02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਡੇਰਾਬੱਸੀ ਦੇ ਨੈਸ਼ਨਲ ਡੈਂਟਲ ਕਾਲਜ ਵਿਖੇ ਸਿਲਵਰ ਜੁਬਲੀ ਅਤੇ ਕਨਵੋਕੇਸ਼ਨ ਸਮਾਰੋਹ <br/>

ਨੈਸ਼ਨਲ ਡੈਂਟਲ ਕਾਲਜ ਅਤੇ ਹਸਪਤਾਲ ਡੇਰਾਬੱਸੀ ਵਿਖੇ ਕਰਵਾਏ ਸਿਲਵਰ ਜੁਬਲੀ ਅਤੇ ਕਾਨਵੋਕੇਸ਼ਨ ਸਮਾਰੋਹ ਦੌਰਾਨ ਗਿੱਧੇ ਦੀ ਪੇਸ਼ਕਾਰੀ ਦਿੰਦੀਆਂ ਹੋਈਆਂ ਵਿਦਿਆਰਥਣਾਂ | ਤਸਵੀਰ : ਗੁਰਮੀਤ ਸਿੰਘ <br/> 02-03-2026
ਡੇਰਾਬੱਸੀ, 1 ਮਾਰਚ (ਗੁਰਮੀਤ ਸਿੰਘ)-ਨੈਸ਼ਨਲ ਡੈਂਟਲ ਕਾਲਜ ਅਤੇ ਹਸਪਤਾਲ ਡੇਰਾਬੱਸੀ ਵਿਖੇ ਬੀ. ਡੀ. ਐੱਸ. ਤੇ ਐੱਮ. ਡੀ. ਐੱਸ. ਗ੍ਰੈਜੂਏਟਾਂ ਲਈ 25ਵਾਂ ਸਿਲਵਰ ਜੁਬਲੀ ਅਤੇ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਦਕਿ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਨੇ ਸਾਰਿਆਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ | ਸਮਾਗਮ ਵਿਚ ਪ੍ਰੋ. (ਡਾ.) ਰਾਜੀਵ ਸੂਦ ਵਾਈਸ ਚਾਂਸਲਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਨੇ ਮੁੱਖ ਮਹਿਮਾਨ ਵਜੋਂ, ਜਦਕਿ ਬਿ੍ਗੇਡੀਅਰ ਵਿਕਰਮ ਸਿੰਘ ਚੌਹਾਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਦੇ ਚੇਅਰਮੈਨ ਲੈਫ਼. ਕਰਨਲ ਗੁਰਬੀਰ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਪੇਸ਼ੇਵਰ ਨੈਤਿਕਤਾ ਅਤੇ ਸਮਾਜ ਸੇਵਾ ਸੰਬੰਧੀ ਪ੍ਰੇਰਿਤ ਕੀਤਾ, ਜਦਕਿ ਕਾਲਜ ਪਿ੍ੰ. ਡਾ. ਵਿਨੈ ਐੱਸ ਦੂਆ ਨੇ ਆਪਣੇ ਸੰਬੋਧਨ 'ਚ ਪਾਸ ਆਊਟ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ | ਸਮਾਰੋਹ ਦਾ ਮੁੱਖ ਆਕਰਸ਼ਣ ਮਿਸ ਅਤੇ ਮਿਸਟਰ ਫਰੈਸ਼ਰ ਦੀ ਚੋਣ ਰਿਹਾ ਅਤੇ ਵੱਖ-ਵੱਖ ਮੁਕਾਬਲਿਆਂ ਉਪਰੰਤ ਮੰਨਤ ਕੌਰ ਭੱਠਲ ਨੂੰ ਮਿਸ ਫਰੈਸ਼ਰ ਅਤੇ ਰਾਹੁਲ ਕੁਮਾਰ ਨੂੰ ਮਿਸਟਰ ਫਰੈਸ਼ਰ ਦਾ ਖ਼ਿਤਾਬ ਦਿੱਤਾ ਗਿਆ | ਇਸ ਤੋਂ ਇਲਾਵਾ ਖੇਡਾਂ ਅਤੇ ਪੜ੍ਹਾਈ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵੀ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕਨਵੋਕੇਸ਼ਨ ਈਵੈਂਟ ਦੌਰਾਨ ਪਾਸ ਆਊਟ ਹੋਏ 150 ਵਿਦਿਆਰਥੀਆਂ ਸਮੇਤ ਕੁੱਲ 250 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ |

ਪਿਛਲੀ ਖ਼ਬਰ ਹਿਮਾਚਲੀ ਮਹਾਂਸਭਾ ਪੰਜਾਬ ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਕੀਤੀ ਚੋਣ <br/> ਅਗਲੀ ਖ਼ਬਰ 'ਸੀ-ਪੈਕਸ - ਚੰਡੀਗੜ੍ਹ ਪੈਟ ਐਕਸਪੋ-2026' ਇਕ ਉਤਸ਼ਾਹੀ ਮਾਹੌਲ 'ਚ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।