ਨੌਜਵਾਨ ਨੂੰ ਅਗਵਾ ਕਰ ਹੱਤਿਆ ਕਰਨ ਦੇ ਮਾਮਲੇ 'ਚ ਚੌਥਾ ਮੁਲਜ਼ਮ ਗਿ੍ਫ਼ਤਾਰ, ਦੋ ਅਜੇ ਬਾਕੀ
ਅਜੀਤ ਡੈਸਕ
20-02-2026
ਜ਼ਿਕਰਯੋਗ ਹੈ ਕਿ 5 ਫਰਵਰੀ ਨੂੰ ਹੱਲੋਮਾਜਰਾ ਸਥਿਤ ਦੀਪ ਕੰਪਲੈਕਸ ਨੇੜੇ ਕੱੁਝ ਨੌਜਵਾਨਾਂ ਵਲੋਂ ਸੁਸ਼ੀਲ ਨੂੰ ਕਾਰ ਵਿਚੋਂ ਜ਼ਬਰਦਸਤੀ ਬਾਹਰ ਕੱਢ ਕੇ ਅਗਵਾ ਕਰ ਲਿਆ ਗਿਆ ਸੀ | ਬਾਅਦ ਵਿਚ ਉਸ ਨੂੰ ਜ਼ੀਰਕਪੁਰ ਲਿਜਾ ਕੇ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ | ਇਸ ਸਬੰਧੀ 6 ਫਰਵਰੀ ਨੂੰ ਥਾਣਾ ਸੈਕਟਰ-31 ਵਿਚ ਬੀ. ਐੱਨ. ਐੱਸ. ਦੀ ਧਾਰਾ 115(2), 140(3), 142, 3(5) ਅਤੇ 103 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਪੁਲਿਸ ਵਲੋਂ ਪਹਿਲਾਂ ਤਿੰਨ ਮੁਲਜ਼ਮਮੋਹਿਤ, ਰਜਨੀਸ਼ ਕੁਮਾਰ ਅਤੇ ਰਮਨ ਸਿੰਘ ਉਰਫ਼ ਨੇਗੀਨੂੰ 7 ਫਰਵਰੀ ਨੂੰ ਗਿ੍ਫ਼ਤਾਰ ਕਰਕੇ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ | ਹੁਣ 19 ਫਰਵਰੀ ਨੂੰ ਸ਼ੇਮਲ ਸਿੰਘ ਦੀ ਗਿ੍ਫ਼ਤਾਰੀ ਨਾਲ ਮਾਮਲੇ ਵਿਚ ਹੋਰ ਅਹਿਮ ਕੜੀ ਜੁੜੀ ਹੈ | ਪੁਲਿਸ ਅਨੁਸਾਰ ਇਹ ਵਾਰਦਾਤ ਪੁਰਾਣੀ ਰੰਜਿਸ਼ ਦਾ ਨਤੀਜਾ ਸੀ | ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਟੀਮਾਂ ਜੁਟੀਆਂ ਹੋਈਆਂ ਹਨ |