26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੰਜੇ ਟੰਡਨ ਵਲੋਂ ਰਿਸ਼ੀ ਬ੍ਰਦਰਜ਼ ਟੀ-20 ਦੀ ਟਰਾਫ਼ੀ ਕੀਤੀ ਜਾਰੀ <br/>

ਅਜੀਤ ਡੈਸਕ 12-04-2026
ਚੰਡੀਗੜ੍ਹ, 11 ਅਪ੍ਰੈਲ (ਅਜਾਇਬ ਸਿੰਘ ਔਜਲਾ) - ਰਿਸ਼ੀ ਬ੍ਰਦਰਜ਼ ਟੀ-20 ਕਿ੍ਕਟ ਟੂਰਨਾਮੈਂਟ (ਸੀਜ਼ਨ-4) ਦੀ ਟਰਾਫ਼ੀ ਨੂੰ ਜਾਰੀ ਕਰਨ ਦੀ ਰਸਮ ਸੈਕਟਰ-27 ਸਥਿਤ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਕੀਤੀ ਗਈ | ਇਸ ਨਾਲ ਹੀ 14 ਤੋਂ 17 ਅਪ੍ਰੈਲ 'ਚ ਹੋਣ ਵਾਲੇ ਇਸ ਰੋਮਾਂਚਕ ਟੂਰਨਾਮੈਂਟ ਦੀ ਸ਼ੁਰੂਆਤ ਦਾ ਐਲਾਨ ਵੀ ਕੀਤਾ ਗਿਆ | ਟਰਾਫ਼ੀ ਨੂੰ ਬੀ.ਸੀ.ਸੀ.ਆਈ ਦੀ ਗਵਰਨਿੰਗ ਕੌਂਸਲ (ਡਬਲ.ਯੂ.ਪੀ.ਐਲ) ਦੇ ਮੈਂਬਰ ਸੰਜੇ ਟੰਡਨ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ 'ਤੇ ਬਾਲੀਵੁੱਡ ਅਤੇ ਪਾਲੀਵੁੱਡ ਨਾਲ ਜੁੜੇ ਸਚਿਨ ਰਿਸ਼ੀ ਅਤੇ ਰਾਜੀਵ ਰਿਸ਼ੀ ਸਮੇਤ ਕਿ੍ਕਟ ਅਤੇ ਆਦਿ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ | ਇਸ ਮੌਕੇ ਸੰਜੇ ਟੰਡਨ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਨੌਜਵਾਨ ਖਿਡਾਰੀਆਂ ਲਈ Tਸਟੈਪਿੰਗ ਸਟੋਨU ਸਾਬਤ ਹੁੰਦੇ ਹਨ | ਉਨ੍ਹਾਂ ਨੇ ਖੇਤਰ ਵਿਚ ਹੋਰ ਕਿ੍ਕਟ ਗਤੀਵਿਧੀਆਂ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਜ਼ਮੀਨੀ ਪੱਧਰ 'ਤੇ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਮੁਕਾਬਲੇ ਦਾ ਮੰਚ ਮਿਲਦਾ ਹੈ | ਪ੍ਰਬੰਧਕਾਂ ਮੁਤਾਬਿਕ, ਇਸ ਟੂਰਨਾਮੈਂਟ ਵਿਚ ਦੇਸ਼ ਭਰ ਤੋਂ ਅੱਠ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚ ਫਰਸਟ-ਕਲਾਸ, ਰਣਜੀ ਟਰਾਫ਼ੀ ਅਤੇ ਆਈ.ਪੀ.ਐਲ ਦਾ ਤਜਰਬਾ ਰੱਖਣ ਵਾਲੇ ਖਿਡਾਰੀ ਸ਼ਾਮਲ ਹੋਣਗੇ | ਯਸ਼ ਢੁੱਲ, ਮਨਨ ਵੋਹਰਾ, ਰਿਸ਼ੀ ਧਵਨ, ਅੰਕਿਤ ਕੁਮਾਰ, ਸਰੂਲ ਕੰਵਰ ਅਤੇ ਸਵਾਸਤਿਕ ਚਿਕਾਰਾ ਵਰਗੇ ਮਸ਼ਹੂਰ ਖਿਡਾਰੀ ਮੈਦਾਨ 'ਚ ਨਜ਼ਰ ਆਉਣਗੇ, ਜਿਸ ਨਾਲ ਮੁਕਾਬਲੇ ਕਾਫ਼ੀ ਰੋਮਾਂਚਕ ਰਹਿਣ ਦੀ ਉਮੀਦ ਹੈ | ਚਾਰ ਦਿਨ ਚੱਲਣ ਵਾਲਾ ਇਹ ਟੂਰਨਾਮੈਂਟ ਲੀਗ-ਕਮ-ਨਾਕਆਉਟ ਫਾਰਮੈਟ 'ਚ ਖੇਡਿਆ ਜਾਵੇਗਾ ਅਤੇ ਇਸਦਾ ਫਾਈਨਲ ਮੁਕਾਬਲਾ 17 ਅਪ੍ਰੈਲ ਨੂੰ ਹੋਵੇਗਾ | ਜੇਤੂ ਅਤੇ ਉਪ-ਜੇਤੂ ਟੀਮਾਂ ਲਈ ਲਗਭਗ 3 ਲੱਖ ਰੁਪਏ ਦੀ ਇਨਾਮੀ ਰਕਮ ਰੱਖੀ ਗਈ ਹੈ |

ਪਿਛਲੀ ਖ਼ਬਰ ਨੌਜਵਾਨੀ ਖ਼ਤਮ ਹੋ ਰਹੀ ਪਰ ਨਸ਼ੇ ਨਹੀਂ- ਰੰਧਾਵਾ ਕਿਹਾ, ਨਸ਼ਾ ਪੀੜਤਾਂ ਨੂੰ ਵੀ ਨਸ਼ਾ ਤਸਕਰਾਂ ਵਜੋਂ ਦਰਸਾਇਆ ਜਾ ਰਿਹਾ... ਅਗਲੀ ਖ਼ਬਰ ਦੇਵ ਸਮਾਜ ਕਾਲਜ 'ਚ 34ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।