14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਮਹਿਲਾ ਕਵਿੱਤਰੀਆਂ ਦਾ ਕਰਵਾਇਆ ਕਵੀ ਦਰਬਾਰ <br/>

ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਕਰਵਾਏ ਗਏ ਮਹਿਲਾ ਕਵੀ ਦਰਬਾਰ 'ਚ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ, ਸਕੱਤਰ ਸੁਭਾਸ਼ ਭਾਸਕਰ, ਕਵੀ ਦਰਬਾਰ 'ਚ ਹਿੱਸਾ ਲੈਣ ਵਾਲੀਆਂ ਕਵਿੱਤਰੀਆਂ ਨਾਲ | ਤਸਵੀਰ : ਗੁਰਿੰਦਰ ਸਿੰਘ <br/> 20-04-2026
ਚੰਡੀਗੜ੍ਹ, 19 ਅਪ੍ਰੈਲ (ਅਜਾਇਬ ਸਿੰਘ ਔਜਲਾ)– ਚੰਡੀਗੜ੍ਹ ਸਾਹਿਤ ਅਕਾਦਮੀ ਵਲੋਂ ਅੱਜ ਰਾਣੀ ਲਕਸ਼ਮੀ ਬਾਈ ਭਵਨ, ਸੈਕਟਰ 38, ਚੰਡੀਗੜ੍ਹ ਵਿਖੇ ਸਰਵ ਭਾਸ਼ੀ ਮਹਿਲਾ ਕਵੀ ਦਰਬਾਰ ਕਰਵਾਇਆ | ਇਸ 'ਚ ਵੀਹ ਤੋਂ ਵੱਧ ਕਵਿੱਤਰੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਵੱਖ-ਵੱਖ ਭਾਸ਼ਾਵਾਂ ਵਿਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਉਤਸੁਕਤਾ ਨਾਲ ਮਾਣਿਆ ਗਿਆ | ਚੰਡੀਗੜ੍ਹ ਸਾਹਿਤ ਅਕਾਦਮੀ ਦੇ ਸਕੱਤਰ ਅਤੇ ਪ੍ਰਸਿੱਧ ਆਲੋਚਕ ਤੇ ਚਿੰਤਕ ਸੁਭਾਸ਼ ਭਾਸਕਰ ਵਲੋਂ ਸਰੋਤਿਆਂ ਨੂੰ ਜੀ-ਆਇਆਂ ਕਹਿਣ ਦੀਆਂ ਰਸਮਾਂ ਅਦਾ ਕੀਤੀਆਂ | ਉਪਰੰਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਸਿੰਘ ਨੇ ਸਾਰੀਆਂ ਕਵਿੱਤਰੀਆਂ ਦੀ ਜਾਣ-ਪਛਾਣ ਕਰਵਾਉਂਦਿਆਂ ਅਕਾਦਮੀ ਦੀਆਂ ਨੀਤੀਆਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ | ਪ੍ਰਧਾਨਗੀ ਮੰਡਲ 'ਚ ਡਾ. ਬਰਿੰਦਰ ਕੌਰ, ਕਮਲ ਦੋਸਾਂਝ, ਰਚਨਾ ਸਿੰਘ, ਡਾ. ਮਨਮੋਹਨ ਸਿੰਘ ਅਤੇ ਸੁਭਾਸ਼ ਭਾਸਕਰ ਸ਼ਾਮਿਲ ਹੋਏ | ਸਮਾਗਮ ਦਾ ਆਗਾਜ਼ ਹਰਲੀਨ ਕੌਰ ਦੀ ਖੂਬਸੂਰਤ ਨਜ਼ਮ ਨਾਲ ਹੋਈ, ਜਿਸ ਦੀ ਸਰੋਤਿਆਂ ਨੇ ਚੰਗੀ ਸ਼ਲਾਘਾ ਕੀਤੀ | ਇਸੇ ਲੜੀ ਵਿਚ ਤੋਸ਼, ਸੰਤੋਸ਼ ਗਰਗ, ਜੈਸਮੀਨ ਆਨੰਦ, ਸਿਮਰਨਜੋਤ ਮਾਨ, ਲਿਲੀ ਸਵਰਨ, ਜਸ਼ਨਪ੍ਰੀਤ, ਕੁਲਵਿੰਦਰ ਸਰਾਂ, ਸੰਤੋਸ਼ ਧੀਮਾਨ, ਅਨੂ ਬਾਲਾ, ਅਲਕਾ ਕਾਂਸਰਾ, ਸ਼ੀਨੂੰ ਵਾਲੀਆ, ਸਤਿਆ ਭਾਮਾ, ਤੇਜਿੰਦਰ ਅਦਾ, ਰਾਜਵੰਤੀ ਮਾਨ, ਪੂਨਮ, ਪ੍ਰੇਮ ਲਤਾ, ਰਸ਼ਮੀ ਸ਼ਰਮਾ ਅਤੇ ਕੰਵਲਪ੍ਰੀਤ ਕੌਰ ਬੇਦਵਾਨ ਨੇ ਕਵਿਤਾਵਾਂ ਪੇਸ਼ ਕਰਕੇ ਕਵੀ ਦਰਬਾਰ ਦੀਆਂ ਰੌਣਕਾਂ ਵਿਚ ਹੋਰ ਵੀ ਵਾਧਾ ਕੀਤਾ | ਇਸ ਮੌਕੇ ਤੁਸ਼ਾਰ ਅੰਸ਼ੂ ਆਈ.ਐਫ.ਐ, ਬਲੀਜੀਤ ਸਿੰਘ, ਗੁਲ ਚੌਹਾਨ, ਗਿਰਵਰ ਸ਼ਰਮਾ, ਦਲਜੀਤ ਕੌਰ, ਪਰਮਜੀਤ ਮਾਨ, ਸੁਰਜੀਤ ਸੁਮਨ, ਡਾ.ਅਵਤਾਰ ਸਿੰਘ ਪਤੰਗ, ਰਜਿੰਦਰ ਕੌਰ ਸਰਾਓ, ਸੰਗੀਤਾ ਸ਼ਰਮਾ ਕੁੰਦਰਾ ਡਾ. ਅਮਰਦੀਪ ਕੌਰ, ਕੰਚਨ ਭੋਲਾ ਆਦਿ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ | ਸਮਾਰੋਹ ਦੀ ਕਾਰਵਾਈ ਨੂੰ ਡਾ. ਕੁਲਵਿੰਦਰ ਕੌਰ ਸਰਾਂ ਵਲੋਂ ਬਾ-ਖੂਬੀ ਨਿਭਾਇਆ |

ਪਿਛਲੀ ਖ਼ਬਰ ਹੁਣ ਸੜਕਾਂ 'ਤੇ ਜ਼ਖ਼ਮੀ ਪਸ਼ੂ ਨਹੀਂ ਰਹਿਣਗੇ ਬੇਸਹਾਰੇ, ਡੌਗ ਐਂਬੂਲੈਂਸ ਸੇਵਾ ਸ਼ੁਰੂ ਮੌਕੇ 'ਤੇ ਹੀ ਮਿਲੇਗੀ ਫ਼ਸਟ ਏਡ-... ਅਗਲੀ ਖ਼ਬਰ ਡੱਡੂਮਾਜਰਾ ਕੂੜਾ ਡੰਪ ਦੀ ਸਫ਼ਾਈ 'ਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ– ਨਿਗਮ ਕਮਿਸ਼ਨਰ ਅਮਿਤ ਕੁਮਾਰ ਅਧਿਕਾਰੀਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।