24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਧਨੌਨੀ ਸੜਕ 'ਤੇ ਬੀੜ 'ਚ ਲੱਗੀ ਅੱਗ 'ਤੇ ਫਾਇਰ ਬਿ੍ਗੇਡ ਨੇ ਪਾਇਆ ਕਾਬੂ <br/>

ਅਜੀਤ ਡੈਸਕ 05-04-2026
ਡੇਰਾਬੱਸੀ, 4 ਅਪ੍ਰੈਲ (ਗੁਰਮੀਤ ਸਿੰਘ)-ਗਰਮੀਆਂ ਦੇ ਸੀਜ਼ਨ 'ਚ ਸੁੱਕੀਆਂ ਝਾੜੀਆਂ ਅਤੇ ਜੰਗਲੀ ਖੇਤਰਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ ਕਾਫ਼ੀ ਵਾਧਾ ਹੋ ਜਾਂਦਾ ਹੈ | ਅਜਿਹੀ ਤਾਜ਼ਾ ਘਟਨਾ ਧਨੌਨੀ ਬੀੜ ਵਿਖੇ ਵਾਪਰੀ, ਜਿਥੇ ਜੰਗਲਾਤ ਵਿਭਾਗ ਦੀ ਜਾਇਦਾਦ ਵਾਲੇ ਖੇਤਰ 'ਚ ਸਫ਼ੈਦਿਆਂ ਦੇ ਵੱਡੇ-ਵੱਡੇ ਦਰੱਖ਼ਤਾਂ ਨਾਲ ਖੜ੍ਹੀਆਂ ਝਾੜੀਆਂ 'ਚ ਅਚਾਨਕ ਅੱਗ ਲੱਗ ਗਈ | ਇਸ ਦੀ ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੀ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਜਿਸ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ | ਜੇਕਰ ਅੱਗ ਹੋਰ ਫੈਲ ਜਾਂਦੀ ਤਾਂ ਵੱਡੇ-ਵੱਡੇ ਦਰੱਖ਼ਤ ਵੀ ਇਸ ਦੀ ਲਪੇਟ 'ਚ ਆ ਕੇ ਨੁਕਸਾਨੇ ਜਾਂਦੇ | ਇਸੇ ਥਾਂ 'ਤੇ ਪਹਿਲਾਂ ਵੀ ਅੱਗ ਲੱਗਣ ਕਰਕੇ ਭਾਰੀ ਨੁਕਸਾਨ ਹੋ ਚੁੱਕਾ ਹੈ | ਗਰਮੀਆਂ ਦੇ ਮੌਸਮ 'ਚ ਤਾਪਮਾਨ ਵਧਣ ਨਾਲ ਝਾੜੀਆਂ ਸੁੱਕ ਜਾਂਦੀਆਂ ਹਨ ਅਤੇ ਛੋਟੀ ਜਿਹੀ ਚੰਗਿਆੜੀ ਜਾਂ ਕੁਦਰਤੀ ਕਾਰਨਾਂ ਨਾਲ ਇਕਦਮ ਅੱਗ ਫੈਲ ਜਾਂਦੀ ਹੈ, ਜਿਸ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉਥੇ ਹੀ ਜੰਗਲੀ ਜੀਵ-ਜੰਤੂਆਂ ਨੂੰ ਵੀ ਨੁਕਸਾਨ ਪੁੱਜਦਾ ਹੈ | ਜੰਗਲਾਤ ਵਿਭਾਗ ਅਤੇ ਫਾਇਰ ਬਿ੍ਗੇਡ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਾਂ ਜਾਂ ਝਾੜੀਆਂ ਨੇੜੇ ਅੱਗ ਨਾ ਜਲਾਉਣ |

ਪਿਛਲੀ ਖ਼ਬਰ ਸੰਨਤ ਭਾਰਦਵਾਜ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਦੀ ਰੂਪਨਗਰ ਡਵੀਜ਼ਨ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ 'ਮੁੱਖ ਮੰਤਰੀ ਸਿਹਤ ਯੋਜਨਾ' ਸਭਨਾਂ ਲਈ ਸਮੇਂ ਸਿਰ ਇਲਾਜ ਯਕੀਨੀ ਬਣਾ ਰਹੀ-ਡਾ. ਬਲਬੀਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।