18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਿੰਡ ਰਡਿਆਲਾ ਵਿਖੇ ਫ਼ੌਜੀ ਨੇ ਦੂਜੇ ਫ਼ੌਜੀ 'ਤੇ ਕੀਤੇ ਹਵਾਈ ਫਾਇਰ-ਮਾਮਲਾ ਦਰਜ

ਅਜੀਤ ਡੈਸਕ 02-04-2026
ਖਰੜ, 1 ਅਪ੍ਰੈਲ (ਜੰਡਪੁਰੀ)-ਇਥੋਂ ਨੇੜਲੇ ਪਿੰਡ ਰਡਿਆਲਾ ਵਿਖੇ ਇਕ ਫ਼ੌਜੀ 'ਤੇ ਦੂਜੇ ਫ਼ੌਜੀ ਵਲੋਂ ਉਦੋਂ ਹਵਾਈ ਫਾਇਰ ਕੀਤੇ ਗਏ, ਜਦੋਂ ਉਹ ਪਿੰਡ ਵਿਚ ਕਿਸੇ ਕੰਮ ਨੂੰ ਲੈ ਕੇ ਸਾਂਝੇ ਤੌਰ 'ਤੇ ਗੱਲਬਾਤ ਕਰ ਰਿਹਾ ਸੀ | ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਰਾਜਬੀਰ ਸਿੰਘ ਨਾਮਕ ਫ਼ੌਜੀ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ | ਹਾਸਿਲ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ 'ਚ ਨਵੀਂ ਸੜਕ ਬਣੀ ਹੈ, ਜਿਸ ਤੋਂ ਟਿੱਪਰ ਲੰਘ ਰਹੇ ਸਨ | ਇਨ੍ਹਾਂ ਟਿੱਪਰਾਂ ਨੂੰ ਰੋਕਣ ਲਈ ਪਿੰਡ ਦੇ ਪਤਵੰਤੇ ਬੈਠ ਕੇ ਮੀਟਿੰਗ ਕਰ ਰਹੇ ਸਨ ਅਤੇ ਇਸੇ ਦੌਰਾਨ ਰਾਜਬੀਰ ਸਿੰਘ ਜੋ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਿਹਾ ਸੀ, ਵੀ ਉਥੇ ਰੁਕ ਗਿਆ | ਇਸੇ ਦੌਰਾਨ ਰਾਜਬੀਰ ਸਿੰਘ ਨੇ ਪਤਵੰਤਿਆਂ ਨਾਲ ਗਾਲੀ-ਗਲੋਚ ਕਰਦਿਆਂ ਕਿਹਾ ਕਿ ਪੰਚਾਇਤ ਨੇ ਕੋਈ ਵੀ ਕੰਮ ਨਹੀਂ ਕੀਤਾ | ਉਨ੍ਹਾਂ ਵਲੋਂ ਰਾਜਬੀਰ ਸਿੰਘ ਨੂੰ ਅਜਿਹਾ ਕਰਨ ਤੋਂ ਰੋਕਦਿਆਂ ਕਿਹਾ ਗਿਆ ਤੂੰ ਆਪਣੇ ਕੰਮ 'ਤੇ ਚਲਾ ਜਾ | ਇਸ ਤਰ੍ਹਾਂ ਕਹਿਣ 'ਤੇ ਰਾਜਬੀਰ ਸਿੰਘ ਇਕਦਮ ਗੁੱਸੇ ਵਿਚ ਆ ਗਿਆ ਤੇ ਉਸ ਨੇ ਆਪਣੇ ਬੈਗ ਵਿਚੋਂ ਰਿਵਾਲਰ ਕੱਢ ਕੇ ਦੋ ਹਵਾਈ ਫਾਇਰ ਕੀਤੇ | ਇਸ ਤੋਂ ਬਾਅਦ ਮੌਕੇ 'ਤੇ ਮੌਜੂਦ ਪਤਵੰਤਿਆਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਘਰਾਂ ਭੇਜ ਦਿੱਤਾ | ਇਸ ਤੋਂ ਬਾਅਦ ਉਨ੍ਹਾਂ ਦਾ ਲੜਕਾ ਬਿਕਰਮ ਸਿੰਘ ਆਪਣੀ ਸਕਾਰਪੀਓ ਗੱਡੀ 'ਤੇ ਸਵਾਰ ਹੋ ਕੇ ਪਿੰਡ ਦੇ ਸਰਪੰਚ ਕੋਲ ਮੋਬਾਈਲ 'ਚੋਂ ਫੋਟੋਆਂ ਕਢਵਾਉਣ ਲਈ ਚਲਾ ਗਿਆ ਤਾਂ ਕਿ ਸਬੂਤ ਇਕੱਤਰ ਕੀਤੇ ਜਾ ਸਕਣ | ਇਸੇ ਦੌਰਾਨ ਰਾਜਬੀਰ ਸਿੰਘ ਵੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੌਕੇ 'ਤੇ ਆ ਗਿਆ ਅਤੇ ਉਸ ਨੇ ਫ਼ਿਰ ਆਪਣੇ ਬੈਗ ਵਿਚੋਂ ਪਿਸਤੌਲ ਕੱਢ ਲਿਆ | ਇਸ ਦੇ ਚਲਦਿਆਂ ਉਨ੍ਹਾਂ ਦੇ ਲੜਕੇ ਬਿਕਰਮ ਸਿੰਘ ਨੇ ਗੱਡੀ ਦੀ ਫੇਟ ਮਾਰ ਕੇ ਰਾਜਬੀਰ ਸਿੰਘ ਸੁੱਟ ਦਿੱਤਾ | ਇਸ ਤੋਂ ਬਾਅਦ ਰਾਜਬੀਰ ਸਿੰਘ ਨੇ ਮੁੜ 3 ਫਾਇਰ ਕੀਤੇ | ਇਸੇ ਦੌਰਾਨ ਮੌਕੇ 'ਤੇ ਇਕੱਤਰ ਹੋਏ ਲੋਕਾਂ ਨੇ ਰਾਜਬੀਰ ਸਿੰਘ ਫੜ੍ਹ ਕੇ ਸੁੱਟ ਲਿਆ ਤੇ ਮੇਰੇ ਚਾਚੇ ਦੇ ਲੜਕੇ ਪਲਵਿੰਦਰ ਸਿੰਘ ਨੇ ਉਸ ਤੋਂ ਪਿਸਤੌਲ ਖੋਹ ਲਿਆ, ਜੋ ਕਿ ਪੀ. ਸੀ. ਆਰ. ਦੇ ਹਵਾਲੇ ਕਰ ਦਿੱਤਾ ਗਿਆ | ਇਸ ਸੰਬੰਧੀ ਥਾਣਾ ਸਦਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਜਬੀਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਰਾਜਬੀਰ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਹ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ | ਉਨ੍ਹਾਂ ਕਿਹਾ ਕਿ ਪੁਲਿਸ ਮਾਮਲ ਦੀ ਛਾਣਬੀਣ ਕਰਕੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪ੍ਰੋਵਾਈਡਰਜ਼ ਓਵਰਸੀਜ਼ ਕੰਸਲਟੈਂਟਸ ਪ੍ਰਾ. ਲਿ. ਫਰਮ ਦਾ ਲਾਇਸੰਸ ਰੱਦ ਅਗਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਪਬਲਿਕ ਸਕੂਲ ਨੇ ਸਾਲਾਨਾ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।