15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪੰਜਾਬ ਕਲਾ ਭਵਨ 'ਚ 'ਡਾ. ਐੱਮ. ਐੱਸ. ਰੰਧਾਵਾ ਉਤਸਵ' ਦੌਰਾਨ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ <br/>

ਅਜੀਤ ਡੈਸਕ 28-01-2026
ਚੰਡੀਗੜ੍ਹ, 27 ਜਨਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਲੋਂ 'ਪੰਜਾਬ ਦੀ ਨਵ ਸਿਰਜਣਾ ਲਈ' ਮਹਿੰਦਰ ਸਿੰਘ ਰੰਧਾਵਾ 'ਸਾਹਿਤ ਕਲਾ ਉਤਸਵ' 2 ਤੋਂ 7 ਫਰਵਰੀ ਤਕ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ | ਉਦਘਾਟਨੀ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸੱਭਿਆਚਾਰਕ ਮਾਮਲੇ ਤੇ ਪੇਂਡੂ ਵਿਕਾਸ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸ਼ਿਰਕਤ ਕਰਨਗੇ ਤੇ ਪ੍ਰਧਾਨਗੀ ਡਾ. ਐੱਸ. ਐੱਸ. ਗੋਸਲ, ਉਪ-ਕੁਲਪਤੀ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਤੀ ਜਾਵੇਗੀ | ਇਸ ਦੌਰਾਨ ਮੁੱਖ ਭਾਸ਼ਨ, ਸ਼ਬਦ ਗਾਇਨ ਤੇ ਪਰਚੇ ਪੜ੍ਹੇ ਜਾਣਗੇ | ਉਪਰੰਤ ਦੇਵਇੰਦਰ ਦੀ ਕਲਾ ਫੋਟੋਗ੍ਰਾਫੀ ਦੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ ਜਾਵੇਗਾ | ਇਸੇ ਦੌਰਾਨ ਪੰਜਾਬ: ਹਰੀ ਕ੍ਰਾਂਤੀ ਤੋਂ ਸਿਰਜਣਾਤਮਕ ਕ੍ਰਾਂਤੀ ਵੱਲ ਵਿਸ਼ੇ 'ਤੇ ਸੈਮੀਨਾਰ ਹੋਵੇਗਾ, ਜਿਸ ਵਿਚ ਗੁਲਾਬ ਚੰਦ ਕਟਾਰੀਆ, ਰਾਜਪਾਲ ਪੰਜਾਬ, ਸ਼ਿਰਕਤ ਕਰਨਗੇ | ਪ੍ਰਧਾਨਗੀ ਡਾ. ਕਰਮਜੀਤ ਸਿੰਘ ਉੱਪ-ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਕਰਨਗੇ | ਦੂਸਰੇ ਦਿਨ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ, ਨੀਨਾ ਟਿਵਾਣਾ ਸ਼ਖ਼ਸੀਅਤ ਤੇ ਕਲਾ, ਸੈਮੀਨਾਰ 'ਚੌਰਾਹੇ 'ਤੇ ਖੜ੍ਹਾ ਰੰਗਮੰਚ: ਭਵਿੱਖ ਤੇ ਚਿੰਤਾਵਾਂ ' ਹੋਵੇਗਾ ਤੇ ਉਪਰੰਤ ਸੂਫੀ ਗਾਇਕ ਉਸਤਾਦ ਪੂਰਨ ਸ਼ਾਹਕੋਟੀ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਜਿਸ ਵਿਚ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਹੋਣਗੇ | ਇਸੇ ਦੌਰਾਨ ਨਾਟਕ: 1675 ਦਾ ਮੰਚਨ ਵੀ ਹੋਵੇਗਾ | ਤੀਜੇ ਦਿਨ ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਖੁੱਲ੍ਹਾ ਕੈਲੀਗ੍ਰਾਫੀ ਮੁਕਾਬਲਾ-2026, ਪੰਜਾਬੀ ਕਵਿਤਾ ਤੋਂ ਪ੍ਰੇਰਿਤ, ਫੋਟੋਗ੍ਰਾਫੀ ਪ੍ਰਦਰਸ਼ਨੀ ਰਵਿੰਦਰ ਸਿੰਘ ਰਵੀ ਦੁਆਰਾ ਲਗਾਈ ਜਾਵੇਗੀ ਅਤੇ ਫੋਟੋਗ੍ਰਾਫਰ ਦੇਵਇੰਦਰ ਨਾਲ, ਮਦਨ ਲਾਲ, ਅਮਰਜੀਤ ਗਰੇਵਾਲ, ਸੁਭਾਸ਼ ਪਰਿਹਾਰ ਸੰਵਾਦ ਕਰਨਗੇ |
ਉਤਸਵ ਦੇ ਚੌਥੇ ਦਿਨ ਪੰਜਾਬ ਸਾਹਿਤ ਅਕਾਦਮੀ ਵੱਲੋਂ ਪੰਜਾਬ ਗੌਰਵ ਪੁਰਸਕਾਰ ਗੁਰਭਜਨ ਗਿੱਲ ਅਤੇ ਮਾਤ ਭਾਸ਼ਾ ਪੁਰਸਕਾਰ ਪ੍ਰਾਪਤ ਬਚਿੰਤ ਕੌਰ ਬਾਰੇ ਪਰਚੇ ਕ੍ਰਮਵਾਰ ਡਾ. ਗੁਰਇਕਬਾਲ ਸਿੰਘ ਅਤੇ ਜੇ. ਬੀ. ਸੇਖੋਂ ਦੁਆਰਾ ਪੜ੍ਹੇ ਜਾਣਗੇ | ਸੈਮੀਨਾਰ ਅਤੇ ਪੰਜਾਬੀ ਕਵੀਆਂ ਦਾ ਕਵੀ ਦਰਬਾਰ ਹੋਵੇਗਾ | ਉਤਸਵ ਦੇ 5ਵੇਂ ਦਿਨ 'ਪੰਜਾਬ ਸਿਨਮਾ ਅਤੇ ਡਿਜੀਟਲ ਆਰਟ ਅਕਾਦਮੀ ਵੱਲੋਂ 'ਗੁਰਵਿੰਦਰ ਸਿੰਘ ਦਾ ਸਿਨਮਾ: ਖਾਮੋਸ਼ੀ ਦੀ ਜ਼ੁਬਾਨ' ਪਰਚਾ ਡਾ. ਗੁਰਮੁਖ ਸਿੰਘ ਵੱਲੋਂ ਪੜਿ੍ਹਆ ਜਾਵੇਗਾ | ਗੁਰਵਿੰਦਰ ਸਿੰਘ ਆਪਣੀ ਸਿਰਜਣਾ ਦੇ ਅਨੁਭਵ ਵੀ ਸਾਂਝੇ ਕਰਨਗੇ | ਆਖ਼ਰੀ ਦਿਨ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਸ਼ਿਰਕਤ ਕਰਨਗੇ ਅਤੇ ਪ੍ਰਧਾਨਗੀ ਡਾ. ਸਰਦਾਰਾ ਸਿੰਘ ਜੌਹਲ ਕਰਨਗੇ | ਪੰਜਾਬ ਰਤਨ ਪੁਰਸਕਾਰ 2026 ਪ੍ਰੋ. ਕਰਮਜੀਤ ਸਿੰਘ, ਮਾਤਾ ਭਾਸ਼ਾ ਪੁਰਸਕਾਰ 2026 ਬਚਿੰਤ ਕੌਰ,ਪੰਜਾਬ ਗੌਰਵ ਪੁਰਸਕਾਰ ਰੰਗਮੰਚ, ਸ਼੍ਰੀਮਤੀ ਨੀਨਾ ਟਿਵਾਣਾ, ਪੰਜਾਬ ਗੌਰਵ ਲਲਿਤ ਕਲਾ ਪੁਰਸਕਾਰ 2026 ਡਾ. ਦੇਵਇੰਦਰ ਸਿੰਘ, ਪੰਜਾਬ ਗੌਰਵ ਪੁਰਸਕਾਰ 2026 ਪੰਜਾਬੀ ਸਿਨਮਾ ਗੁਰਵਿੰਦਰ ਸਿੰਘ, ਪੰਜਾਬ ਗੌਰਵ ਪੁਰਸਕਾਰ, ਪੰਜਾਬੀ ਸਾਹਿਤ 2026 ਗੁਰਭਜਨ ਗਿੱਲ ਨੂੰ ਪ੍ਰਦਾਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 11 ਕੈਡਿਟਾਂ ਦੀ ਐੱਨ. ਡੀ. ਏ. ਤੇ ਹੋਰ ਪ੍ਰਮੁੱਖ ਰੱਖਿਆ ਸਿਖਲਾਈ... ਅਗਲੀ ਖ਼ਬਰ ਜਦੋਂ ਮਹਿਲਾ ਵਕੀਲ 'ਤੇ ਹਮਲਾ ਹੋਇਆ ਤਾਂ ਉਨ੍ਹਾਂ ਨੂੰ ਦਿੱਤੇ ਗਏ ਗੰਨਮੈਨ ਕੀ ਕਰ ਰਹੇ ਸਨ - ਹਾਈ ਕੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।