20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਆਈ. ਡੀ. ਪੀ. ਐਜੂਕੇਸ਼ਨ ਵਲੋਂ ਚੰਡੀਗੜ੍ਹ 'ਚ ਅੰਤਰਰਾਸ਼ਟਰੀ ਸਿੱਖਿਆ ਮੇਲਾ 21 ਨੂੰ <br/>

ਅਜੀਤ ਡੈਸਕ 21-01-2026
ਚੰਡੀਗੜ੍ਹ, 20 ਜਨਵਰੀ (ਅ. ਬ.)-ਅੰਤਰਰਾਸ਼ਟਰੀ ਸਿੱਖਿਆ ਸੇਵਾਵਾਂ ਵਿਚ ਵਿਸ਼ਵ ਅਗੂ ਆਈ. ਡੀ. ਪੀ. ਐਜੂਕੇਸ਼ਨ ਚੰਡੀਗੜ੍ਹ ਵਿਚ ਸਭ ਤੋਂ ਵੱਡੇ ਅੰਤਰਰਾਸ਼ਟਰੀ ਸਿੱਖਿਆ ਮੇਲਿਆਂ ਵਿਚੋਂ ਇਕ ਦਾ ਆਯੋਜਨ ਕਰ ਰਹੀ ਹੈ¢ ਇਹ ਸਮਾਗਮ 21 ਜਨਵਰੀ ਨੂੰ ਹੋਟਲ ਤਾਜ ਚੰਡੀਗੜ੍ਹ ਵਿੱਚ ਸਵੇਰੇ 11:00 ਵਜੇ ਤੋਂ ਸ਼ਾਮ 4:00 ਵਜੇ ਤੱਕ ਹੋਵੇਗਾ¢ ਇਸ ਮੇਲੇ ਦਾ ਮਕਸਦ ਆਸਟ੍ਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੀ ਯੋਜਨਾ ਬਣਾਉਣ ਵਾਲੇ ਵਿਦਿਆਰਥੀਆਂ ਦੀਆਂ ਆਕਾਂਖਾਂ ਨੂੰ ਪੂਰਾ ਕਰਨਾ ਹੈ¢ ਲਗਪਗ 62 ਪ੍ਰਸਿੱਧ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀ ਭਾਗੀਦਾਰੀ ਨਾਲ, ਇਸ ਮੇਲੇ ਦੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਵਿਭਿੰਨ ਸਿੱਖਿਆ ਵਿਕਲਪਾਂ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ¢ਸਿੱਖਿਆ ਮੇਲੇ ਬਾਰੇ ਗੱਲ ਕਰਦਿਆਂ, ਆਈ. ਡੀ. ਪੀ. ਐਜੂਕੇਸ਼ਨ ਦੇ ਪੀਯੂਸ਼ ਕੁਮਾਰ, ਰੀਜਨਲ ਡਾਇਰੈਕਟਰ, ਸਾਊਥ ਏਸ਼ੀਆ, ਕੈਨੇਡਾ ਤੇ ਲੈਟਿਨ ਅਮਰੀਕਾ, ਨੇ ਕਿਹਾ, ਚੰਡੀਗੜ ਤੇ ਵਿਸ਼ਾਲ ਪੰਜਾਬ ਖੇਤਰ ਲੰਮੇ ਸਮੇਂ ਤੋਂ ਅੰਤਰਰਾਸ਼ਟਰੀ ਸਿੱਖਿਆ ਦੇ ਮਹੱਤਵਪੂਰਣ ਕੇਂਦਰ ਰਹੇ ਹਨ, ਜਿੱਥੇ ਵੱਡੀ ਗਿਣਤੀ ਵਿਚ ਵਿਦਿਆਰਥੀ ਆਪਣੇ ਅਕਾਦਮਿਕ ਤੇ ਪੇਸ਼ਾਵਰ ਲਕਸ਼ਾਂ ਨੂੰ ਅੱਗੇ ਵਧਾਉਣ ਲਈ ਗਲੋਬਲ ਮੌਕਿਆਂ ਦੀ ਖੋਜ ਕਰਦੇ ਹਨ¢ ਜਿਵੇਂ-ਜਿਵੇਂ ਵਿਦੇਸ਼ ਵਿਚ ਪੜ੍ਹਾਈ ਕਰਨ ਦੀ ਰੁਚੀ ਵਧ ਰਹੀ ਹੈ, ਆਈ. ਡੀ. ਪੀ. ਐਜੂਕੇਸ਼ਨ ਵਿਦਿਆਰਥੀਆਂ ਨੂੰ ਆਸਟ੍ਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਦੀਆਂ ਅਗੇਤੀ ਯੂਨੀਵਰਸਿਟੀਆਂ ਤੱਕ ਸਿੱਧੀ ਪਹੁੰਚ ਦਿਵਾਉਣ ਲਈ ਵਚਨਬੱਧ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ਪਲੇਸਮੈਂਟ ਡਰਾਈਵ ਕਰਵਾਈ <br/> ਅਗਲੀ ਖ਼ਬਰ ਜਬਰ-ਜਨਾਹ ਦੇ ਦੋਸ਼ੀ ਨੂੰ 10 ਸਾਲਾਂ ਕੈਦ ਦੀ ਸਜ਼ਾ ਸੁਣਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।