06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ਼ਾਲੀਮਾਰ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਿੱਖ ਕੌਮ ਨਾਲ ਰਹਿਣ ਲਈ ਕੀਤਾ ਪ੍ਰੇਰਿਤ

ਡਾਬਾ/ਲੁਹਾਰਾ, 5 ਨਵੰਬਰ (ਕੁਲਵੰਤ ਸਿੰਘ ਸੱਪਲ)- ਸ਼ਾਲੀਮਾਰ ਸਕੂਲ ਵਿਖੇ ਦਵਿੰਦਰ ਸਿੰਘ ਸਰਾਭਾ ਨਗਰ ਵਾਲੇ ਬਾਬਾ ਜੀ ਵਲੋਂ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿੱਖ ਕੌਮ ਨਾਲ ਰਹਿਣ ਲਈ ਪ੍ਰੇਰਿਤ ਕੀਤਾ ਗਿਆ । ਓਹਨਾਂ ਵੱਲੋਂ ਬੱਚਿਆਂ ਨੂੰ ਧਾਰਮਿਕ ਪ੍ਰਸ਼ਨ ਪੁੱਛੇ ਗਏ।

ਅਜੀਤ ਡੈਸਕ 06-11-2026
ਡਾਬਾ/ਲੁਹਾਰਾ, 5 ਨਵੰਬਰ (ਕੁਲਵੰਤ ਸਿੰਘ ਸੱਪਲ)- ਸ਼ਾਲੀਮਾਰ ਸਕੂਲ ਵਿਖੇ ਦਵਿੰਦਰ ਸਿੰਘ ਸਰਾਭਾ ਨਗਰ ਵਾਲੇ ਬਾਬਾ ਜੀ ਵਲੋਂ ਛੇਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਿੱਖ ਕੌਮ ਨਾਲ ਰਹਿਣ ਲਈ ਪ੍ਰੇਰਿਤ ਕੀਤਾ ਗਿਆ । ਓਹਨਾਂ ਵੱਲੋਂ ਬੱਚਿਆਂ ਨੂੰ ਧਾਰਮਿਕ ਪ੍ਰਸ਼ਨ ਪੁੱਛੇ ਗਏ।ਇਸ ਵਿਚ ਮੂਲ ਮੰਤਰ ਦਾ ਅਰਥ, ਗੁਰਬਾਣੀ ਦੀਆਂ ਤੁਕਾ ਦੇ ਸੰਬੰਧ ਵਿਚ ਤੇ ਪੰਜਾਬੀ ਸਭਿਆਚਾਰ ਨਾਲ ਪ੍ਰੇਰਿਤ ਪ੍ਰਸ਼ਨ ਪੁੱਛੇ ਗਏ ।ਜਿਨਾਂ ਵਿਦਿਆਰਥੀਆਂ ਨੇ ਸਹੀ ਜਵਾਬ ਦਿੱਤੇ ਉਹਨਾਂ ਨੂੰ ਇਨਾਮ ਵਜੋਂ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ ।ਇਸ ਮੌਕੇ ਬੱਚਿਆਂ ਦੇ ਨਾਲ ਡਾਰੈਕਟਰ ਸਿਮਰ ਗਿੱਲ, ਕੋਆਰਡੀਨੇਟਰ ਸੁਰਜੀਤ ਕੌਰ , ਪ੍ਰਾਇਮਰੀ ਕੋਆਰਡੀਨੇਟਰ ਜਸਮੀਤ ਕੌਰ, ਅੰਮ੍ਰਿਤ ਸਿੰਘ, ਗੁਰਪ੍ਰੀਤ ਕੌਰ ਢਿੱਲੋਂ, ਮੀਡੀਆ ਇੰਚਾਰਜ ਲੱਕੀ ਗੁਪਤਾ , ਸਤਵੀਰ ਕੌਰ ਤੇ ਹੋਰ ਹਾਜ਼ਰ ਸਨ। ਸਕੂਲ ਦੇ ਸਰਪ੍ਰਸਤ ਸੁਰਿੰਦਰ ਪਾਲ ਸਿੰਘ ਨੇ ਬੱਚਿਆਂ ਨੂੰ ਅੱਗੇ ਹੋ ਕੇ ਧਾਰਮਿਕ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਪਿਛਲੀ ਖ਼ਬਰ ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਰਚਿਆ ਇਤਿਹਾਸ , ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆ ਵਿਖ਼ੇ ਏਜੈਂਟਿਕ ਏ . ਆਈ . ਵਿਸ਼ੇ ’ ਤੇ ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।