15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਆਈ. ਟੀ. ਬੀ. ਪੀ. ਅਧਿਕਾਰੀ ਦਾ ਪੁੱਤਰ 10 ਗ੍ਰਾਮ ਆਇਸ ਡਰੱਗ ਨਾਲ ਕਾਬੂ <br/>

ਅਜੀਤ ਡੈਸਕ 28-01-2026
ਚੰਡੀਗੜ੍ਹ, 27 ਜਨਵਰੀ (ਕਪਿਲ ਵਧਵਾ)–ਚੰਡੀਗੜ੍ਹ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਆਇਸ ਡਰੱਗਸ ਦੀ ਤਸਕਰੀ ਵਿਚ ਸ਼ਾਮਲ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਨੇ ਨੌਜਵਾਨ ਦੇ ਕਬਜ਼ੇ 'ਚੋਂ ਕਰੀਬ 10 ਗ੍ਰਾਮ ਆਇਸ ਡਰੱਗ ਬਰਾਮਦ ਕੀਤੀ ਹੈ | ਗਿ੍ਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਅਭਿਸ਼ੇਕ ਚੰਦੈਲ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਜ਼ੀਰਕਪੁਰ ਦੇ ਬਲਟਾਨਾ ਖੇਤਰ ਦਾ ਵਸਨੀਕ ਹੈ | ਪੁਲਿਸ ਮੁਤਾਬਕ ਮੁਲਜ਼ਮ ਬੀ.ਟੈੱਕ. ਪਾਸ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਟਰਾਈਸਿਟੀ ਵਿਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਕੰਮ ਵਿਚ ਸਰਗਰਮ ਸੀ |
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਅਭਿਸ਼ੇਕ ਚੰਦੈਲ ਦੇ ਪਿਤਾ ਭਾਰਤ-ਤਿੱਬਤ ਸੀਮਾ ਪੁਲਿਸ (ਆਈ. ਟੀ. ਬੀ. ਪੀ.) ਵਿਚ ਡਿਪਟੀ ਕਮਾਂਡੈਂਟ ਦੇ ਅਹੁਦੇ 'ਤੇ ਤਾਇਨਾਤ ਹਨ ਅਤੇ ਇਸ ਵੇਲੇ ਅਸਾਮ ਵਿਚ ਤਾਇਨਾਤ ਹਨ ਅਤੇ ਉਸ ਦੀ ਮਾਤਾ ਵੀ ਆਈ. ਟੀ. ਬੀ. ਪੀ. ਵਿਚ ਸਹਾਇਕ ਕਮਾਡੈਂਟ ਦੇ ਅਹੁਦੇ 'ਤੇ ਨੋਇਡਾ ਵਿਚ ਤਾਇਨਾਤ ਹੈ | ਮਾਤਾ-ਪਿਤਾ ਦੀ ਵੱਖ-ਵੱਖ ਥਾਵਾਂ 'ਤੇ ਤਾਇਨਾਤੀ ਕਾਰਨ ਅਭਿਸ਼ੇਕ ਜ਼ੀਰਕਪੁਰ ਵਿਚ ਇਕੱਲਾ ਰਹਿ ਰਿਹਾ ਸੀ | ਪੁਲਿਸ ਵਲੋਂ ਮੁਲਜ਼ਮ ਦੇ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਆਇਸ ਡਰੱਗ ਕਿੱਥੋਂ ਮੰਗਵਾਈ ਜਾਂਦੀ ਸੀ ਅਤੇ ਟਰਾਈਸਿਟੀ ਵਿਚ ਕਿਹੜੇ ਲੋਕਾਂ ਤੱਕ ਇਸ ਦੀ ਸਪਲਾਈ ਕੀਤੀ ਜਾਂਦੀ ਸੀ |

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 332ਵੇਂ ਦਿਨ ਪੰਜਾਬ ਪੁਲਿਸ ਵਲੋਂ 2.1 ਕਿਲੋ ਹੈਰੋਇਨ ਸਮੇਤ 42 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਦਿੱਲੀ ਵਿਕਾਸ ਪ੍ਰਾਧਿਕਰਨ ਕਰੇਗਾ ਪਹਿਲੇ ਗ੍ਰੀਨ ਐਕਸਪੋ ਦਾ ਆਯੋਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।