ਚੰਨੀ ਦੀ ਸਾਈਕਲ ਯਾਤਰਾ ਕੁਰਸੀ ਬਚਾਉਣ ਦਾ ਸਿਆਸੀ ਤਮਾਸ਼ਾ - ਗੁਰਦੇਵ ਸ਼ਰਮਾ ਦੇਬੀ
ਲੁਧਿਆਣਾ, 16 ਨਵੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ’ਤੇ ਤੰਜ ਕਸਦਿਆਂ ਕਿਹਾ ਕਿ ਇਹ ਜਵਾਨੀ ਸੰਭਾਲਣ ਨਹੀਂ, ਸਗੋਂ ਕੁਰਸੀ ਬਚਾਉਣ ਦੀ ਯਾਤਰਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿਚ ਕੁਰਸੀ ਦੀ ਲੜਾਈ ਜਾਰੀ ਹੈ ਅਤੇ ਆਗੂ ਲੋਕਾਂ ਦੇ ਮੁੱਦਿਆਂ ਦੀ ਬਜਾਏ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਵਿਚ ਲੱਗੇ ਹੋਏ ਹਨ।
ਅਜੀਤ ਡੈਸਕ
17-11-2026