29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਵਾਰ - ਵਾਰ ਮੋਢਾ ਉਤਰਨਾ ਬਣ ਸਕਦੀ ਹੈ ਗੰਭੀਰ ਸਮੱਸਿਆ , ਸਮੇਂ ਸਿਰ ਇਲਾਜ ਜ਼ਰੂਰੀ - ਡਾ . ਗੋਇਲ

ਆਲਮਗੀਰ, 28 ਨਵੰਬਰ (ਜਰਨੈਲ ਸਿੰਘ ਪੱਟੀ)-ਅੱਜਕੱਲ੍ਹ ਕਈ ਲੋਕ ਮੋਢੇ ਦੇ ਦਰਦ, ਬਾਂਹ ਚੁੱਕਣ ਵਿਚ ਮੁਸ਼ਕਿਲ ਅਤੇ ਵਾਰ-ਵਾਰ ਮੋਢਾ ਉਤਰ ਜਾਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਕਈ ਵਾਰ ਡਿੱਗਣ, ਖੇਡਾਂ ਦੌਰਾਨ ਸੱਟ ਲੱਗਣ ਜਾਂ ਭਾਰੀ ਭਾਰ ਚੁੱਕਣ ਕਾਰਨ ਮੋਢੇ ਦੀ ਹੱਡੀ ਆਪਣੇ ਜੋੜ ਵਿਚੋਂ ਬਾਹਰ ਆ ਜਾਂਦੀ ਹੈ।

ਅਜੀਤ ਡੈਸਕ 29-11-2026
ਆਲਮਗੀਰ, 28 ਨਵੰਬਰ (ਜਰਨੈਲ ਸਿੰਘ ਪੱਟੀ)-ਅੱਜਕੱਲ੍ਹ ਕਈ ਲੋਕ ਮੋਢੇ ਦੇ ਦਰਦ, ਬਾਂਹ ਚੁੱਕਣ ਵਿਚ ਮੁਸ਼ਕਿਲ ਅਤੇ ਵਾਰ-ਵਾਰ ਮੋਢਾ ਉਤਰ ਜਾਣ ਦੀ ਸਮੱਸਿਆ ਤੋਂ ਪਰੇਸ਼ਾਨ ਹਨ। ਕਈ ਵਾਰ ਡਿੱਗਣ, ਖੇਡਾਂ ਦੌਰਾਨ ਸੱਟ ਲੱਗਣ ਜਾਂ ਭਾਰੀ ਭਾਰ ਚੁੱਕਣ ਕਾਰਨ ਮੋਢੇ ਦੀ ਹੱਡੀ ਆਪਣੇ ਜੋੜ ਵਿਚੋਂ ਬਾਹਰ ਆ ਜਾਂਦੀ ਹੈ। ਇਸ ਨੂੰ ਮੈਡੀਕਲ ਭਾਸ਼ਾ ਵਿਚ ਸ਼ੋਲਡਰ ਡਿਸਲੋਕੇਸ਼ਨ ਕਿਹਾ ਜਾਂਦਾ ਹੈ। ਜੇਕਰ ਇਸ ਸਮੱਸਿਆ ਦਾ ਸਹੀ ਇਲਾਜ ਨਾ ਕਰਵਾਇਆ ਜਾਵੇ ਤਾਂ ਮੋਢਾ ਵਾਰ-ਵਾਰ ਉਤਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਦੇ ਸੀਨੀਅਰ ਕੰਸਲਟੈਂਟ ਡਾ. ਮੁਨੀਸ਼ ਗੋਇਲ ਨੇ ਦੱਸਿਆ ਕਿ ਮੋਢਾ ਸਰੀਰ ਦਾ ਇਕ ਮਹੱਤਵਪੂਰਨ ਜੋੜ ਹੈ, ਜਿਸ ਦੀ ਮਦਦ ਨਾਲ ਅਸੀਂ ਬਾਂਹ ਨੂੰ ਕਈ ਦਿਸ਼ਾਵਾਂ ਵਿਚ ਘੁਮਾ ਸਕਦੇ ਹਾਂ। ਮੋਢੇ ਨੂੰ ਸਥਿਰ ਰੱਖਣ ਵਿਚ ਰੋਟੇਟਰ ਕਫ਼ ਦੀ ਅਹਿਮ ਭੂਮਿਕਾ ਹੁੰਦੀ ਹੈ। ਰੋਟੇਟਰ ਕਫ਼ ਚਾਰ ਮਾਸਪੇਸ਼ੀਆਂ ਅਤੇ ਉਨ੍ਹਾਂ ਦੇ ਟੈਂਡਨ ਦਾ ਸਮੂਹ ਹੁੰਦਾ ਹੈ, ਜੋ ਬਾਂਹ ਨੂੰ ਉੱਪਰ ਚੁੱਕਣ, ਘੁਮਾਉਣ ਅਤੇ ਜੋੜ ਨੂੰ ਸਹਾਰਾ ਦੇਣ ਵਿਚ ਮਦਦ ਕਰਦਾ ਹੈ। ਡਾ. ਗੋਇਲ ਅਨੁਸਾਰ ਉਮਰ ਵਧਣ, ਅਚਾਨਕ ਭਾਰੀ ਭਾਰ ਚੁੱਕਣ, ਖੇਡਾਂ ਦੌਰਾਨ ਸੱਟ ਲੱਗਣ ਜਾਂ ਲਗਾਤਾਰ ਇਕੋ ਤਰ੍ਹਾਂ ਦੀ ਸਰੀਰਕ ਗਤੀਵਿਧੀ ਕਰਨ ਨਾਲ ਰੋਟੇਟਰ ਕਫ਼ ਵਿਚ ਸੋਜ ਜਾਂ ਟੀਅਰ ਹੋ ਸਕਦਾ ਹੈ। ਇਸ ਕਾਰਨ ਮੋਢੇ ਵਿਚ ਦਰਦ, ਬਾਂਹ ਵਿਚ ਕਮਜ਼ੋਰੀ ਅਤੇ ਹੱਥ ਉੱਪਰ ਚੁੱਕਣ ਵਿਚ ਮੁਸ਼ਕਿਲ ਆਉਣ ਲੱਗਦੀ ਹੈ। ਕਈ ਮਰੀਜ਼ਾਂ ਨੂੰ ਰਾਤ ਸਮੇਂ ਸੌਂਦੇ ਹੋਏ ਵੀ ਮੋਢੇ ਵਿਚ ਤੇਜ਼ ਦਰਦ ਮਹਿਸੂਸ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਮੋਢਾ ਉਤਰਨ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲੀ ਵਾਰ ਮੋਢਾ ਉਤਰਨ ਸਮੇਂ ਜੋੜ ਦੇ ਆਲੇ-ਦੁਆਲੇ ਦੇ ਲਿਗਾਮੈਂਟਸ ਜਾਂ ਹੋਰ ਟਿਸ਼ੂਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਖਾਸ ਕਰਕੇ ਨੌਜਵਾਨਾਂ ਅਤੇ ਖੇਡਾਂ ਨਾਲ ਜੁੜੇ ਲੋਕਾਂ ਵਿਚ ਇਹ ਸਮੱਸਿਆ ਦੁਬਾਰਾ ਹੋਣ ਦਾ ਖ਼ਤਰਾ ਰਹਿੰਦਾ ਹੈ। ਡਾ. ਮੁਨੀਸ਼ ਗੋਇਲ ਨੇ ਕਿਹਾ ਕਿ ਮੋਢੇ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਲਈ ਮਾਹਿਰ ਦੀ ਸਲਾਹ ਨਾਲ ਨਿਯਮਿਤ ਕਸਰਤ ਅਤੇ ਫਿਜ਼ੀਉਥੈਰੇਪੀ ਕਰਨੀ ਚਾਹੀਦੀ ਹੈ। ਕਸਰਤ ਕਰਨ ਤੋਂ ਪਹਿਲਾਂ ਵਾਰਮ-ਅੱਪ ਕਰਨਾ, ਅਚਾਨਕ ਭਾਰੀ ਭਾਰ ਚੁੱਕਣ ਤੋਂ ਬਚਣਾ ਅਤੇ ਖੇਡਾਂ ਦੌਰਾਨ ਸੁਰੱਖਿਆ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮੋਢੇ ਦੀ ਸਮੱਸਿਆ ਦਾ ਇਲਾਜ ਮਰੀਜ਼ ਦੀ ਹਾਲਤ ਅਨੁਸਾਰ ਕੀਤਾ ਜਾਂਦਾ ਹੈ। ਇਸ ਲਈ ਐਕਸ-ਰੇ ਅਤੇ ਲੋੜ ਪੈਣ ‘ਤੇ ਐੱਮ.ਆਰ.ਆਈ. ਵਰਗੇ ਟੈੱਸਟ ਕੀਤੇ ਜਾ ਸਕਦੇ ਹਨ। ਕਈ ਮਰੀਜ਼ਾਂ ਨੂੰ ਦਵਾਈਆਂ ਅਤੇ ਫਿਜ਼ੀਉਥੈਰੇਪੀ ਨਾਲ ਆਰਾਮ ਮਿਲ ਜਾਂਦਾ ਹੈ, ਜਦਕਿ ਗੰਭੀਰ ਰੋਟੇਟਰ ਕਫ਼ ਟੀਅਰ ਜਾਂ ਵਾਰ-ਵਾਰ ਮੋਢਾ ਉਤਰਨ ਦੀ ਸਥਿਤੀ ਵਿਚ ਆਰਥਰੋਸਕੋਪਿਕ ਸਰਜਰੀ ਦੀ ਲੋੜ ਪੈ ਸਕਦੀ ਹੈ। ਅੰਤ ਵਿਚ ਡਾ. ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੋਢੇ ਦੇ ਦਰਦ ਜਾਂ ਵਾਰ-ਵਾਰ ਮੋਢਾ ਉਤਰਨ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰਨ। ਸਮੇਂ ਸਿਰ ਮਾਹਿਰ ਡਾਕਟਰ ਤੋਂ ਜਾਂਚ ਕਰਵਾ ਕੇ ਸਹੀ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ, ਤਾਂ ਜੋ ਭਵਿੱਖ ਵਿਚ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਪਿਛਲੀ ਖ਼ਬਰ ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਮਾਂਤਰ ਨਜ਼ਰੀਆ ਲੋਕ ਅਰਪਣ ਅਗਲੀ ਖ਼ਬਰ ਕਵੀ ਦਰਬਾਰ ਤੇ ਸਾਲਾਨਾ ਸਮਾਰੋਹ ਅੱਜ - ਡਾ . ਗੁਰਚਰਨ ਕੌਰ ਕੋਚਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।