25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਝਗੜਾ ਸੁਲਝਾਉਣ ਗਏ ਵਿਅਕਤੀ 'ਤੇ ਚਾਕੂ ਨਾਲ ਜਾਨਲੇਵਾ ਹਮਲਾ

ਅਜੀਤ ਡੈਸਕ 12-04-2026
ਜ਼ੀਰਕਪੁਰ, 11 ਅਪ੍ਰੈਲ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਉਸ 'ਤੇ ਮੀਟ ਵੱਢਣ ਵਾਲੇ ਚਾਕੂ ਨਾਲ ਜਾਨਲੇਵਾ ਹਮਲਾ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਮੁਲਜ਼ਮਾਂ ਦੀ ਪਛਾਣ ਰਿਤਿਕ ਪੰਡਤ ਤੇ ਉਸ ਦੀ ਪਤਨੀ ਪਿੰਕੀ ਦੇਵੀ ਵਾਸੀ ਸਾਵਿੱਤਰੀ ਗਰੀਨ-2 ਜ਼ੀਰਕਪੁਰ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਵੰਸ਼ ਗਰੋਵਰ ਵਾਸੀ ਐਰੋ ਹੋਮਜ਼ ਜ਼ੀਰਕਪੁਰ ਨੇ ਦੱਸਿਆ ਕਿ ਉਹ ਨਸ਼ਾ ਮੁਕਤੀ ਕੇਂਦਰ ਬਿਆਸ ਵਿਖੇ ਨੌਕਰੀ ਕਰਦਾ ਹੈ | ਉਸ ਦੀ ਭੈਣ ਭਾਵਨਾ ਸਾਵਿੱਤਰੀ ਗਰੀਨ-2 ਸੁਸਾਇਟੀ ਦੇ ਫਲੈਟ ਨੰ. 607 ਵਿਚ ਰਹਿੰਦੀ ਹੈ | 8 ਅਪ੍ਰੈਲ ਨੂੰ ਰਾਤ ਦੇ ਕਰੀਬ 8.50 ਵਜੇ ਉਸ ਦੀ ਭੈਣ ਨੇ ਫ਼ੋਨ ਕਰਕੇ ਦੱਸਿਆ ਕਿ ਪਿੰਕੀ ਦੇਵੀ ਤੇ ਉਸ ਦਾ ਪਤੀ ਰਿਤਿਕ ਪੰਡਤ, ਜੋ ਕਿ ਉਸ ਦੇ ਗੁਆਂਢ ਵਿਚ ਰਹਿੰਦੇ ਹਨ, ਨੇ ਘਰ ਵਿਚ ਜ਼ਬਰੀ ਦਾਖ਼ਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਹੈ | ਸੂਚਨਾ ਮਿਲਣ 'ਤੇ ਵੰਸ਼ ਆਪਣੀ ਮਾਂ ਕਵਿਤਾ ਸਮੇਤ ਮੌਕੇ 'ਤੇ ਪਹੁੰਚਿਆ | ਜਦੋਂ ਉਨ੍ਹਾਂ ਨੇ ਮੁਲਜ਼ਮਾਂ ਦੇ ਫਲੈਟ ਨੰ. 704 ਦਾ ਦਰਵਾਜ਼ਾ ਖੜਕਾਇਆ ਤਾਂ ਦੋਵੇਂ ਪਤੀ-ਪਤਨੀ ਬਾਹਰ ਆ ਗਏ ਤੇ ਉਨ੍ਹਾਂ ਨੂੰ ਚੰਗਾ-ਮੰਦਾ ਬੋਲਣ ਲੱਗ ਪਏ | ਇਸੇ ਦੌਰਾਨ ਰਿਤਿਕ ਪੰਡਤ ਘਰ ਦੇ ਅੰਦਰੋਂ ਇਕ ਤਿੱਖਾ ਮੀਟ ਕੱਟਣ ਵਾਲਾ ਚਾਕੂ ਲੈ ਕੇ ਆਇਆ ਤੇ ਅਚਾਨਕ ਵੰਸ਼ 'ਤੇ ਹਮਲਾ ਕਰ ਦਿੱਤਾ | ਚਾਕੂ ਦਾ ਵਾਰ ਉਸ ਦੇ ਸੱਜੇ ਗੁੱਟ 'ਤੇ ਲੱਗਿਆ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਇਸ ਤੋਂ ਬਾਅਦ ਉਸ ਨੂੰ ਐਮ ਕੇਅਰ ਹਸਪਤਾਲ ਜ਼ੀਰਕਪੁਰ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ | ਡਾਕਟਰਾਂ ਨੇ ਉਸ ਦੀਆਂ ਸੱਟਾਂ ਨੂੰ ਤੇਜ਼ਧਾਰ ਹਥਿਆਰ ਨਾਲ ਲੱਗਣ ਵਾਲੀਆਂ ਗੰਭੀਰ ਸੱਟਾਂ ਦੱਸਿਆ ਹੈ | ਪੀੜਤ ਦੇ ਬਿਆਨਾਂ ਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਪੁਲਿਸ ਨੇ ਰਿਤਿਕ ਪੰਡਤ ਅਤੇ ਪਿੰਕੀ ਦੇਵੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ 8ਵੀਂ ਦੇ ਨਤੀਜੇ 'ਚ ਜ਼ਿਲ੍ਹਾ ਮੁਹਾਲੀ ਦੇ ਸਰਕਾਰੀ ਸਕੂਲਾਂ ਦੇ 5 ਵਿਦਿਆਰਥੀ ਮੈਰਿਟ ਸੂਚੀ 'ਚ ਵਿਦਿਆਰਥਣਾਂ ਦਿਵਿਆ, ਸਹਿ... ਅਗਲੀ ਖ਼ਬਰ ਨਾਬਾਲਗ ਲੜਕੀ ਲਾਪਤਾ, ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।