03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿ੍ੰ. ਗੁਰਦੇਵ ਪਾਲ ਦੀ ਸਵੈ-ਜੀਵਨੀ 'ਸੁਪਨਿਆਂ ਦੀ ਤਾਮੀਰ' ਦਾ ਲੋਕ ਅਰਪਣ ਲਿਖਤਾਂ 'ਚ ਯਾਦਾਂ ਦਾ ਸਹਾਰਾ ਮਿਆਰੀ ਸਾਹਿਤ ਸਿਰਜਦਾ ਹੈ: ਡਾ. ਸਵਰਾਜਬੀਰ

ਅਜੀਤ ਡੈਸਕ 02-03-2026
ਚੰਡੀਗੜ੍ਹ, 1 ਮਾਰਚ (ਅਜਾਇਬ ਸਿੰਘ ਔਜਲਾ)- ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਅੱਜ ਪੰਜਾਬ ਕਲਾ ਭਵਨ ਵਿਖੇ ਪਿ੍ੰਸੀਪਲ ਗੁਰਦੇਵ ਕੌਰ ਪਾਲ ਦੀ ਸਵੈ-ਜੀਵਨੀ ਦੇ ਦੂਜੇ ਭਾਗ 'ਸੁਪਨਿਆਂ ਦੀ ਤਾਮੀਰ' ਲੋਕ-ਅਰਪਣ ਕੀਤੀ ਗਈ ਅਤੇ ਇਸ 'ਤੇ ਵਿਚਾਰ ਵਟਾਂਦਰਾ ਹੋਇਆ | ਪੁਸਤਕ ਲੋਕ ਅਰਪਣ ਕਰਨ ਮੌਕੇ ਪ੍ਰਧਾਨਗੀ ਮੰਡਲ 'ਚ ਲੇਖਿਕਾ ਗੁਰਦੇਵ ਪਾਲ, ਉੱਘੇ ਨਾਟਕਕਾਰ ਅਤੇ ਪੱਤਰਕਾਰ ਡਾ. ਸਵਰਾਜਬੀਰ, ਪ੍ਰਸਿੱਧ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ, ਲੇਖਿਕਾ ਡਾ. ਗੁਰਮਿੰਦਰ ਸਿੱਧੂ, ਚਿੰਤਕ ਅਤੇ ਲੇਖਕ ਗੁਰਨਾਮ ਕੰਵਰ, ਕਾਨੂੰਨ ਮਾਹਿਰ ਮਨਜੀਤ ਸਿੰਘ ਖਹਿਰਾ, ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ, ਏ. ਐੱਸ ਪਾਲ ਤੋਂ ਇਲਾਵਾ ਰਾਹਤ ਵਿਰਕ, ਅਮਨਦੀਪ ਬਾਜਵਾ, ਸੀਰਤ ਵਿਰਕ ਅਤੇ ਉਦੈਵੀਰ ਸਿੰਘ ਨੇ ਵੀ ਸ਼ਿਰਕਤ ਕੀਤੀ | ਕਿਤਾਬ ਬਾਰੇ ਦੱਸਦਿਆਂ ਗੁਰਨਾਮ ਕੰਵਰ ਨੇ ਸਾਰਿਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਸੱਚ ਦੀ ਪੇਸ਼ਕਾਰੀ ਦਾ ਆਪਣਾ ਸਰੂਪ ਹੁੰਦਾ ਹੈ | ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸਵੈ-ਜੀਵਨੀ ਦਾ ਇਹ ਇੱਕ ਨਿਵੇਕਲਾ ਉਪਰਾਲਾ ਹੈ | ਮਨਜੀਤ ਸਿੰਘ ਖਹਿਰਾ ਦੇ ਸ਼ਬਦਾਂ ਵਿਚ ਇਹ ਇੱਕ ਸਲੀਕੇ ਦੀ ਨੁਮਾਇੰਦਗੀ ਹੈ | ਕਵਿੱਤਰੀ ਰਾਜਿੰਦਰ ਕੌਰ ਨੇ ਗੁਰਦੇਵ ਪਾਲ ਦੀ ਸ਼ਖ਼ਸੀਅਤ ਨੂੰ ਸਮਰਪਿਤ ਖ਼ੂਬਸੂਰਤ ਕਵਿਤਾ ਸੁਣਾਈ | ਵਧੀਆ ਆਵਾਜ਼ ਦੇ ਗਾਇਕ ਦਰਸ਼ਨ ਤਿਉਣਾ ਨੇ ਗੁਰਨਾਮ ਕੰਵਰ ਦਾ ਲਿਖਿਆ ਗੀਤ 'ਸਾਥੀਆ ਆ ਉੱਡੀਏ, ਸਾਂਝੀਵਾਲ ਉਡਾਣ' ਸੁਣਾ ਕੇ ਸਰੋਤਿਆਂ ਦੀ ਖੂਬ ਵਾਹ-ਵਾਹ ਖੱਟੀ | ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਇਹ ਸਵੈ-ਜੀਵਨੀ ਚੁੱਲ੍ਹੇ ਚੌਂਕਿਆਂ ਨੂੰ ਦੁੱਖ ਦਸਦੀ ਅÏਰਤ ਦਾ ਅਹਿਸਾਸ ਹੈ | ਪੁਸਤਕ ਦੀ ਲੇਖਿਕਾ ਪਿ੍ੰ. ਗੁਰਦੇਵ ਕੌਰ ਪਾਲ ਨੇ ਕਿਹਾ ਕਿ ਚੰਗਾ ਸਾਹਿਤ ਪੜ੍ਹ ਕੇ ਹੀ ਉਨ੍ਹਾਂ ਨੂੰ ਡਾਇਰੀ ਰੂਪ ਰਾਹੀਂ ਇਹ ਪੁਸਤਕ ਸਿਰਜਣ ਦਾ ਹੌਸਲਾ ਮਿਲਿਆ | ਚਿੰਤਕ ਅਤੇ ਅਕਾਦਮਿਕ ਮਾਹਿਰ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਹ ਪੁਸਤਕ ਹੰਢਾਏ ਪਲਾਂ ਦਾ ਬਹੁਤ ਵਧੀਆ ਦਸਤਾਵੇਜ਼ ਹੈ | ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਤਾਬ ਵਿਚ ਨਿੱਜ ਤੋਂ ਪਰੇ ਤੱਕ ਦਾ ਸਫ਼ਰ ਹੁੰਦਿਆਂ ਹੋਇਆਂ ਰਹੱਸਵਾਦ ਵੀ ਨੁਮਾਇਆਂ ਹੁੰਦਾ ਹੈ | ਡਾ.ਸਵਰਾਜਬੀਰ ਨੇ ਕਿਹਾ ਕਿ ਇਹ ਪੁਸਤਕ ਪਾਠਕ ਨੂੰ ਸਿਦਕ ਅਤੇ ਸਿਰੜ ਦੇ ਰੂਬਰੂ ਕਰਦੀ ਹੈ | ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਅਵਤਾਰ ਸਿੰਘ ਪਾਲ ਨੇ ਕੀਤਾ | ਪੰਜਾਬੀ ਲੇਖਕ ਸਭਾ ਵਲੋਂ ਪਾਲ ਅਜਨਬੀ ਨੇ ਧੰਨਵਾਦ ਰੂਪੀ ਸ਼ਬਦ ਬੋਲੇ | ਸਾਹਿਤਕਾਰ ਡਾ. ਸ਼ਿੰਦਰਪਾਲ ਅਤੇ ਡਾ. ਗੁਰਮੇਲ ਸਿੰਘ ਨੇ ਸਭਾ ਵਲੋਂ ਮਨਜੀਤ ਸਿੰਘ ਖਹਿਰਾ ਨੂੰ ਵੀ ਮਾਣ ਸਨਮਾਨ ਦੇ ਕੇ ਨਿਵਾਜਿਆ | ਸਾਹਿਤਕਾਰਾਂ, ਕਵੀਆਂ ਤੇ ਲੇਖਕਾਂ 'ਚ ਕਰਨਲ ਜਸਬੀਰ ਭੁੱਲਰ, ਜੰਗ ਬਹਾਦਰ ਗੋਇਲ, ਡਾ. ਗੁਰਮੇਲ ਸਿੰਘ , ਗੁਰਦੀਪ ਗੁੱਲ, ਡਾ. ਸ਼ਿੰਦਰਪਾਲ, ਬਲਕਾਰ ਸਿੱਧੂ, ਡਾ. ਬਲਦੇਵ ਸਿੰਘ ਖਹਿਰਾ ਤੋਂ ਇਲਾਵਾ ਡਾ. ਹਰੀਸ਼ ਪਰੀ, ਸੰਜੀਵਨ ਸਿੰਘ, ਹਰੀਸ਼ ਜੈਨ, ਪ੍ਰੋ. ਅਤੈ ਸਿੰਘ, ਪ੍ਰੀਤਮ ਰੁਪਾਲ, ਐਚ.ਐਸ. ਸੋਢੀ, ਜਗਤਾਰ ਸਿੰਘ, ਮੀਤ ਰੰਗਰੇਜ ਦੇ ਨਾਲ ਨਾਲ ਹਰਭਜਨ ਕੌਰ ਢਿੱਲੋਂ, ਕੰਵਲਦੀਪ ਕੌਰ, ਹਰਮਿੰਦਰ ਕਾਲੜਾ, ਲਾਭ ਲਹਿਲੀ, ਵਰਿੰਦਰ ਚੱਠਾ, ਕਿਰਨਦੀਪ, ਅਮਰ ਇੰਦਰ ਕੌਰ, ਪਰਮਜੀਤ ਰੰਧਾਵਾ, ਕੁਲਦੀਪ ਕੌਰ, ਸਤਵੰਤ ਸਿੰਘ, ਸੁਨੀਤਾ ਰਾਣੀ, ਊਸ਼ਾ ਕੰਵਰ, ਡਾ. ਨਿਰਲੇਪ ਕੌਰ, ਡਾ. ਨਿਮਰਨ ਕੌਰ, ਹਰਜੀਤ ਸਿੰਘ, ਰਜਿੰਦਰ ਮਲਹੋਤਰਾ, ਕੁਲਜੀਤ ਕੌਰ ਮਲਹੋਤਰਾ ਅਤੇ ਗੁਰਪ੍ਰੀਤ ਖਹਿਰਾ ਆਦਿ ਵਲੋਂ ਵੀ ਸ਼ਮੂਲੀਅਤ ਕੀਤੀ ਗਈ |
ਪਿਛਲੀ ਖ਼ਬਰ ਕਿਸਾਨ-ਮਜ਼ਦੂਰ ਮੋਰਚੇ ਵਲੋਂ ਅੰਮਿ੍ਤਸਰ ਡੀ.ਸੀ ਦਫ਼ਤਰ ਅੱਗੇ ਮੋਰਚਾ 19 ਤੋਂ- ਪੰਧੇਰ <br/> ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਅਤੇ ਨਕਾਰਾਤਮਕ ਰੁਝਾਨਾਂ ਤੋਂ ਦੂਰ ਰੱਖਣ ਲਈ ਖੇਡਾਂ ਜ਼ਰੂਰੀ– ਰਾਜਪਾਲ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।