ਚੰਡੀਗੜ੍ਹ ਵਿਚ ਸਾਈਬਰ ਠੱਗੀ ਦਾ ਮਾਮਲਾ: ਕਰੈਡਿਟ ਕਾਰਡ ਰਾਹੀਂ 12.71 ਲੱਖ ਰੁਪਏ ਦੀ ਧੋਖਾਧੜੀ
ਅਜੀਤ ਡੈਸਕ
02-04-2026
ਚੰਡੀਗੜ੍ਹ, 1 ਅਪ੍ਰੈਲ (ਕਪਿਲ ਵਧਵਾ)- ਚੰਡੀਗੜ੍ਹ ਵਿਚ ਸਾਈਬਰ ਕਰਾਈਮ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨਾਲ ਆਨਲਾਈਨ ਠੱਗੀ ਕਰਕੇ ਲੱਖਾਂ ਰੁਪਏ ਦੀ ਰਕਮ ਹੜਪ ਲਈ ਗਈ | ਪੁਲਿਸ ਥਾਣਾ ਸਾਈਬਰ ਕਰਾਈਮ ਵਿਚ ਦਰਜ ਕੀਤੀ ਗਈ ਐਫ.ਆਈ.ਆਰ ਮੁਤਾਬਿਕ ਸ਼ਿਕਾਇਤਕਰਤਾ ਸੰਜੇ ਵਾਲੀਆ, ਨਿਵਾਸੀ ਸੈਕਟਰ-35 ਸੀ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਕਰੈਡਿਟ ਕਾਰਡ ਰਾਹੀਂ ਬਿਨਾਂ ਮਨਜ਼ੂਰੀ ਦੇ ਕੁੱਲ 12,71,693 ਰੁਪਏ ਦੀ ਠੱਗੀ ਕਰ ਲਈ | ਪੁਲਿਸ ਨੇ ਇਸ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 319(2), 336(3), 338, 340(2) ਅਤੇ 61(2) ਅਧੀਨ ਮਾਮਲਾ ਦਰਜ ਕਰ ਲਿਆ ਹੈ | ਮੁਲਜ਼ਮ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ | ਪੁਲਿਸ ਅਧਿਕਾਰੀਆਂ ਦੇ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਾਈਬਰ ਮਾਹਿਰਾਂ ਦੀ ਮਦਦ ਨਾਲ ਲੈਣ-ਦੇਣ ਦੀ ਟਰੇਲ ਨੂੰ ਖੰਗਾਲਿਆ ਜਾ ਰਿਹਾ ਹੈ |