ਚੰਡੀਗੜ੍ਹ 'ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ, ਵਿੱਤ ਤੇ ਠੇਕਾ ਕਮੇਟੀ ਵਲੋਂ ਕਈ ਵਿਕਾਸ ਕਾਰਜਾਂ ਨੂੰ ਹਰੀ ਝੰਡੀ <br/>
ਚੰਡੀਗੜ੍ਹ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਮੇਅਰ ਸੌਰਭ ਜੋਸ਼ੀ ਤੇ ਨਾਲ ਮੌਜੂਦ ਨਿਗਮ ਕਮਿਸ਼ਨਰ ਅਮਿਤ ਕੁਮਾਰ | ਤਸਵੀਰ : ਕਮਲਜੀਤ ਸਿੰਘ
<br/>
18-02-2026
ਸੀਵਰੇਜ ਅਤੇ ਡ੍ਰੇਨੇਜ ਪ੍ਰਣਾਲੀ ਮਜ਼ਬੂਤ- ਪਿੰਡ ਬੁੜੈਲ 'ਚ ਮਕਾਨ ਨੰਬਰ 271 ਤੋਂ 472, 1091 ਤੋਂ 1428 ਅਤੇ 1826 ਤੋਂ 1921 ਤੱਕ ਮੌਜੂਦਾ ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ 34.64 ਲੱਖ ਦੇ ਅੰਦਾਜ਼ੇ ਨੂੰ ਮਨਜ਼ੂਰੀ ਦਿੱਤੀ ਗਈ | ਇਸ ਨਾਲ ਜਾਮ ਹੋਣ ਅਤੇ ਓਵਰਫਲੋ ਦੀ ਸਮੱਸਿਆ ਘਟੇਗੀ | ਸੈਕਟਰ-15 ਏ, ਬੀ, ਸੀ ਅਤੇ ਡੀ ਵਿਚ ਸਟਾਰਮ ਵਾਟਰ ਡ੍ਰੇਨੇਜ ਸਿਸਟਮ ਦੀ ਮੁਰੰਮਤ ਅਤੇ ਮਸ਼ੀਨ ਹੋਲ ਤੇ ਰੋਡ ਗਲੀਆਂ ਦੀ ਤਾਮੀਰ ਲਈ 21.61 ਲੱਖ ਦੇ ਪ੍ਰਸਤਾਵ ਨੂੰ ਵੀ ਕਮੇਟੀ ਨੇ ਮਨਜ਼ੂਰ ਕਰ ਦਿੱਤਾ ਤਾਂ ਜੋ ਬਰਸਾਤ ਦੌਰਾਨ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ |
ਟਰਾਂਸਪੋਰਟ ਏਰੀਆ 'ਚ ਨਵੀਨੀਕਰਨ- ਸੈਕਟਰ-26 ਦੇ ਟਰਾਂਸਪੋਰਟ ਏਰੀਆ ਵਿਚ ਮਾਰਕੀਟ ਇਲਾਕੇ ਤੇ ਸੜਕਾਂ ਦੇ ਨਵੀਨੀਕਰਨ ਲਈ ਲਗਪਗ 31.30 ਲੱਖ ਦੇ ਅੰਦਾਜ਼ੇ ਨੂੰ ਮਨਜ਼ੂਰੀ ਮਿਲੀ | ਇਸੇ ਖੇਤਰ 'ਚ 60 ਮੀਟਿ੍ਕ ਟਨ ਸਮਰੱਥਾ ਵਾਲਾ ਵੈਅ ਬਿ੍ਜ਼ ਸਥਾਪਿਤ ਕਰਨ ਲਈ 35.66 ਲੱਖ ਦੇ ਪ੍ਰਸਤਾਵ ਨੂੰ ਵੀ ਹਰੀ ਝੰਡੀ ਦਿੱਤੀ ਗਈ | ਇਸ ਨਾਲ ਵਾਹਨਾਂ ਦੀ ਤੋਲ ਅਤੇ ਨਿਗਰਾਨੀ ਪ੍ਰਕਿਰਿਆ ਹੋਰ ਸੁਚਾਰੂ ਬਣੇਗੀ ਅਤੇ ਟਰਾਂਸਪੋਰਟ ਕਾਰਜ ਵਾਹੀ ਵਿਚ ਪਾਰਦਰਸ਼ਤਾ ਆਵੇਗੀ | ਵਿਸਥਾਰਪੂਰਵਕ ਚਰਚਾ ਤੋਂ ਬਾਅਦ ਕਮੇਟੀ ਨੇ ਸਾਰੇ ਪ੍ਰਸਤਾਵ ਮਨਜ਼ੂਰ ਕਰਦੇ ਹੋਏ ਨਿਰਦੇਸ਼ ਦਿੱਤਾ ਕਿ ਕੰਮ ਮਿਆਰੀ ਗੁਣਵੱਤਾ ਨਾਲ ਅਤੇ ਨਿਰਧਾਰਿਤ ਸਮੇਂ ਅੰਦਰ ਪੂਰੇ ਕੀਤੇ ਜਾਣ | ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ 'ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਕੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ | ਉਨ੍ਹਾਂ ਸਬੰਧਿਤ ਵਿਭਾਗਾਂ ਨੂੰ ਹੁਕਮ ਦਿੱਤਾ ਕਿ ਮਨਜ਼ੂਰਸ਼ੁਦਾ ਕੰਮਾਂ ਦੀ ਕਾਰਗੁਜ਼ਾਰੀ ਪਾਰਦਰਸ਼ੀ ਅਤੇ ਤੇਜ਼ ਗਤੀ ਨਾਲ ਯਕੀਨੀ ਬਣਾਈ ਜਾਵੇ ਤਾਂ ਜੋ ਸ਼ਹਿਰਵਾਸੀਆਂ ਨੂੰ ਜਲਦੀ ਤੋਂ ਜਲਦੀ ਲਾਭ ਮਿਲ ਸਕੇ |