28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਿਜਲੀ ਵਿਭਾਗ ਚੰਡੀਗੜ੍ਹ ਤੋਂ ਨਿੱਜੀ ਕੰਪਨੀ 'ਚ ਜਬਰੀ ਤਬਦੀਲ ਕੀਤੇ ਮੁਲਾਜ਼ਮ ਰਿਟਾਇਰਮੈਂਟ ਤੋਂ ਬਾਅਦ ਖ਼ਾਲੀ ਹੱਥ ਘਰਾਂ ਨੂੰ ਪਰਤੇ- ਜੋਸ਼ੀ <br/>

ਅਜੀਤ ਡੈਸਕ 02-01-2026
ਚੰਡੀਗੜ੍ਹ, 1 ਜਨਵਰੀ (ਅਜਾਇਬ ਸਿੰਘ ਔਜਲਾ)-ਬਿਜਲੀ ਵਿਭਾਗ ਚੰਡੀਗੜ੍ਹ ਤੋਂ ਨਿੱਜੀ ਕੰਪਨੀ ਵਿਚ ਜਬਰੀ ਤਬਦੀਲ ਕੀਤੇ ਮੁਲਾਜ਼ਮਾਂ ਨੂੰ ਸਰਕਾਰ ਦੀ ਧੱਕੇਸ਼ਾਹੀ ਕਾਰਨ ਰਿਟਾਇਰਮੈਂਟ ਤੋਂ ਬਾਅਦ ਖਾਲੀ ਹੱਥ ਘਰਾਂ ਨੂੰ ਪਰਤਣਾ ਪੈ ਰਿਹਾ ਹੈ |
ਇਹ ਗੱਲ ਇੱਥੇ ਇਕ ਅੱਜ 37 ਸਾਲਾਂ ਦੀ ਲੰਮੀ ਨੌਕਰੀ ਤੋਂ ਬਾਅਦ ਸੇਵਾ ਮੁਕਤ ਹੋਏ ਸਬ-ਸਟੇਸ਼ਨ ਅਟੈਂਡੈਂਟ ਓਮ ਪ੍ਰਕਾਸ਼ ਇਸ ਦੀ ਤਾਜ਼ਾ ਮਿਸਾਲ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਵਰ ਮੈਨ ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਦੱਸਿਆ ਕਿ ਜਦੋਂ ਮੁਲਾਜ਼ਮ ਸਰਕਾਰੀ ਵਿਭਾਗ ਅਧੀਨ ਸੇਵਾ ਮੁਕਤ ਹੋਇਆ ਕਰਦੇ ਸਨ ਤਾਂ ਉਦੋਂ ਉਨ੍ਹਾਂ ਦਾ ਜੀ. ਪੀ. ਐੱਫ ਅਤੇ ਦੇ ਛੁੱਟੀਆਂ ਦੇ ਪੈਸਿਆਂ ਸਮੇਤ ਹੋਰ ਬਕਾਏ ਰਿਟਾਇਰਮੈਂਟ ਸਮੇਂ ਹੀ ਅਦਾ ਕਰ ਦਿੱਤੇ ਜਾਂਦੇ ਸਨ | ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਜੋ ਮੁਲਾਜ਼ਮ ਕੰਪਨੀ ਵਿਚ ਤਬਦੀਲ ਹੋਣ ਉਪਰੰਤ ਰਿਟਾਇਰ ਹੋ ਰਹੇ ਹਨ ਉਨ੍ਹਾਂ ਨੂੰ ਇੱਕ ਫੁੱਟੀ ਕੌਡੀ ਵੀ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਸਾਥੀ ਹੋਰ ਰਿਟਾਇਰ ਹੋ ਚੁੱਕੇ ਹਨ | ਉਨਾਂ ਨੂੰ ਆਪਣੀ ਜ਼ਿੰਦਗੀ ਭਰ ਦੀ ਕਮਾਈ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ | ਇਸ ਕਾਰਨ ਬਿਜਲੀ ਮੁਲਾਜ਼ਮਾਂ ਵਿਚ ਚੰਡੀਗੜ੍ਹ ਪ੍ਰਸ਼ਾਸਨ ਪ੍ਰਤੀ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ | ਯੂਨੀਅਨ ਆਗੂ ਗੋਪਾਲ ਦੱਤ ਜੋਸ਼ੀ, ਅਮਰੀਕ ਸਿੰਘ, ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਸਿੱਧੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮੁੱਢਲੇ ਆਰਜ਼ੀ ਸਮੇਂ ਦੌਰਾਨ ਕੰਪਨੀ ਵਿਚ ਤਬਦੀਲ ਕੀਤੇ ਮੁਲਾਜ਼ਮਾਂ ਦੇ ਸਾਰੇ ਸੇਵਾ ਲਾਭ ਪਹਿਲਾਂ ਦੀ ਤਰ੍ਹਾਂ ਪ੍ਰਸ਼ਾਸਨ ਵਲੋਂ ਜਾਰੀ ਰੱਖੇ ਜਾਣ ਤਾਂ ਜੋ ਬਿਜਲੀ ਕਾਮਿਆਂ ਨੂੰ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਵੇ |

ਪਿਛਲੀ ਖ਼ਬਰ ਸਿਹਤ ਕਰਮਚਾਰੀ ਯੂਨੀਅਨ ਨੇ ਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਕਰਵਾਏ <br/> ਅਗਲੀ ਖ਼ਬਰ ਚੰਡੀਗੜ੍ਹ ਫੋਟੋਗਰਾਫਰਜ਼ ਐਸੋਸੀਏਸ਼ਨ ਨੇ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।