04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਨੇ ਇਲਾਕੇ ਦੇ ਸਮਾਜਸੇਵੀ ਆਗੂਆਂ ਨਾਲ ਕੀਤੀ ਮੀਟਿੰਗ <br/>

ਅਜੀਤ ਡੈਸਕ 22-02-2026
ਮੁੱਲਾਂਪੁਰ ਗਰੀਬਦਾਸ, 21 ਫ਼ਰਵਰੀ (ਦਿਲਬਰ ਸਿੰਘ ਖੈਰਪੁਰ)-ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਨੇ ਇਲਾਕੇ ਦੇ ਸਮਾਜਸੇਵੀ ਆਗੂ ਗੁਰਮੀਤ ਸਿੰਘ ਸ਼ਾਂਟੂ ਤੇ ਰਵਿੰਦਰ ਸਿੰਘ ਬਜੀਦਪੁਰ ਨਾਲ ਬੰਦ ਕਮਰਾ ਮੀਟਿੰਗ ਕੀਤੀ | ਇਸ ਸੰਬੰਧੀ ਗੱਲਬਾਤ ਕਰਨ 'ਤੇ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਇਨ੍ਹਾਂ ਦੀਆਂ ਪੰਥਕ ਤੇ ਸਮਾਜਿਕ ਸੇਵਾਵਾਂ ਸਦਕਾ ਹੀ ਮਿਲਣ ਆਏ ਸੀ | ਇਸ ਮੌਕੇ ਸਾਂਟੂ ਤੇ ਬਜੀਦਪੁਰ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਧਾਰਮਿਕ ਤੇ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿਚਾਰਧਾਰਾ ਹਮੇਸ਼ਾ ਪਰਿਵਾਰਵਾਦ ਦੇ ਗਲਬੇ ਤੋਂ ਉਲਟ ਅਤੇ ਪੰਥਕ ਸੁਧਾਰਾਂ ਵੱਲ ਹੀ ਜੁੜੀ ਰਹੀ ਹੈ | ਇਸ ਨਾਲ ਇਲਾਕੇ ਤੇ ਹਲਕੇ ਅੰਦਰ ਸਿਆਸਤ ਦੀ ਲਾਟ ਹੋਰ ਵੀ ਮੱਘਣ ਦੇ ਆਸਾਰ ਜਾਪ ਰਹੇ ਹਨ, ਕਿਉਂਕਿ ਅਗਰ ਇਹ ਗਰੁੱਪ ਵੱਡੇ ਤਰੀਕੇ ਨਾਲ ਕਿਸੇ ਸਿਆਸੀ ਧਿਰ ਨਾਲ ਤੁਰੇਗਾ ਤਾਂ ਇਲਾਕੇ ਦੀ ਸਿਆਸਤ ਦੇ ਸਮੀਕਰਨ ਬਦਲਣੇ ਸੰਭਵ ਹਨ | ਇਸ ਮੌਕੇ ਪਰਮਜੀਤ ਸਿੰਘ ਜੌਹਲ, ਰਮਨਜੀਤ ਸਿੰਘ ਖਰੜ, ਜਗਦੀਪ ਸਿੰਘ ਜੱਗੀ ਕੰਸਾਲਾ, ਜੈਮਨੀਨ ਕੌਰ ਖ਼ਾਲਸਾ ਤੇ ਪ੍ਰਗਟ ਸਿੰਘ ਜੱਲੂਖੇੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕੋਈ ਵੀ ਲਾਭਪਾਤਰੀ ਸਿਹਤ ਬੀਮਾ ਕਾਰਡ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ- ਸਿਵਲ ਸਰਜਨ <br/> ਅਗਲੀ ਖ਼ਬਰ ਰਵੀ ਮਦਨਹੇੜੀ ਨੂੰ ਅਕਾਲੀ ਦਲ ਨੇ ਸਰਕਲ ਘੜੂੰਆਂ ਦਾ ਪ੍ਰਧਾਨ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।