25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਨਵੇਂ ਸੈਸ਼ਨ ਦੀ ਸ਼ੁਰੂਆਤ 'ਚ ਪਾਠ ਅਤੇ ਗੁਰਬਾਣੀ ਕੀਰਤਨ ਕਰਵਾਏ <br/>

ਅਜੀਤ ਡੈਸਕ 12-04-2026
ਡੇਰਾਬੱਸੀ, 11 ਅਪ੍ਰੈਲ (ਅ.ਬ)--ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਡੇਰਾਬੱਸੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਦੀ ਖੁਸ਼ੀ 'ਚ ਸ੍ਰੀ ਜਪੁ ਜੀ ਸਾਹਿਬ ਦਾ ਪਾਠ ਅਤੇ ਗੁਰਬਾਣੀ ਕੀਰਤਨ ਕਰਵਾਏ ਗਏ | ਇਸ ਸਮਾਰੋਹ ਵਿੱਚ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ, ਉਪ-ਪ੍ਰਧਾਨ ਅੰਮਿ੍ਤਪਾਲ ਸਿੰਘ, ਗੁਰਨੀਤ ਸਿੰਘ ਮੈਨੇਜਰ ਗੁਰਜੀਤ ਸਿੰਘ, ਮੈਂਬਰ ਸਾਹਿਬਾਨ ਬਲਜੀਤ ਸਿੰਘ ਵਾਲੀਆ, ਅੰਮਿ੍ਤਪਾਲ ਸਿੰਘ ਮੋਦੀ, ਰਾਜੀਵ ਗਾਂਧੀ, ਗੁਰਚਰਨ ਸਿੰਘ ਛਾਬੜਾ, ਜਗਦੀਸ਼ ਛਾਬੜਾ, ਮੋਹਿੰਦਰ ਪਾਲ ਸਰਨਾ, ਕੇਹਰ ਸਿੰਘ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ ਬੱਗਾ, ਰਾਜਿੰਦਰ ਪਾਲ ਸਰਨਾ, ਰਾਮੇਸ਼ ਕੁਮਾਰ ਸਲੂਜਾ, ਨਰਿੰਦਰ ਕੌਰ ਵਾਲੀਆ, ਸੁਖਬੀਰ ਕੌਰ, ਤਜਿੰਦਰ ਕੌਰ, ਹਰਕੀਰਤ ਕੌਰ, ਪਿ੍ੰਸੀਪਲ ਕਵਿਤਾ ਅੱਤਰੀ ਸਮੇਤ ਸਮੂਹ ਸਟਾਫ ਮੈਂਬਰ, ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਵਾਹਿਗੁਰੂ ਜਾਪ ਦੁਆਰਾ ਕੀਤੀ ਗਈ | ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਕਵਿਤਾ, ਕਵੀਸ਼ਰੀ, ਸ਼ਬਦ ਕੀਰਤਨ ਅਤੇ ਅਰਦਾਸ ਕੀਤੀ | ਫਿਰ ਵਿਦਿਆਰਥੀਆਂ ਨੇ ਹੁਕਮਨਾਮਾ ਲਿਆ | ਇੰਜੀਨੀਅਰ ਸੁਰਿੰਦਰ ਸਿੰਘ ਵਿਰਦੀ ਨੇ ਕਿਹਾ ਕਿ ਸਕੂਲ ਦੇ ਸੰਸਥਾਪਕ ਬਲਵੰਤ ਸਿੰਘ ਅਕਾਲੀ ਦਾ ਇਹ ਸੁਪਨਾ ਸੀ ਕਿ ਕੋਈ ਵੀ ਬੱਚਾ ਵਿੱਦਿਆ ਤੋਂ ਵਾਂਝਾ ਨਾ ਰਹੇ | ਉਨ੍ਹਾਂ ਦਾ ਇਹ ਸੁਪਨਾ ਸਾਕਾਰ ਕਰਨ ਲਈ ਜ਼ਰੂਰਤਮੰਦ ਬੱਚਿਆਂ ਦੀ ਫੀਸ ਮੁਆਫ਼ ਕੀਤੀ ਜਾਂਦੀ ਹੈ ਅਤੇ ਜਮਾਤ 'ਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਵਰਦੀ, ਕਿਤਾਬਾਂ ਅਤੇ ਪੂਰੀ ਫੀਸ ਮੁਆਫ, ਦੂਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਦੀ, ਅੱਧੀ ਫੀਸ ਮੁਆਫ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਾਪੀਆਂ ਦਾ ਸੈੱਟ ਅਤੇ ਅੱਧੀ ਫੀਸ ਮੁਆਫ ਕੀਤੀ ਗਈ | ਮੈਨੇਜਰ ਗੁਰਜੀਤ ਸਿੰਘ ਨੇ ਸ਼ਬਦ ਕੀਰਤਨ ਦਾ ਉਚਾਰਨ ਕਰਕੇ ਸਾਰੀਆਂ ਸਾਧ-ਸੰਗਤਾਂ ਨੂੰ ਪ੍ਰਭੂ ਭਗਤੀ ਵਿੱਚ ਲੀਨ ਕਰ ਦਿੱਤਾ | ਉਪ-ਪ੍ਰਧਾਨ ਅੰਮਿ੍ਤਪਾਲ ਸਿੰਘ ਨੇ ਜੀਵਨ ਨੂੰ ਸਫ਼ਲ ਬਣਾਉਣ ਵਿੱਚ ਗੁਰਬਾਣੀ ਦੇ ਮਹੱਤਵ ਉੱਪਰ ਚਾਨਣਾ ਪਾਉਂਦੇ ਹੋਏ ਗੁਰਬਾਣੀ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ | ਮੈਂਬਰ ਕਪੂਰ ਪਿ੍ੰਸੀਪਲ ਕਵਿਤਾ ਅੱਤਰੀ ਨੇ ਇਸ ਸਮਾਰੋਹ 'ਚ ਪਹੁੰਚਣ 'ਤੇ ਸਾਰਿਆਂ ਦਾ ਤਹਿ- ਦਿਲੋਂ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਆਉਣ ਵਾਲੇ ਨਵੇਂ ਵਿੱਦਿਅਕ ਸੈਸ਼ਨ ਵਿੱਚ ਵੀ ਚੰਗੇ ਨੰਬਰ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਸਾਲਾਨਾ ਰਿਪੋਰਟ ਪੇਸ਼ ਕੀਤੀ | ਮਿਸਲ ਸ਼ਹੀਦ ਸਹਾਇਤਾ ਬਾਬਾ ਦੀਪ ਸਿੰਘ ਗਤਕਾ ਅਕੈਡਮੀ ਵਲੋਂ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਗਤਕੇ ਦੇ ਵੱਖ-ਵੱਖ ਪ੍ਰਕਾਰ ਦੇ ਜੌਹਰ ਦਿਖਾਏ |

ਪਿਛਲੀ ਖ਼ਬਰ ਕੈਡਿਲਾ ਫਾਰਮਾਸਿਊਟਿਕਲਜ਼ ਨੇ ਬੀ.ਪੀ. ਕੰਟਰੋਲ ਲਈ ਨਵੀਂ ਥੈਰੇਪੀ 'ਸਿਲੇਜ਼ ਟਰਾਇਓ' ਲਾਂਚ ਕੀਤੀ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਵਿਖੇ ਵਿਦਿਆਰਥਣਾਂ ਲਈ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।