ਚੰਡੀਗੜ੍ਹ, 1 ਅਪ੍ਰੈਲ (ਮਾਰਕੰਡਾ)- ਸਰਕਾਰ ਵਲੋਂ ਪੀ.ਐਸ.ਪੀ.ਸੀ.ਐਲ ਲਈ ਇਕ ਨੋਟੀਫ਼ਿਕੇਸ਼ਨ ਰਾਹੀਂ ਸਹਾਇਕ ਲਾਈਨ ਮੈਨ ਦੀ ਭਰਤੀ ਲਈ ਰੱਖੀ ਗਈ ਸ਼ਰਤ, ਜਿਸ 'ਚ 10ਵੀਂ ਜਮਾਤ 'ਚੋਂ ਪੰਜਾਬੀ ਵਿਸ਼ਾ ਹੋਣਾ ਲਾਜ਼ਮੀ ਸੀ, ਨੂੰ ਹਟਾਉਣ ਵਿਰੁੱਧ ਸੱਥ ਜਥੇਬੰਦੀ ਨੇ ਭਰਵਾਂ ਵਿਰੋਧ ਕੀਤਾ ਹੈ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਆਗੂਆਂ ਅਸਮੀਤ ਸਿੰਘ, ਦਰਸ਼ਨਪ੍ਰੀਤ ਸਿੰਘ, ਹਰਸ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਹੀ ਇਸ ਭਰਤੀ ਪ੍ਰਕਿਰਿਆ ਰਾਹੀਂ ਇਕ ਹਿੱਸਾ ਬਣ ਕੇ ਨੌਕਰੀ ਪ੍ਰਾਪਤ ਕਰ ਸਕਦੇ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਵਲੋਂ ਇਕ ਨਵਾਂ ਨੋਟੀਫ਼ਿਕੇਸ਼ਨ ਜਾਰੀ ਹੁੰਦਾ ਜਿਸ ਵਿਚ ਲਿਖਿਆ ਹੁੰਦਾ ਹੈ ਕਿ ਪਹਿਲਾਂ ਵਾਲਾ ਨੋਟੀਫ਼ਿਕੇਸ਼ਨ ਰੱਦ ਕੀਤਾ ਅਤੇ ਨਾਲ ਹੀ 10ਵੀ ਵਿਚ ਲਾਜ਼ਮੀ ਪੰਜਾਬੀ ਵਿਸ਼ੇ ਦੀ ਸ਼ਰਤ ਵੀ ਹਟਾ ਦਿੱਤਾ ਜਾਂਦਾ ਹੈ | ਅਜਿਹਾ ਕਰਨ ਨਾਲ ਸਿੱਧਾ ਸਿੱਧਾ ਪੰਜਾਬ ਤੋਂ ਬਾਹਰਲੇ ਨੌਜਵਾਨਾਂ ਨੂੰ ਪੰਜਾਬ ਵਿਚ ਨੌਕਰੀਆਂ ਕਰਨ ਲਈ ਸੱਦਾ ਦੇਣਾ ਹੈ | ਪਹਿਲਾਂ ਵੀ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾਂਦੀਆਂ ਕਈ ਭਰਤੀਆਂ ਵਿਚ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਲਾਜ਼ਮੀ ਪੰਜਾਬੀ ਵਿਸ਼ੇ ਦੀ ਸ਼ਰਤ ਹਟਾ ਦਿੱਤੀ ਹੋਵੇ | ਹੁਣ ਅਜਿਹਾ ਕਰਨ ਨਾਲ ਪੰਜਾਬ ਦੇ ਨੌਜਵਾਨ ਜੋ ਕਿ ਰੋਜ਼ਗਾਰ ਦੀ ਭਾਲ ਵਿਚ ਪੰਜਾਬ ਛੱਡ ਕੇ ਵਿਦੇਸ਼ ਜਾਣ ਲਈ ਮਜਬੂਰ ਹੁੰਦੇ ਹਨ |