03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਵਲੋਂ ਚਾਈਲਡ ਕੇਅਰ ਇੰਸਟੀਚਿਊਟ ਸ਼ਿਸ਼ੂ ਗ੍ਰਹਿ ਸੈਕਟਰ-15 ਪੰਚਕੂਲਾ ਦਾ ਨਿਰੀਖਣ <br/>

ਪੰਚਕੂਲਾ ਦੇ ਸੈਕਟਰ-15 ਸਥਿਤ ਚਾਈਲਡ ਕੇਅਰ ਇੰਸਟੀਚਿਊਟ ਸ਼ਿਸ਼ੂ ਗ੍ਰਹਿ ਦਾ ਨਿਰੀਖਣ ਕਰਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਜੈ ਕੁਮਾਰ ਘਣਘਸ | ਤਸਵੀਰ : ਕਪਿਲ <br/> 22-02-2026
ਪੰਚਕੂਲਾ, 21 ਫਰਵਰੀ (ਕਪਿਲ)-ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪੰਚਕੂਲਾ ਦੇ ਚੇਅਰਮੈਨ ਅਜੈ ਕੁਮਾਰ ਘਣਘਸ ਵਲੋਂ ਚਾਈਲਡ ਕੇਅਰ ਇੰਸਟੀਚਿਊਟ ਸ਼ਿਸ਼ੂ ਗਿ੍ਹ ਸੈਕਟਰ-15 ਪੰਚਕੂਲਾ ਦਾ ਅਚਾਨਕ ਨਿਰੀਖਣ ਕੀਤਾ ਗਿਆ | ਇਸ ਨਿਰੀਖਣ ਦਾ ਮਕਸਦ ਸੰਸਥਾ ਦੀ ਕਾਰਗੁਜ਼ਾਰੀ, ਬੱਚਿਆਂ ਦੀ ਦੇਖਭਾਲ ਦੇ ਮਿਆਰਾਂ ਅਤੇ ਰਿਕਾਰਡ ਨੂੰ ਸੰਭਾਲਣ ਦੀ ਪ੍ਰਕਿਰਿਆ ਦੀ ਸਮੀਖਿਆ ਕਰਨਾ ਸੀ | ਨਿਰੀਖਣ ਦੌਰਾਨ ਸੀ. ਜੇ. ਐੱਮ. ਨੇ ਸਟਾਫ਼ ਲਈ ਬਣਾਏ ਗਏ ਹਾਜ਼ਰੀ ਰਜਿਸਟਰ ਦੀ ਜਾਂਚ ਕੀਤੀ ਅਤੇ ਇਹ ਯਕੀਨੀ ਬਣਾਇਆ ਕਿ ਇਸ 'ਚ ਨਿਯਮਿਤ ਅਤੇ ਸਹੀ ਐਂਟਰੀ ਦਰਜ ਕੀਤੀ ਜਾ ਰਹੀ ਹੈ | ਉਨ੍ਹਾਂ ਸੰਸਥਾ 'ਚ ਰਹਿ ਰਹੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੀ ਕਾਰਗੁਜ਼ਾਰੀ ਦੀ ਵੀ ਜਾਂਚ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਸਾਰੇ ਕੈਮਰੇ ਲਗਾਤਾਰ ਚਾਲੂ ਰਹਿਣ ਅਤੇ ਨਿਰਧਾਰਤ ਨਿਯਮਾਂ ਅਨੁਸਾਰ ਫੁਟੇਜ਼ ਸੰਭਾਲੀ ਜਾਵੇ | ਇਸ ਤੋਂ ਬਾਅਦ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਰਸੋਈ-ਘਰ ਦਾ ਨਿਰੀਖਣ ਕਰਦਿਆਂ ਭੋਜਨ ਤਿਆਰ ਕਰਨ ਦੀ ਪ੍ਰਕਿਰਿਆ ਦੀ ਜਾਂਚ ਕੀਤੀ | ਉਨ੍ਹਾਂ ਰਸੋਈ ਦੀ ਸਫ਼ਾਈ, ਖਾਦ ਸਮੱਗਰੀ ਦੇ ਭੰਡਾਰਨ ਸਮੇਤ ਸਫ਼ਾਈ ਮਿਆਰਾਂ ਦੀ ਜਾਂਚ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਬੱਚਿਆਂ ਨੂੰ ਨਿਯਮਾਂ ਅਨੁਸਾਰ ਪੌਸ਼ਟਿਕ ਅਤੇ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਇਆ ਜਾਵੇ | ਇਸ ਤੋਂ ਬਾਅਦ ਉਨ੍ਹਾਂ ਡਿਸਟਿ੍ਕਟ ਲੀਗਲ ਸਰਵਿਸਿਜ਼ ਅਥਾਰਟੀ ਪੰਚਕੂਲਾ ਅਧੀਨ ਸਥਾਪਿਤ ਕੀਤੇ ਗਏ ਲੀਗਲ ਏਡ ਕਲੀਨਿਕ ਦੀ ਕਾਰਗੁਜ਼ਾਰੀ ਦੀ ਜਾਂਚ ਲਈ ਪਿੰਡ ਰੱਤੇਵਾਲੀ ਦਾ ਵੀ ਅਚਾਨਕ ਦੌਰਾ ਕੀਤਾ | ਇਸ ਮੌਕੇ ਪਿੰਡ ਦੇ ਸਰਪੰਚ ਵੀ ਹਾਜ਼ਰ ਸਨ | ਇਸੇ ਦੌਰੇ ਦੌਰਾਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਕਲੀਨਿਕ 'ਚ ਤਾਇਨਾਤ ਪੈਨਲ ਵਕੀਲਾਂ ਤੇ ਪੈਰਾ ਲੀਗਲ ਵਲੰਟੀਅਰਾਂ ਦੀ ਹਾਜ਼ਰੀ ਬਾਰੇ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਪਿੰਡ ਦੇ ਸਰਪੰਚ ਅਤੇ ਮੌਜੂਦ ਪੈਰਾ ਲੀਗਲ ਵਲੰਟੀਅਰਾਂ ਨੂੰ ਨਿਰਦੇਸ਼ ਦਿੱਤੇ ਕਿ ਕਲੀਨਿਕ 'ਚ ਕਾਨੂੰਨੀ ਸਲਾਹ ਲਈ ਆਉਣ ਵਾਲੇ ਹਰ ਵਿਅਕਤੀ ਦਾ ਵਿਸਥਾਰਪੂਰਵਕ ਰਜਿਸਟਰ ਤਿਆਰ ਕੀਤਾ ਜਾਵੇ ਅਤੇ ਉਸ ਨੂੰ ਵਕੀਲ ਜਾਂ ਪੈਰਾ ਲੀਗਲ ਵਲੰਟੀਅਰ ਵਲੋਂ ਦਿੱਤੀ ਗਈ ਸਲਾਹ ਦਾ ਵੇਰਵਾ ਵੀ ਦਰਜ ਕੀਤਾ ਜਾਵੇਗ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਦਸਤਾਵੇਜ਼ੀਕਰਨ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਪੰਚਕੂਲਾ ਨੂੰ ਵਕੀਲਾਂ ਅਤੇ ਪੈਰਾ ਲੀਗਲ ਵਲੰਟੀਅਰਾਂ ਦੇ ਕੰਮ ਤੇ ਕਾਰਗੁਜ਼ਾਰੀ ਦੀ ਪ੍ਰਭਾਵਸ਼ਾਲੀ ਨਿਗਰਾਨੀ 'ਚ ਮਦਦ ਪ੍ਰਦਾਨ ਕਰੇਗਾ | ਉਨ੍ਹਾਂ ਕਲੀਨਿਕ 'ਚ ਪੈਨਲ ਵਕੀਲਾਂ ਤੇ ਪੈਰਾ ਲੀਗਲ ਵਲੰਟੀਅਰਾਂ ਦੇ ਨਾਂਅ, ਸੰਪਰਕ ਨੰਬਰ ਤੇ ਸਮਾਂ-ਸਾਰਣੀ ਨੂੰ ਦਰਸਾਉਣ ਵਾਲਾ ਸਪੱਸ਼ਟ ਸਾਈਨ-ਬੋਰਡ ਲਗਾਉਣ ਦੇ ਨਿਰਦੇਸ਼ ਵੀ ਦਿੱਤੇ |

ਪਿਛਲੀ ਖ਼ਬਰ ਵਰਲਪੂਲ ਨੇ ਪਾਵਰਫੁਲ ਕੂਲਿੰਗ ਨਾਲ ਲਾਂਚ ਕੀਤੀ 3-ਡੀ ਕੂਲ ਪ੍ਰੋ + ਏ.ਸੀ. ਰੇਂਜ <br/> ਅਗਲੀ ਖ਼ਬਰ ਅਸ਼ਲੀਲ ਸਮੱਗਰੀ ਅਪਲੋਡ ਕਰਨ ਦਾ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।