ਐੱਸ. ਏ. ਐੱਸ. ਨਗਰ, 20 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਅੰਡਰ-19 ਲੜਕਿਆਂ ਦੀ ਕਿ੍ਕਟ ਟੀਮ ਦੀ ਚੋਣ ਲਈ ਟ੍ਰਾਇਲ 27 ਜਨਵਰੀ ਨੂੰ ਕਰਵਾਏ ਜਾਣਗੇ | ਡੀ. ਸੀ. ਏ. ਦੇ ਬੁਲਾਰੇ ਨੇ ਸਾਰੇ ਯੋਗ ਤੇ ਚਾਹਵਾਨ ਨੌਜਵਾਨ ਕਿ੍ਕਟ ਖਿਡਾਰੀਆਂ ਨੂੰ ਟ੍ਰਾਇਲ ਵਿਚ ਭਾਗ ਲੈਣ ਲਈ ਸਥਾਨਕ ਫੇਜ਼-9 ਸਥਿਤ ਡੀ. ਸੀ. ਏ. ਮੁਹਾਲੀ ਦੇ ਕਿ੍ਕਟ ਗਰਾਊਾਡ ਵਿਖੇ ਸਵੇਰੇ 10 ਵਜੇ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਟ੍ਰਾਇਲ ਵਿਚ ਭਾਗ ਲੈਣ ਵਾਲੇ ਕਿ੍ਕਟ ਖਿਡਾਰੀ ਆਪਣੇ ਨਾਲ ਜਨਮ ਸਰਟੀਫ਼ਿਕੇਟ, ਆਧਾਰ ਕਾਰਡ ਜਾਂ ਹੋਰ ਸੰਬੰਧਿਤ ਸਹਾਇਕ ਦਸਤਾਵੇਜ਼ਾਂ ਦੀ ਇਕ-ਇਕ ਤਸਦੀਕਸ਼ੁਦਾ ਫ਼ੋਟੋ ਕਾਪੀ ਲਿਆਉਣ ਨੂੰ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਕੇਵਲ ਉਹੀ ਖਿਡਾਰੀ ਟ੍ਰਾਇਲ ਵਿਚ ਭਾਗ ਲੈਣ ਲਈ ਯੋਗ ਹੋਣਗੇ, ਜੋ ਕਿ ਪੂਰੇ ਤਸਦੀਕ ਦਸਤਾਵੇਜ਼ ਪੇਸ਼ ਕਰਨਗੇ |