28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਸਾਬਕਾ ਪ੍ਰਿੰਸੀਪਲ ਲਾਲ ਸਿੰਘ ਕੁਤਬੇਵਾਲ ਦਾ ਦਿਹਾਂਤ , ਸੈਂਕੜੇ ਨਮ ਅੱਖਾਂ ਨਾਲ ਕੁਤਬੇਵਾਲ ’ ਚ ਦਿੱਤੀ ਅੰਤਿਮ ਵਿਦਾਇਗੀ

ਹੰਬੜਾਂ, 27 ਅਕਤੂਬਰ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਵਿਖੇ ਲੰਮਾ ਸਮਾਂ ਡੀ. ਪੀ.

ਅਜੀਤ ਡੈਸਕ 28-10-2026
ਹੰਬੜਾਂ, 27 ਅਕਤੂਬਰ (ਮੇਜਰ ਹੰਬੜਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਬੜਾਂ ਵਿਖੇ ਲੰਮਾ ਸਮਾਂ ਡੀ.ਪੀ. ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਤੇ ਇਸ ਉਪਰੰਤ ਲੈਕਚਰਾਰ ਵਜੋਂ ਤਰੱਕੀ ਪ੍ਰਾਪਤ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਪੁਰ ਬੇਟ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ ਸਕੂਲ ਦੇ ਵਿਕਾਸ ਕਾਰਜਾਂ ’ਚ ਵੱਡਾ ਯੋਗਦਾਨ ਪਾਉਣ ਅਤੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਵਾਲੇ ਸਾਬਕਾ ਵਾਈਸ ਪ੍ਰਿੰਸੀਪਲ ਲਾਲ ਸਿੰਘ ਕੁਤਬੇਵਾਲ ਦਾ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਇੰਸਪੈਕਟਰ ਚਮਕੌਰ ਸਿੰਘ, ਲੈਕ. ਜਗਜੀਤ ਸਿੰਘ ਦੇ ਭਰਾ ਅਤੇ ਅਧਿਆਪਕਾ ਜਸਵਿੰਦਰ ਕੌਰ ਦੇ ਪਤੀ ਸਾਬਕਾ ਵਾਈਸ ਪ੍ਰਿੰਸੀਪਲ ਲਾਲ ਸਿੰਘ ਕੁਤਬੇਵਾਲ ਪਿਛਲੇ ਕੁਝ ਮਹੀਨਿਆਂ ਤੋਂ ਲੀਵਰ ਦੇ ਕੈਂਸਰ ਨਾਲ ਪੀੜਤ ਸਨ ਅਤੇ ਪੀ.ਜੀ.ਆਈ. ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਅਫ਼ਸੋਸ ਕਿ ਉਹ ਇਸ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਜ਼ਿੰਦਗੀ ਦੀ ਜੰਗ ਹਾਰ ਗਏ। ਅੱਜ ਪਿੰਡ ਕੁਤਬੇਵਾਲ ਵਿਖੇ ਪਰਿਵਾਰਕ ਮੈਂਬਰਾਂ, ਸਕੇ-ਸਬੰਧੀਆਂ, ਰਿਸ਼ਤੇਦਾਰਾਂ, ਇਲਾਕੇ ਦੇ ਸਰਪੰਚਾਂ, ਪੰਚਾਂ ਅਤੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਸਵ.ਲਾਲ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਜਸਕਰਨ ਸਿੰਘ ਵੱਲੋਂ ਦਿਖਾਈ ਗਈ। ਇਸ ਦੁੱਖ ਦੀ ਘੜੀ ਵਿੱਚ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਡੀ.ਓ. ਜਸਵਿੰਦਰ ਸਿੰਘ ਵਿਰਕ, ਇੰਡਸਟਰੀਲਿਸਟ ਗੁਰਮਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਜਸਵੀਰ ਸਿੰਘ ਬਿੱਟੂ ਨੂਰਪੁਰ ਬੇਟ, ਗੁਰਤੇਜ ਸਿੰਘ ਗਿੱਲ ਕੁਤਬੇਵਾਲ, ਐੱਸ.ਬੀ.ਆਈ. ਬੈਂਕ ਦੇ ਸਾਬਕਾ ਏ.ਜੀ. ਮਨਜੀਤ ਸਿੰਘ ਕੁਤਬੇਵਾਲ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਬਾੜੇਵਾਲ, ਲਾਲ ਸਿੰਘ ਗਿੱਲ ਕੁਤਬੇਵਾਲ, ਐਡਵੋਕੇਟ ਗੁਰਦੇਵ ਸਿੰਘ ਨੂਰਪੁਰ ਬੇਟ, ਸਟੇਟ ਐਵਾਰਡੀ ਸਰਜੀਤ ਸਿੰਘ ਲਾਂਬੜਾ, ਸਾਬਕਾ ਡਾਇਰੈਕਟਰ ਸਤਨਾਮ ਸਿੰਘ ਗੌਂਸਪੁਰ, ਲੈਕ.ਜਸਪਾਲ ਸਿੰਘ, ਕੰਪਿਉਟਰ ਅਧਿਆਪਕ ਇੰਦਰਜੀਤ ਸਿੰਘ ਗੌਂਸਪੁਰ, ਮੁੱਖ ਅਧਿਆਪਕ ਅਮਨਦੀਪ ਸਿੰਘ, ਪ੍ਰਦੀਪ ਸਿੰਘ ਪੰਨੂ, ਸੁਖਵਿੰਦਰ ਸਿੰਘ ਬਿੱਟੂ, ਕੰਪਿਊਟਰ ਅਧਿਆਪਕ ਵਿਕਾਸ ਸ਼ਰਮਾ ਸਮੇਤ ਹੋਰ ਸਾਥੀ ਅਧਿਆਪਕ ਤੇ ਸਰਪੰਚ ਪੰਚਾਂ ਵਲੋਂ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟਾਇਆ।
ਪਿਛਲੀ ਖ਼ਬਰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਸ਼ੁਰੂ ਕੀਤੀ ਗਈ ‘ਵੋਟ ਬਚਾਓ, ਦੇਸ਼ ਬਚਾਓ’ ਮੁਹਿੰਮ ਤਹਿਤ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮੀਟਿ... ਅਗਲੀ ਖ਼ਬਰ ਪਟਵਾਰਖ਼ਾਨੇ ਵਿਚ ਗੁੰਡਾਗਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।