03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਰਕਾਰੀ ਕਾਲਜ ਡੇਰਾਬੱਸੀ ਵਿਖੇ 'ਪੁਸਤਕਾਂ ਨਾਲ ਕਰੋ ਪਿਆਰ' ਵਿਸ਼ੇ 'ਤੇ ਸੈਮੀਨਾਰ <br/>

ਅਜੀਤ ਡੈਸਕ 22-02-2026
ਡੇਰਾਬੱਸੀ, 21 ਫਰਵਰੀ (ਗੁਰਮੀਤ ਸਿੰਘ)-ਸਰਕਾਰੀ ਕਾਲਜ ਡੇਰਾਬੱਸੀ ਵਿਖੇ ਫਰਵਰੀ ਮਹੀਨੇ ਦੌਰਾਨ 'ਪੁਸਤਕਾਂ ਨਾਲ ਕਰੋ ਪਿਆਰ'' ਵਿਸ਼ੇ 'ਤੇ ਲੇਖ ਅਤੇ ਚਿੱਤਰਕਾਰੀ ਦੇ ਮੁਕਾਬਲੇ ਕਰਵਾਏ ਗਏ | ਕਾਲਜ ਪਿ੍ੰ. ਵਿਨੀਤਾ ਰਾਓ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ | ਇਸ ਮੌਕੇ ਪਿ੍ੰ. ਵਿਨੀਤਾ ਰਾਓ ਨੇ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਪੁਸਤਕਾਂ ਗਿਆਨ ਦਾ ਖ਼ਜ਼ਾਨਾ ਅਤੇ ਮਨੁੱਖ ਦੀਆਂ ਸਭ ਤੋਂ ਵਧੀਆ ਦੋਸਤ ਹਨ | ਪੁਸਤਕਾਂ ਨਾਲ ਪਿਆਰ ਕਰਨਾ ਜੀਵਨ 'ਚ ਸਕਾਰਾਤਮਿਕਤਾ, ਸੋਚ 'ਚ ਵਿਸ਼ਾਲਤਾ ਅਤੇ ਗਿਆਨ 'ਚ ਵਾਧਾ ਕਰਦਾ ਹੈ, ਜੋ ਇਨਸਾਨ ਨੂੰ ਬੌਧਿਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਂਦਾ ਹੈ | ਉਨ੍ਹਾਂ ਕਿਹਾ ਕਿ ਕਿਸੇ ਵਿਦਵਾਨ ਦੀ ਪਰਿਭਾਸ਼ਾ ਸਾਂਝੀ ਕਰਦਿਆਂ ਕਿਹਾ ਕਿ ਪੁਸਤਕ ਹੱਥ 'ਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ, ਪਰ ਜੇਕਰ ਦਿਲ 'ਚ ਵਸ ਜਾਵੇ ਤਾਂ ਪਿਆਰ ਹੁੰਦੀ ਹੈ | ਇਸ ਮੁਕਾਬਲੇ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ 'ਚੋਂ ਪਹਿਲਾ ਸਥਾਨ ਏਕਤਾ ਬੀ. ਏ. ਭਾਗ ਤੀਜਾ, ਦੂਸਰਾ ਸਥਾਨ ਲਵਪ੍ਰੀਤ ਸਿੰਘ ਬੀ. ਏ. ਭਾਗ ਤੀਜਾ, ਤੀਸਰਾ ਸਥਾਨ ਅੰਜਲੀ ਕੁਮਾਰੀ ਬੀ. ਕਾਮ ਆਨਰਜ਼ ਨੇ ਹਾਸਿਲ ਕੀਤਾ, ਜਦਕਿ ਹੌਸਲਾ ਅਫ਼ਜਾਈ ਇਨਾਮ ਤਰਨਜੀਤ ਸਿੰਘ ਬੀ. ਸੀ. ਏ. ਭਾਗ ਪਹਿਲਾ, ਅਕਵੰਤ ਕੌਰ ਬੀ. ਏ. ਭਾਗ ਤੀਜਾ ਅਤੇ ਮਨਪ੍ਰੀਤ ਕੌਰ ਬੀ. ਏ. ਭਾਗ ਤੀਜਾ ਦੇ ਹਿੱਸੇ ਆਇਆ | ਇਸੇ ਤਰ੍ਹਾਂ ਸੈਲਫੀ ਫਰੇਮ ਲਈ ਮਨਪ੍ਰੀਤ ਕੌਰ ਬੀ. ਏ. ਭਾਗ ਤੀਜਾ ਅਤੇ ਪੇਂਟਿੰਗ ਮੁਕਾਬਲੇ 'ਚ ਰਘੁਬੀਰ ਝਾਅ ਬੀ. ਕਾਮ ਭਾਗ ਤੀਜਾ ਜਨਰਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਲਜ ਲਾਇਬ੍ਰੇਰੀਅਨ ਭੁਪਿੰਦਰ ਕੌਰ ਵੀ ਹਾਜ਼ਰ ਸਨ |


ਪਿਛਲੀ ਖ਼ਬਰ ਅਸ਼ਲੀਲ ਸਮੱਗਰੀ ਅਪਲੋਡ ਕਰਨ ਦਾ ਮਾਮਲਾ ਦਰਜ ਅਗਲੀ ਖ਼ਬਰ ਮਾਮਲਾ ਜ਼ਿਲ੍ਹਾ ਪ੍ਰੀਸ਼ਦ ਨਾਲ ਕਰੋੜਾਂ ਦੀ ਠੱਗੀ ਮਾਰਨ ਦਾ ਪੰਚਕੂਲਾ ਦੇ ਸੈਕਟਰ-7 ਥਾਣੇ ਦੀ ਪੁਲਿਸ ਵਲੋਂ ਅਦਾਲਤ 'ਚ ਚਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।