06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਦੀਵਾਲੀ ਪ੍ਰਦਰਸ਼ਨੀ ਲਗਾਈ

ਆਲਮਗੀਰ, 5 ਨਵੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ਕੈਂਪਸ ਵਿਚ ਦੀਵਾਲੀ ਪ੍ਰਦਰਸ਼ਨੀ ਲਗਾਈ। ਸਕੂਲ ਨੇ ਬੋਲੇ ਅਤੇ ਗੁੰਗੇ ਬੱਚਿਆਂ ਨੂੰ ਆਪਣੇ ਹੱਥ ਨਾਲ ਬਣੇ ਮਿੱਟੀ ਦੇ ਦੀਵੇ ਅਤੇ ਮੋਤੀਆਂ ਦੇ ਗਹਿਣੇ ਵੇਚਣ ਲਈ ਪਲੇਟਫਾਰਮ ਪ੍ਰਦਾਨ ਕੀਤਾ।

ਅਜੀਤ ਡੈਸਕ 06-11-2026
ਆਲਮਗੀਰ, 5 ਨਵੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ਕੈਂਪਸ ਵਿਚ ਦੀਵਾਲੀ ਪ੍ਰਦਰਸ਼ਨੀ ਲਗਾਈ। ਸਕੂਲ ਨੇ ਬੋਲੇ ਅਤੇ ਗੁੰਗੇ ਬੱਚਿਆਂ ਨੂੰ ਆਪਣੇ ਹੱਥ ਨਾਲ ਬਣੇ ਮਿੱਟੀ ਦੇ ਦੀਵੇ ਅਤੇ ਮੋਤੀਆਂ ਦੇ ਗਹਿਣੇ ਵੇਚਣ ਲਈ ਪਲੇਟਫਾਰਮ ਪ੍ਰਦਾਨ ਕੀਤਾ। ਇਹ ਅੰਬੂਜਾ ਫਾਊਂਡੇਸ਼ਨ ਦੁਆਰਾ ਪਿੰਡ ਸਲੋਰਾ ਰੋਪੜ ਵਿਖੇ ਚਲਾਏ ਜਾ ਰਹੇ ਅੰਬੂਜਾ ਮਨੋਵਿਕਾਸ ਕੇਂਦਰ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ ਗਏ ਸਨ। ਉਕਤ ਕੇਂਦਰ ਵਿਚ ਚਲੰਤ ਸਮੇਂ ਵਿਸ਼ੇਸ਼ ਤੋਂ ਵੱਧ ਵਿਦਿਆਰਥੀ ਹਨ। ਵਿਸ਼ੇਸ਼ ਬੱਚਿਆਂ ਨੇ ਰੰਗੀਨ ਰੇਸ਼ਮੀ ਅਤੇ ਜੂਟ ਦੇ ਧਾਗਿਆਂ ਨਾਲ ਸੁੰਦਰ ਮਿੱਟੀ ਦੇ ਦੀਵੇ ਤਿਆਰ ਕੀਤੇ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਨ੍ਹਾਂ ਬੌਧਿਕ ਤੌਰ ‘ਤੇ ਅਪਾਹਜ ਬੱਚਿਆਂ ਦੀ ਸਹਾਇਤਾ ਲਈ ਕਾਫ਼ੀ ਦੀਵੇ ਅਤੇ ਗਹਿਣੇ ਖ਼ਰੀਦੇ। ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਵਿਦਿਆਰਥੀਆਂ ਅਤੇ ਸਟਾਫ਼ ਦੁਆਰਾ ਦਿਖਾਈ ਗਈ ਉਦਾਰਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਬਹੁਤ ਖ਼ੁਸ਼ਹਾਲ ਅਤੇ ਸੁਰੱਖਿਅਤ ਦੀਵਾਲੀ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਨੈਸ਼ਨਲ ਗੱਤਕਾ ਮੁਕਾਬਲਿਆਂ ’ ਚ ਨਾਈਟਿੰਗੇਲ ਸਕੂਲ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਨ ਕੀਤਾ ਹਾਸਲ ਅਗਲੀ ਖ਼ਬਰ ਹਲਕਾ ਸਾਹਨੇਵਾਲ ਤੋਂ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਕਾਂਗਰਸੀਆਂ ਦਾ ਜਥਾ ਸੰਗਰੂਰ ਰੈਲੀ ਲਈ ਹੋਇਆ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।