ਵਾਅਦੇ ਪੂਰੇ ਨਾ ਹੋਏ ਤਾਂ 18 ਨੂੰ ਸੁਨਾਮ ’ਚ ਗੂੰਜੇਗਾ ਕੰਪਿਊਟਰ ਅਧਿਆਪਕਾਂ ਦਾ ਰੋਸ
ਲੁਧਿਆਣਾ, 16 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਕੰਪਿਊਟਰ ਟੀਚਰਜ਼ ਯੂਨੀਅਨ ਦੀ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਖੇ ਹੋਈ ਮੀਟਿੰਗ ਵਿਚ ਸਰਕਾਰ ਵਲੋਂ ਮੰਗਾਂ ਦੇ ਹੱਲ ਵਿਚ ਹੋ ਰਹੀ ਦੇਰੀ ਤੇ ਤਿੱਖਾ ਰੋਸ ਜਾਹਰ ਕੀਤਾ ਗਿਆ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ 16 ਅਕਤੂਬਰ ਦੀ ਸਬ ਕਮੇਟੀ ਮੀਟਿੰਗ ਵਿਚ ਮਸਲੇ ਹੱਲ ਨਾ ਹੋਏ ਤਾਂ 18 ਅਕਤੂਬਰ ਨੂੰ ਸੁਨਾਮ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।
ਅਜੀਤ ਡੈਸਕ
17-10-2026