15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਬੰਦ ਘਰ 'ਚੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਅਜੀਤ ਡੈਸਕ 28-01-2026
ਜ਼ੀਰਕਪੁਰ, 27 ਜਨਵਰੀ (ਮਨਿੰਦਰ ਸਿੰਘ)-ਲੋਹਗੜ੍ਹ ਇਲਾਕੇ ਦੀ ਬਾਦਲ ਕਾਲੋਨੀ 'ਚ ਅਣਪਛਾਤੇ ਚੋਰਾਂ ਨੇ ਇਕ ਬੰਦ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁ. ਦੀ ਚੋਰੀ ਕਰ ਲਈ ਹੈ | ਇਸ ਘਟਨਾ ਤੋਂ ਬਾਅਦ ਕਾਲੋਨੀ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਚੋਰੀ ਬੀਤੀ 24 ਤਰੀਕ ਨੂੰ ਹੋਈ, ਜਦੋਂ ਘਰ ਦਾ ਮਾਲਕ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਅਤੇ ਜਦੋਂ ਉਹ ਦੇਰ ਰਾਤ ਘਰ ਵਾਪਸ ਪਰਤਿਆ ਤਾਂ ਉਸਨੇ ਵੇਖਿਆ ਕਿ ਘਰ 'ਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਤੇ ਅਲਮਾਰੀਆਂ ਦੇ ਤਾਲੇ ਟੁੱਟੇ ਪਏ ਸਨ | ਜਾਣਕਾਰੀ ਮੁਤਾਬਕ ਚੋਰ ਲਗਪਗ 50 ਤੋਂ 60 ਹਜ਼ਾਰ ਰੁ. ਦੀ ਨਕਦੀ ਤੇ ਲਗਭਗ 8 ਤੋਂ 10 ਲੱਖ ਰੁ. ਦੇ ਸੋਨੇ ਦੇ ਗਹਿਣੇ ਚੋਰੀ ਕਰ ਲੈ ਗਾਏ | ਉਕਤ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਘਰ ਦੀ ਜਾਂਚ ਸ਼ੁਰੂ ਕੀਤੀ | ਇਸ ਦੌਰਾਨ ਪੁਲਿਸ ਨੇ ਉਂਗਲਾਂ ਦੇ ਨਿਸ਼ਾਨ ਤੇ ਹੋਰ ਜ਼ਰੂਰੀ ਸਬੂਤ ਇਕੱਠੇ ਕਰ ਚੋਰਾਂ ਦੀ ਪਛਾਣ ਲਈ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੋਰਾਂ ਨੂੰ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਜਦੋਂ ਮਹਿਲਾ ਵਕੀਲ 'ਤੇ ਹਮਲਾ ਹੋਇਆ ਤਾਂ ਉਨ੍ਹਾਂ ਨੂੰ ਦਿੱਤੇ ਗਏ ਗੰਨਮੈਨ ਕੀ ਕਰ ਰਹੇ ਸਨ - ਹਾਈ ਕੋਰਟ <br/> ਅਗਲੀ ਖ਼ਬਰ ਵੀਵੋ ਐਕਸ 200ਟੀ ਭਾਰਤ 'ਚ ਹੋਇਆ ਲਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।