21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਵਿਧਾਇਕ ਕੁਲਵੰਤ ਸਿੰਘ ਨੇ 11.38 ਕਿੱਲੋਮੀਟਰ ਨਵੀਆਂ ਸੜਕਾਂ ਦੀ ਉਸਾਰੀ ਦੇ ਕੰਮ ਦੀ ਕਰਵਾਈ ਸ਼ੁਰੂਆਤ <br/>

ਹਲਕਾ ਮੁਹਾਲੀ ਦੇ ਇਕ ਪਿੰਡ ਵਿਖੇ ਸੜਕ ਦੇ ਵਿਕਾਸ ਕਾਰਜਾਂ ਦਾ ਨੀਂਹ-ਪੱਥਰ ਰੱਖਦੇ ਹੋਏ ਵਿਧਾਇਕ ਕੁਲਵੰਤ ਸਿੰਘ | ਅਜੀਤ ਤਸਵੀਰ <br/> 21-01-2026
ਐੱਸ. ਏ. ਐੱਸ. ਨਗਰ, 20 ਜਨਵਰੀ (ਪ੍ਰੋ. ਅਵਤਾਰ ਸਿੰਘ)-ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵਲੋਂ ਹਲਕੇ ਅੰਦਰ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਫ਼ਿਰਨੀਆਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ | ਇਨ੍ਹਾਂ ਸੜਕਾਂ ਦੀ ਕੁੱਲ ਲੰਬਾਈ 11.38 ਕਿੱਲੋਮੀਟਰ ਹੈ, ਜਿਨ੍ਹਾਂ 'ਤੇ ਕਰੀਬ 246.88 ਲੱਖ ਰੁ. ਦੀ ਲਾਗਤ ਆਵੇਗੀ | ਇਨ੍ਹਾਂ ਸਾਰੀਆਂ ਸੜਕਾਂ ਦਾ ਕੰਮ 6 ਮਹੀਨੇ 'ਚ ਮੁਕੰਮਲ ਕਰ ਲਿਆ ਜਾਵੇਗਾ | ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਸੜਕਾਂ ਦੇ ਨਿਰਮਾਣ ਨਾਲ ਪਿੰਡਾਂ ਦਾ ਆਪਸੀ ਸੰਪਰਕ ਮਜ਼ਬੂਤ ਹੋਵੇਗੇ ਅਤੇ ਲੋਕਾਂ ਨੂੰ ਆਵਾਜਾਈ ਪੱਖੋਂ ਸੁਵਿਧਾ ਮਿਲੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ 'ਚ 1.96 ਕਿੱਲੋਮੀਟਰ ਲੰਬੀ ਨਾਨੂੰਮਾਜਰਾ-ਸੰਭਾਲਕੀ-ਸੁੱਖਗੜ੍ਹ-ਸਨੇਟਾ ਸੜਕ ਦੀ 41.73 ਲੱਖ ਰੁ. ਦੀ ਲਾਗਤ ਨਾਲ ਮੁਰੰਮਤ ਕੀਤੀ ਜਾਵੇਗੀ, ਜਦਕਿ 5 ਸਾਲਾਂ ਦੀ ਦੇਖਭਾਲ ਲਈ 3.33 ਲੱਖ ਰੁ. ਰੱਖੇ ਗਏ ਹਨ | ਇਸੇ ਤਰ੍ਹਾਂ ਪਿੰਡ ਸੰਭਾਲਕੀ ਦੀ 0.75 ਕਿੱਲੋਮੀਟਰ ਲੰਬੀ ਫ਼ਿਰਨੀ ਦੀ ਮੁਰੰਮਤ 'ਤੇ 11.58 ਲੱਖ ਰੁ. ਖ਼ਰਚੇ ਜਾਣਗੇ ਅਤੇ 5 ਸਾਲਾਂ ਦੀ ਦੇਖਭਾਲ ਲਈ 2.41 ਲੱਖ ਰੁ. ਰੱਖੇ ਗਏ ਹਨ | ਇਸ ਤੋਂ ਇਲਾਵਾ ਖਰੜ-ਬਨੂੰੜ ਰੋਡ ਤੋਂ ਰਾਏਪੁਰ ਕਲਾਂ 1.10 ਕਿੱਲੋਮੀਟਰ ਲੰਬੀ ਲਿੰਕ ਸੜਕ ਦੀ ਮੁਰੰਮਤ 16.20 ਲੱਖ ਰੁ., ਪਿੰਡ ਸੈਦਪੁਰ ਤੋਂ ਚੂਹੜਮਾਜਰਾ ਤੱਕ 1 ਕਿੱਲੋਮੀਟਰ ਲੰਬੀ ਸੜਕ ਦੀ ਮੁਰੰਮਤ'ਤੇ 19.52 ਲੱਖ ਰੁ., ਗੋਬਿੰਦਗੜ੍ਹ ਤੋਂ ਢੇਲਪੁਰ ਤੱਕ 2.17 ਕਿੱਲੋਮੀਟਰ ਲੰਬੀ ਸੜਕ ਦੇ ਨਵੀਨੀਕਰਨ 'ਤੇ 41.16 ਲੱਖ ਰੁ., ਪਿੰਡ ਢੇਲਪੁਰ ਤੋਂ ਗੁਡਾਣਾ ਤੱਕ 1.19 ਕਿੱਲੋਮੀਟਰ ਲੰਬੀ ਲਿੰਕ ਸੜਕ ਦੀ ਮੁਰੰਮਤ 'ਤੇ 19.67 ਲੱਖ ਰੁ., ਪਿੰਡ ਗੀਗੇਮਾਜਰਾ ਦੀ 0.88 ਕਿੱਲੋਮੀਟਰ ਲੰਬੀ ਫ਼ਿਰਨੀ ਦੀ ਮੁਰੰਮਤ 'ਤੇ 24.86 ਲੱਖ ਰੁ., ਪਿੰਡ ਮਨੌਲੀ-ਸਿਆਊ ਲਿੰਕ ਸੜਕ ਅਤੇ ਪ੍ਰੇਮਗੜ੍ਹ ਪਹੁੰਚ ਮਾਰਗ (2.33 ਕਿੱਲੋਮੀਟਰ ਲੰਬੀ) ਸੜਕ ਦੀ ਮੁਰੰਮਤ 'ਤੇ 48.47 ਲੱਖ ਰੁ. ਦੀ ਲਾਗਤ ਆਵੇਗੀ | ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਹਾਲੀ ਹਲਕੇ 'ਚ 60 ਨਵੀਆਂ ਸੜਕਾਂ ਅਤੇ 32 ਨਵੇਂ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲ ਸਕਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ | ਉਨ੍ਹਾਂ ਦੱਸਿਆ ਕਿ ਬਿਜਲੀ ਅੱਪਗ੍ਰੇਡ ਬਜਟ 'ਚੋਂ 750 ਕਰੋੜ ਰੁ. ਮੁਹਾਲੀ 'ਚ ਖ਼ਰਚੇ ਜਾ ਰਹੇ ਹਨ |

ਪਿਛਲੀ ਖ਼ਬਰ ਖਰੜ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ ਖੇਤਰ ਦੇ ਪਿੰਡਾਂ ਦੀ ਆਬੋ-ਹਵਾ ਨੂੰ ਕਰ ਰਿਹੈ ਦੂਸ਼ਿਤ <br/> ਅਗਲੀ ਖ਼ਬਰ ਠੇਕਾ ਕਾਮਿਆਂ ਨੇ ਪੰਜਾਬ ਸਰਕਾਰ ਦਾ ਸਾੜਿਆ ਪੁਤਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।