17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮੱਕੜ ਨੇ ਗਿੱਲ ਪਿੰਡ ਚੌਕ ਸੰਬੰਧੀ ਪ੍ਰਸ਼ਾਸਨ ਨੂੰ ਦਿੱਤੇ ਸੁਝਾਅ ਗਲਾਡਾ ਵਲੋਂ ਗਿੱਲ ਪਿੰਡ ਵਾਲੇ ਚੌਕ ਨੂੰ ਹੋਰ ਸੁਚੱਜਾ ਤੇ ਸੁਰੱਖਿਅਤ ਬਣਾਉਣ ਲਈ ਕੀਤਾ ਜਾ ਰਿਹਾ ਕੰਮ

ਢੰਡਾਰੀ ਕਲਾਂ/ਲੁਧਿਆਣਾ, 16 ਨਵੰਬਰ (ਜਸਵੀਰ ਸਿੰਘ ਬੰਗਾ)- ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਦੱਸਿਆ ਕਿ ਦੁੱਗਰੀ ਵਲੋਂ 200 ਫੁੱਟੀ ਰੋਡ ਰਾਹੀਂ ਗਿੱਲ ਪਿੰਡ ਵੱਲ ਜਾਂਦੇ ਨਵੇਂ ਫਲਾਈਓਵਰ ਤੋਂ ਹੇਠਾਂ ਉਤਰਨ ਤੋਂ ਬਾਅਦ ਗਿੱਲ ਪਿੰਡ ਵਿਚ ਪਹਿਲਾਂ ਇਕ ਛੋਟਾ ਚੌਕ ਬਣਿਆ ਹੋਇਆ ਸੀ। ਹੁਣ ਇਸ ਚੌਕ ਨੂੰ ਉੱਥੋਂ ਹਟਾ ਕੇ ਸੜਕ ਦੀ ਸਿੱਧੀ ਲਾਈਨ ਵਿਚ ਲਗਪਗ 30 ਫੁੱਟ ਦਾ ਨਵਾਂ ਚੌਕ ਬਣਾਇਆ ਜਾ ਰਿਹਾ ਹੈ।

ਅਜੀਤ ਡੈਸਕ 17-11-2026
ਢੰਡਾਰੀ ਕਲਾਂ/ਲੁਧਿਆਣਾ, 16 ਨਵੰਬਰ (ਜਸਵੀਰ ਸਿੰਘ ਬੰਗਾ)- ਢੰਡਾਰੀ ਇੰਡਸਟਰੀਅਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਮੱਕੜ ਨੇ ਦੱਸਿਆ ਕਿ ਦੁੱਗਰੀ ਵਲੋਂ 200 ਫੁੱਟੀ ਰੋਡ ਰਾਹੀਂ ਗਿੱਲ ਪਿੰਡ ਵੱਲ ਜਾਂਦੇ ਨਵੇਂ ਫਲਾਈਓਵਰ ਤੋਂ ਹੇਠਾਂ ਉਤਰਨ ਤੋਂ ਬਾਅਦ ਗਿੱਲ ਪਿੰਡ ਵਿਚ ਪਹਿਲਾਂ ਇਕ ਛੋਟਾ ਚੌਕ ਬਣਿਆ ਹੋਇਆ ਸੀ। ਹੁਣ ਇਸ ਚੌਕ ਨੂੰ ਉੱਥੋਂ ਹਟਾ ਕੇ ਸੜਕ ਦੀ ਸਿੱਧੀ ਲਾਈਨ ਵਿਚ ਲਗਪਗ 30 ਫੁੱਟ ਦਾ ਨਵਾਂ ਚੌਕ ਬਣਾਇਆ ਜਾ ਰਿਹਾ ਹੈ। ਇਸ ਰੋਡ ਦੀ ਗੱਲ ਕਰੀਏ ਤਾਂ ਫ਼ਿਰੋਜਪੁਰ ਰੋਡ ਤੋਂ ਲੋਧੀ ਕਲੱਬ ਵਾਲੇ ਅੰਡਰਪਾਸ ਰਾਹੀਂ ਨਿਕਲ ਕੇ ਫੁੱਲਾਂਵਾਲ ਚੌਕ ਤੋਂ 200 ਫੁੱਟੀ ਰੋਡ ਹੁੰਦੇ ਹੋਏ ਨਵੇਂ ਬਣੇ ਓਵਰਬ੍ਰਿਜ ਨੂੰ ਪਾਰ ਕਰਨ ਤੋਂ ਬਾਅਦ ਇਹ ਸੜਕ ਸਿੱਧੀ ਜਾ ਕੇ ਦੋਰਾਹਾ ਵਾਲੀ ਨਹਿਰ ਵੱਲ ਨਿਕਲਦੀ ਹੈ। ਇਸ ਰਸਤੇ ’ਤੇ ਗਿੱਲ ਪਿੰਡ ਵਾਲਾ ਚੌਕ ਸੜਕ ਦੀ ਸਿੱਧੀ ਲਾਈਨ ਤੋਂ ਥੋੜ੍ਹਾ ਹਟਵਾਂ ਹੋਣ ਕਾਰਨ ਟਰੈਫ਼ਿਕ ਦੀ ਆਵਾਜਾਈ ਵਿਚ ਦਿੱਕਤ ਆਉਂਦੀ ਸੀ ਅਤੇ ਹਾਦਸੇ ਵਾਪਰਨ ਦਾ ਖ਼ਤਰਾ ਬਣਿਆ ਰਹਿੰਦਾ ਸੀ। ਹੁਣ ਪੁਰਾਣੇ ਚੌਕ ਨੂੰ ਉੱਥੋਂ ਹਟਾ ਕੇ ਸੜਕ ਦੀ ਸਿੱਧੀ ਲਾਈਨ ਵਿਚ ਲਗਪਗ 30 ਫੁੱਟ ਦਾ ਨਵਾਂ ਚੌਕ ਬਣਾਇਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸੁਝਾਅ ਦਿੱਤਾ ਕਿ ਗਿੱਲ ਪਿੰਡ ਚੌਕ ਵਿਚ ਲੁਧਿਆਣਾ ਦੀ ਇੰਡਸਟਰੀ ਦੀ ਪਛਾਣ ਦਰਸਾਉਂਦਾ ਇਕ ਮਾਡਲ ਬਣਾਇਆ ਜਾਵੇ। ਚੌਕ ਵਿਚ ਅਜਿਹਾ ਮਾਡਲ ਤਿਆਰ ਕੀਤਾ ਜਾਵੇ, ਜੋ ਲੁਧਿਆਣਾ ਦੀ ਮਿਹਨਤ, ਕਾਰੋਬਾਰੀ ਤਰੱਕੀ ਤੇ ਉਦਯੋਗਿਕ ਵਿਰਾਸਤ ਨੂੰ ਦਰਸਾਵੇ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਲੁਧਿਆਣਾ-ਮਲੇਰਕੋਟਲਾ ਰੋਡ ਨੂੰ ਨਿਊ ਲੁਧਿਆਣਾ-ਮਲੇਰਕੋਟਲਾ ਲਿੰਕ ਰੋਡ ਵਜੋਂ ਨਵੀਂ ਪਛਾਣ ਦਿੱਤੀ ਜਾਵੇ। ਕਾਲਜ ਦੇ ਨੇੜੇ, ਫਾਟਕਾਂ ਤੋਂ ਕਾਲਜ ਵੱਲ ਜਾਂਦਿਆਂ ਸੜਕ ’ਤੇ ਬਣੇ ਕੱਟ ਨੂੰ ਵੀ ਬੰਦ ਕੀਤਾ ਜਾਵੇ। ਉਨ੍ਹਾਂ ਗਲਾਡਾ ਨੂੰ ਅਪੀਲ ਕੀਤੀ ਕਿ ਨਵੇਂ ਬਣਨ ਜਾ ਰਹੇ ਚੌਕ ਨੂੰ ਤਿਆਰ ਕਰਦੇ ਸਮੇਂ ਉੱਥੇ ਰੈੱਡ ਲਾਈਟ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕਿਸੇ ਦੀ ਆਲੋਚਨਾ ਕਰਨਾ ਨਹੀਂ, ਸਗੋਂ ਲੁਧਿਆਣਾ ਸ਼ਹਿਰ ਦੀ ਬਿਹਤਰੀ, ਉਦਯੋਗਿਕ ਪਛਾਣ ਨੂੰ ਉਤਸ਼ਾਹਿਤ ਕਰਨਾ, ਟਰੈਫ਼ਿਕ ਵਿਵਸਥਾ ਨੂੰ ਸੁਧਾਰਨਾ ਅਤੇ ਆਮ ਲੋਕਾਂ ਨੂੰ ਸਹੂਲਤ ਦੇਣਾ ਹੈ।
ਪਿਛਲੀ ਖ਼ਬਰ ਮੋਹਨਦੇਈ ਓਸਵਾਲ ਹਸਪਤਾਲ ਵਿਖੇ ਦੋ ਦਿਨਾ ‘ ਜੇ ਐਂਡ ਜੇ ਆਨ ਵ੍ਹੀਲਜ਼ ’ ਸਕਿੱਲ ਲੈਬ ਸਿਖਲਾਈ ਵਰਕਸ਼ਾਪ ਲਗਾਈ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1, ਦੁੱਗਰੀ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।