਾਰਕੰਡਾ)-ਚੰਡੀਗੜ੍ਹ ਰਾਸ਼ਟਰੀ ਟੀਕਾਕਰਨ ਦਿਵਸ-2026 ਪਲਸ ਪੋਲੀਓ ਮੁਹਿੰਮ ਦੀ ਅੱਜ ਸਮਾਪਤ ਹੋ ਗਈ। ਇਹ ਮੁਹਿੰਮ 3 ਦਿਨ ਪਹਿਲਾ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੁਆਰਾ ਸ਼ੁਰੂ ਕੀਤੀ ਗਈ ਸੀ। ਇਹ ਲਾਂਚ ਸਮਾਗਮ ਮਾਡਲ ਟੀਕਾਕਰਨ ਕੇਂਦਰ, ਯੂ.ਸੀ.ਐਚ.ਸੀ ਸੈਕਟਰ 22 ਚੰਡੀਗੜ੍ਹ ਵਿਚ ਕਰਵਾਇਆ ਗਿਆ ਸੀ। ਅੱਜ ਆਖਰੀ ਦਿਨ ਟੀਮਾਂ ਦੁਆਰਾ 138915 ਘਰਾਂ ਦਾ ਦੌਰਾ ਕੀਤਾ ਗਿਆ ਅਤੇ 24683 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। 3 ਦਿਨਾਂ ਦੀ ਗਤੀਵਿਧੀ ਦੌਰਾਨ ਕੁੱਲ 274585 ਘਰਾਂ ਨੂੰ ਕਵਰ ਕੀਤਾ ਗਿਆ ਅਤੇ 86053 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਦੋ ਬੂੰਦਾਂ ਪਿਲਾਈਆਂ ਗਈਆਂ। ਸਿਹਤ ਵਿਭਾਗ ਚੰਡੀਗੜ੍ਹ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਮਾਪਿਆਂ ’ਤੇ ਸਰਪ੍ਰਸਤਾਂ ਦੇ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ।
ਪਿਛਲੀ ਖ਼ਬਰ ਭਵਿੱਖ ਦੀਆਂ ਲੋੜਾਂ ਮੁਤਾਬਕ ਬਣਾਏ ਜਾਣਗੇ ਹਰਿਆਣਾ ਦੇ ਸ਼ਹਿਰ-ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਗਲੀ ਖ਼ਬਰ ਆਈ.ਡੀ.ਐੱਫ.ਸੀ. ਬੈਂਕ ਘੁਟਾਲਾ ਦੇ ਮਾਮਲੇ ’ਚ ਸੀ. ਬੀ. ਆਈ. ਵਲੋਂ ਦੋ ਬੈਂਕ ਕਰਮਚਾਰੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।