27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੰਜੇ ਟੰਡਨ ਨੇ ਸਮਾਜ ਸੇਵਾ ਦੇ ਵੱਖ-ਵੱਖ ਸਮਾਗਮਾਂ 'ਚ ਹਿੱਸਾ ਲੈ ਕੇ ਸੇਵਾ, ਕਰੁਣਾ ਤੇ ਮਨੁੱਖਤਾ ਦੀ ਸੰਵੇਦਨਾ ਦਾ ਦਿੱਤਾ ਸੁਨੇਹਾ <br/>

ਅਜੀਤ ਡੈਸਕ 02-01-2026
ਚੰਡੀਗੜ੍ਹ, 1 ਜਨਵਰੀ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਦੇ ਸੈਕਟਰ-22 'ਚ ਹੋਈ ਸਫ਼ਾਈ ਕਰਮਚਾਰੀਆਂ ਲਈ ਕੰਬਲ ਵੰਡ ਸਮਾਰੋਹ ਵਿਚ ਸ਼ਾਮਿਲ ਹੋ ਕੇ ਸੰਜੇ ਟੰਡਨ ਨੇ ਉਨ੍ਹਾਂ ਕਰਮਯੋਧਿਆਂ ਪ੍ਰਤੀ ਆਪਣਾ ਸਤਿਕਾਰ ਪ੍ਰਗਟਾਇਆ, ਜੋ ਹਰ ਮੌਸਮ ਵਿਚ ਨਿਸ਼ਕਾਮ ਭਾਵਨਾ ਨਾਲ ਆਪਣਾ ਫਰਜ ਨਿਭਾਉਂਦੇ ਹਨ | ਇਹ ਸਮਾਗਮ ਸਮਾਜਸੇਵੀ ਬੌਬੀ ਗਰਗ ਵਲੋਂ ਕਰਵਾਇਆ ਗਿਆ ਸੀ, ਜਿਸ ਵਿੱਚ ਸਤਿੰਦਰ ਸਿੰਘ ਸਿੱਧੂ, ਪਿ੍ੰਸ ਬੰਡੂਲਾ, ਕੁਲਵਿੰਦਰ ਸਿੰਘ, ਸੁਰੇਸ਼ ਮਹਾਜਨ ਅਤੇ ਸੁਭਾਸ਼ ਅਗਰਵਾਲ ਸਮੇਤ ਕਈ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ | ਉਨ੍ਹਾ ਕਿਹਾ ਕਿ ਸਫ਼ਾਈ ਕਰਮਚਾਰੀ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦਾ ਸਨਮਾਨ ਕਰਨਾ ਸਾਡਾ ਫਰਜ ਹੈ | ਇਸੇ ਤਰਤੀਬ ਵਿਚ, ਨਵੇਂ ਸਾਲ ਦੇ ਮੌਕੇ 'ਤੇ ਜਨਸੇਵਾ ਵੈਲਫੇਅਰ ਸੋਸਾਇਟੀ, ਚੰਡੀਗੜ੍ਹ ਵਲੋਂ ਸੈਕਟਰ 22 ਵਿੱਚ ਕਰਵਾਏ ਗਏ ਸਾਲਾਨਾ ਚਾਹ ਤੇ ਬਰੈੱਡ ਪਕੌੜਾ ਲੰਗਰ ਵਿਚ ਵੀ ਸੰਜੇ ਟੰਡਨ ਨੇ ਹਿੱਸਾ ਲਿਆ | ਉਨ੍ਹਾਂ ਨੇ ਸੋਸਾਇਟੀ ਦੇ ਚੇਅਰਮੈਨ ਅਮਿ੍ਤ ਸਿੰਗਲਾ, ਪ੍ਰਧਾਨ ਅਸ਼ਵਨੀ ਸਿੰਗਲਾ ਅਤੇ ਉਪ ਪ੍ਰਧਾਨ ਸੁਨੀਲ ਸ਼ਰਮਾ ਨੂੰ ਇਸ ਉਤਸਵ ਲਈ ਵਧਾਈ ਦਿੱਤੀ ਅਤੇ ਸਮਾਜ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਣ ਦੀ ਕਾਮਨਾ ਕੀਤੀ |
ਇਸ ਤੋਂ ਇਲਾਵਾ, ਸੰਜੇ ਟੰਡਨ ਨੇ ਆਪਣੀ ਪਤਨੀ ਪਿ੍ਆ ਟੰਡਨ ਦੇ ਨਾਲ ਸੈਕਟਰ-29 ਸਥਿਤ ਸ੍ਰੀ ਸਤਿਆ ਸਾਈਾ ਬਾਬਾ ਓਲਡ ਏਜ ਹੋਮ ਅਤੇ ਸੇਵਾ ਕੇਂਦਰ ਦਾ ਦੌਰਾ ਕਰਕੇ ਲੰਗਰ ਸੇਵਾ ਵਿੱਚ ਭਾਗ ਲਿਆ | ਸੰਜੇ ਟੰਡਨ ਨੇ ਕਿਹਾ ਕਿ ਨਵਾਂ ਸਾਲ ਸੇਵਾ, ਸਦਭਾਵਨਾ ਅਤੇ ਸਕਾਰਾਤਮਕ ਬਦਲਾਅ ਦਾ ਪ੍ਰਤੀਕ ਬਣੇ—ਇਹੀ ਉਨ੍ਹਾਂ ਦੀ ਦਿਲੋਂ ਸ਼ੁਭਕਾਮਨਾ ਹੈ |

ਪਿਛਲੀ ਖ਼ਬਰ ਚੰਡੀਗੜ੍ਹ ਅੰਤਰਰਾਸ਼ਟਰੀ ਏਅਰਪੋਰਟ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਡਿਵਿਡੈਂਡ ਚੈੱਕ ਸੌਂਪਿਆ <br/> ਅਗਲੀ ਖ਼ਬਰ ਪੁਲਿਸ ਨੇ ਰਾਤ ਭਰ ਜ਼ੀਰਕਪੁਰ 'ਚ ਚਲਾਈ ਚੈਕਿੰਗ ਮੁਹਿੰਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।