22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਭੁੱਖ ਹੜਤਾਲ 'ਤੇ ਬੈਠੇ ਵਿਦਿਆਰਥੀ ਦੀਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਮੰਨੀਆਂ ਮੰਗਾਂ <br/>

ਅਜੀਤ ਡੈਸਕ 21-04-2026
ਚੰਡੀਗੜ੍ਹ, 20 ਅਪ੍ਰੈਲ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਉਪ ਕੁਲਪਤੀ ਦਫਤਰ ਦੇ ਗੇਟ ਅੱਗੇ ਭੁੱਖ ਹੜਤਾਲ 'ਤੇ ਬੈਠੇ ਯੂ.ਆਈ.ਐਲ.ਐਸ 5ਵੇਂ ਸਾਲ ਦੇ ਵਿਦਿਆਰਥੀ ਗੁਰਨੂਰ ਸਿੰਘ ਕਾਂਡਾ ਦੀਆਂ ਸਾਰਿਆਂ ਹੀ ਮੰਗਾਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਸਹਿਮਤੀ ਦੇਣ ਉਪਰੰਤ ਪਿਛਲੇ 6 ਦਿਨਾਂ ਤੋਂ ਚਲੇ ਆ ਰਹੇ ਧਰਨੇ ਦੀ ਅੱਜ ਸਮਾਪਤੀ ਹੋਈ | ਜਿਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਡੀਨ ਯੋਗੇਸ ਰਾਵਲ, ਡੀਨ ਨਮਿਤਾ ਗੁਪਤਾ ਅਤੇ ਯੂਥ ਆਗੂ ਏਕਮਵੀਰ ਸਿੰਘ ਨੇ ਜੂਸ ਪਿਲਾ ਕੇ ਧਰਨੇ ਦੀ ਸਮਾਪਤੀ ਕਰਵਾਈ | ਇਸ ਮੌਕੇ ਵਿਦਿਆਰਥੀ ਗੁਰਨੂਰ ਕਾਂਡਾ ਨੇ ਆਪਣੀਆਂ ਮੰਗਾਂ ਸਬੰਧੀ ਦੱਸਿਆ ਕਿ ਯੂ.ਆਈ.ਐਲ.ਐਸ ਵਿਭਾਗ ਵਿਚ 3 ਸਾਲਾਂ ਪੂਰੇ ਹੋਣ ਤੋਂ ਬਾਅਦ ਹਰ ਬੀ.ਏ/ਬੀ.ਕਾਮ ਦੇ ਵਿਦਿਆਰਥੀਆਂ ਨੂੰ ਆਰਜ਼ੀ ਡਿਗਰੀ ਪ੍ਰਦਾਨ ਕਰਨ, ਵਿਭਾਗ ਵਿਚ ਪੱਕੀ ਪਾਰਕਿੰਗ, ਪੀ.ਯੂ ਦੇ ਸਾਇੰਸ ਫੈਕਲਟੀ ਦੇ ਵਿਦਿਆਰਥੀਆਂ ਨੂੰ ਆਪਣੇ ਵਿਸ਼ਿਆਂ ਨੂੰ ਬਦਲਣ ਦੀ ਆਗਿਆ ਅਤੇ ਵਿਗਿਆਨ ਦਾ ਵਿਸ਼ੇਸ਼ ਮੌਕਾ ਦੇਣ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਸਹਿਮਤੀ ਦੇ ਦਿੱਤੀ ਗਈ ਹੈ | 6 ਦਿਨਾਂ ਦੇ ਸੰਘਰਸ਼ ਤੋਂ ਬਾਅਦ ਇਹ ਜਿੱਤ ਯੂਨੀਵਰਸਿਟੀ ਵਿਚ ਪੜ੍ਹਦੇ ਸਾਰੇ ਹੀ ਵਿਦਿਆਰਥੀਆਂ ਦੀ ਜਿੱਤ ਹੈ | ਪ੍ਰਸ਼ਾਸਨ ਵਲੋਂ ਸਾਰੀਆਂ ਮੰਗਾਂ ਨੂੰ ਨੋਟੀਫਾਈ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਚੰਡੀਗੜ੍ਹ 'ਚ ਨਹੀਂ ਰੁਕ ਰਿਹਾ ਬੰਬ ਧਮਕੀਆਂ ਦਾ ਸਿਲਸਿਲਾ <br/> ਅਗਲੀ ਖ਼ਬਰ ਕੇਂਦਰ ਸਰਕਾਰ ਓ.ਬੀ.ਸੀ. ਦੀ ਜਾਤੀ ਆਧਾਰਤ ਗਿਣਤੀ ਕਰਵਾਉਣ ਤੋਂ ਮੁੱਕਰੀ-ਮਾਸਟਰ ਰਾਜਪਾਲ ਨਾਹਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।