03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਟੈਟੂ ਬਣਾਉਣ ਦੇ ਬਹਾਨੇ ਆਰਟਿਸਟ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ <br/>

ਅਜੀਤ ਡੈਸਕ 22-02-2026
ਐੱਸ. ਏ. ਐੱਸ. ਨਗਰ, 21 ਫਰਵਰੀ (ਕਪਿਲ ਵਧਵਾ)-ਟੈਟੂ ਬਣਾਉਣ ਦੇ ਬਹਾਨੇ ਇਕ ਟੈਟੂ ਆਰਟਿਸਟ ਨੂੰ ਘਰ ਬੁਲਾ ਕੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਘਟਨਾ ਨੂੰ ਲੈ ਕੇ ਥਾਣਾ ਸੋਹਾਣਾ ਦੀ ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ 5-6 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਹਾਸਿਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-31 ਦੇ ਰਹਿਣ ਵਾਲੇ ਸ਼ੋਬਿਤ, ਜਿਸ ਦੀ ਪਟਿਆਲਾ ਰੋਡ ਜ਼ੀਰਕਪੁਰ ਵਿਖੇ ਟੈਟੂ ਆਰਟਿਸਟ ਦੀ ਦੁਕਾਨ ਹੈ, ਨੂੰ ਬੀਤੀ 18 ਫਰਵਰੀ ਦੀ ਦੁਪਹਿਰ ਵੇਲੇ ਇਕ ਲੜਕੀ ਵਲੋਂ ਫ਼ੋਨ ਕਰਕੇ ਕਿਹ ਗਿਆ ਕਿ ਉਸ ਨੇ ਟੈਟੂ ਬਣਵਾਉਣਾ ਹੈ | ਇਸ ਦੇ ਚਲਦਿਆਂ ਸ਼ੋਬਿਤ ਨੇ ਉਸ ਨੂੰ ਦੁਕਾਨ 'ਤੇ ਆਉਣ ਲਈ ਕਿਹਾ, ਪਰ ਲੜਕੀ ਨੇ ਆਪਣੇ ਘਰ ਹੀ ਟੈਟੂ ਬਣਵਾਉਣ ਦੀ ਗੱਲ ਕੀਤੀ | ਇਸ ਤੋਂ ਬਾਅਦ ਸ਼ੋਬਿਤ ਨੇ ਘਰ ਜਾਣ ਲਈ ਵੱਖਰੇ ਚਾਰਜ ਲੱਗਣ ਦੀ ਗੱਲ ਕੀਤੀ, ਜਿਸ ਤੋਂ ਬਾਅਦ ਲੜਕੀ 2 ਤੋਂ 2.5 ਹਜ਼ਾਰ ਰੁ. ਦੇਣ ਲਈ ਤਿਆਰ ਹੋ ਗਈ | ਸ਼ਿਕਾਇਤ ਅਨੁਸਾਰ ਉਕਤ ਲੜਕੀ ਵਲੋਂ ਸ਼ੋਬਿਤ ਵਾਸਤੇ ਸੈਕਟਰ-91 ਮੁਹਾਲੀ ਤੱਕ ਆਉਣ ਵਾਸਤੇ ਕੈਬ ਵੀ ਬੁੱਕ ਕਰਵਾਈ ਗਈ ਅਤੇ ਜਿਵੇਂ ਹੀ ਟੈਟੂ ਆਰਟਿਸਟ ਦੱਸੀ ਗਈ ਲੋਕੇਸ਼ਨ 'ਤੇ ਪੁੱਜਿਆ ਤਾਂ ਅਚਾਨਕ ਇਕ ਕਾਰ 'ਚ ਸਵਾਰ 5-6 ਨੌਜਵਾਨ ਉਥੇ ਆ ਗਏ ਅਤੇ ਉਸ ਨੂੰ ਜਬਰਦਸਤੀ ਕਾਰ ਵਿਚ ਬਿਠਾ ਲਿਆ | ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਲੋਹੇ ਦੀ ਰਾਡ ਨਾਲ ਉਸ ਦੇ ਪੈਰਾਂ 'ਤੇ ਵਾਰ ਕਰਕੇ ਉਸ ਨੂੰ ਜਖ਼ਮੀ ਕਰ ਦਿੱਤਾ | ਮੁਲਜ਼ਮਾਂ ਨੇ ਕੁੱਟਮਾਰ ਕਰਨ ਤੋਂ ਬਾਅਦ ਸ਼ੋਬਿਤ ਨੂੰ ਇਕ ਸੁੰਨਸਾਨ ਥਾਂ 'ਤੇ ਕਾਰ ਤੋਂ ਉਤਾਰ ਦਿੱਤਾ ਅਤੇ ਉਸ ਦੇ ਮੋਬਾਈਲ ਫ਼ੋਨ ਤੋਂ ਹੀ ਉਸ ਦੀ ਲੋਕੇਸ਼ਨ ਉਸ ਦੇ ਭਰਾ ਨੂੰ ਭੇਜ ਦਿੱਤੀ | ਸੂਚਨਾ ਮਿਲਣ 'ਤੇ ਸ਼ੋਬਿਤ ਦੇ ਭਰਾ ਨੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਅਤੇ ਪੁਲਿਸ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ | ਸ਼ਿਕਾਇਤ ਮਿਲਣ 'ਤੇ ਥਾਣਾ ਸੋਹਾਣਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਸੀ. ਸੀ. ਟੀ. ਵੀ. ਫੁਟੇਜ਼ ਅਤੇ ਹੋਰ ਤਕਨੀਕੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ | ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਸੈਕਟਰ-34 ਥਾਣਾ ਪੁਲਿਸ ਵਲੋਂ ਐਕਟਿਵਾ ਚੋਰ ਗਰੋਹ ਦਾ ਪਰਦਾਫਾਸ਼, 8 ਦੋ-ਪਹੀਆ ਵਾਹਨ ਬਰਾਮਦ <br/> ਅਗਲੀ ਖ਼ਬਰ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।