ਚੰਡੀਗੜ੍ਹ, 6 ਮਈ (ਅਜੀਤ ਬਿਊਰੋ) - ਇੰਡਸ ਕੈਨੇਡਾ ਫਾਊਾਡੇਸ਼ਨ ਨੇ ਭਾਰਤ ਸਰਕਾਰ ਵਲੋਂ ਜਾਰੀ ਸਿਟੀਜ਼ਨਸ਼ਿਪ (ਸੰਸ਼ੋਧਨ) ਨਿਯਮ 2026 ਤਹਿਤ ਓਵਰਸੀਜ਼ ਸਿਟੀਜ਼ਨ ਆਫ ਇੰਡੀਆ (ਓ.ਸੀ.ਆਈ.) ਪ੍ਰਣਾਲੀ ਦੇ ਪੂਰੇ ਡਿਜ਼ੀਟਾਈਜ਼ੇਸ਼ਨ ਦਾ ਸਵਾਗਤ ਕੀਤਾ ਹੈ | ਫਾਊਾਡੇਸ਼ਨ ਦੇ ਮੁਤਾਬਿਕ ਓ.ਸੀ.ਆਈ. ਰਜਿਸਟਰੇਸ਼ਨ, ਨਵੀਨੀਕਰਨ ਤੇ ਰੱਦ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਆਨਲਾਈਨ ਕਰਨ ਨਾਲ ਗਲੋਬਲ ਭਾਰਤੀ ਭਾਈਚਾਰੇ ਲਈ ਪਾਰਦਰਸ਼ਤਾ ਤੇ ਸਹੂਲਤ ਵਿੱਚ ਵੱਡਾ ਸੁਧਾਰ ਆਵੇਗਾ | ਫਾਊਾਡੇਸ਼ਨ ਨੇ ਕਿਹਾ ਕਿ ਇਲੈਕਟਰਾਨਿਕ ਓ.ਸੀ.ਆਈ. ਕਾਰਡ, ਸੌਖੀ ਅਰਜ਼ੀ ਪ੍ਰਕਿਰਿਆ ਤੇ ਬਿਹਤਰ ਡਿਜ਼ੀਟਲ ਰਿਕਾਰਡ-ਕੀਪਿੰਗ ਨਾਲ ਅਮਰੀਕਾ, ਬਿ੍ਟੇਨ, ਕੈਨੇਡਾ ਤੇ ਆਸਟਰੇਲੀਆ ਵਰਗੇ ਦੇਸ਼ਾਂ ਵਿਚ ਰਹਿੰਦੇ ਲੱਖਾਂ ਪ੍ਰਵਾਸੀ ਭਾਰਤੀਆਂ ਨੂੰ ਸਿੱਧਾ ਲਾਭ ਹੋਵੇਗਾ | ਇਨ੍ਹਾਂ ਸੁਧਾਰਾਂ ਦੀ ਸਰਾਹਨਾ ਕਰਦੇ ਹੋਏ ਫਾਊਾਡੇਸ਼ਨ ਦੇ ਪ੍ਰਧਾਨ ਵਿਕਰਮ ਬਾਜਵਾ ਨੇ ਲਗਭਗ 1.3 ਕਰੋੜ ਐਨ.ਆਰ.ਆਈਜ਼. ਨੂੰ ਪੂਰੀ ਦੋਹਰੀ ਨਾਗਰਿਕਤਾ ਦੇਣ ਦੀ ਆਪਣੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਦੁਹਰਾਇਆ | ਫਾਊਾਡੇਸ਼ਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ 'ਤੇ ਸੰਸਦ ਵਿੱਚ ਵਿਸਤਿ੍ਤ ਚਰਚਾ ਲਈ ਸੁਝਾਅ ਵੀ ਦਿੱਤਾ ਗਿਆ ਕਿ ਦੋਹਰੀ ਨਾਗਰਿਕਤਾ ਨੂੰ ਚਰਨਬੱਧ ਤਰੀਕੇ ਨਾਲ ਲਾਗੂ ਕੀਤਾ ਜਾਵੇ ਜਿਸ ਵਿੱਚ ਸੁਰੱਖਿਆ ਪੱਖੋਂ ਸੰਵੇਦਨਸ਼ੀਲ ਦੇਸ਼ਾਂ ਨੂੰ ਬਾਹਰ ਰੱਖਿਆ ਜਾ ਸਕਦਾ ਹੈ | ਵਿਕਰਮ ਬਾਜਵਾ ਅਨੁਸਾਰ, ਦੋਹਰੀ ਨਾਗਰਿਕਤਾ ਲਾਗੂ ਹੋਣ ਨਾਲ ਪੰਜਾਬ ਵਿੱਚ ਨਿਵੇਸ਼, ਸਿੱਖਿਆ ਤੇ ਆਰਥਿਕ ਵਿਕਾਸ ਦੇ ਨਵੇਂ ਮੌਕੇ ਖੁੱਲ ਸਕਦੇ ਹਨ | ਇਸਦੇ ਨਾਲ ਹੀ ਗੁਜਰਾਤ, ਮਹਾਰਾਸ਼ਟਰ, ਕੇਰਲ ਤੇ ਤਮਿਲਨਾਡੂ ਵਰਗੇ ਰਾਜਾਂ ਨੂੰ ਵੀ ਇਸਦਾ ਵੱਡਾ ਲਾਭ ਮਿਲ ਸਕਦਾ ਹੈ ਜਿੱਥੇ ਵੱਡੀ ਗਿਣਤੀ ਵਿਚ ਐਨ.ਆਰ.ਆਈ ਵਸਦੇ ਹਨ |